ਰੂਸ ‘ਚ ਫਸੇ 7 ਪੰਜਾਬੀਆਂ ਸਬੰਧੀ ਵਿਧਾਨ ਸਭਾ ‘ਚ ਉੱਠੀ ਮੰਗ

Vidhan Sabha Session

ਰੂਸ ’ਚ ਫਸੇ ਸੱਤ ਪੰਜਾਬੀਆਂ ਨੂੰ ਛੁਡਵਾਉਣ ਲਈ ਸਰਕਾਰ ਆਵੇ ਅੱਗੇ, ਭਾਰਤ ਸਰਕਾਰ ਰੂਸ ਨਾਲ ਕਰੇ ਸੰਪਰਕ | Vidhan Sabha Session

  • ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਮੁੱਦਾ, ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਕਰੇ ਤੁਰੰਤ ਕਾਰਵਾਈ
  • ਐੱਨਆਰਆਈ ਮੰਤਰੀ ਧਾਲੀਵਾਲ ਨੇ ਦਿੱਤਾ ਜੁਆਬ, ਅਸੀਂ ਸਰਕਾਰਾਂ ਦੇ ਸੰਪਰਕ ’ਚ, ਜਲਦ ਹੋਵੇਗੀ ਕਾਰਵਾਈ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਰੂਸ ਵਿੱਚ ਫਸੇ ਹੋਏ ਸੱਤ ਪੰਜਾਬੀਆਂ ਨੂੰ ਜਲਦ ਹੀ ਵਾਪਸ ਦੇਸ਼ ਵਿੱਚ ਲਿਆਂਦਾ ਜਾਵੇਗਾ। ਇਸ ਲਈ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਅਤੇ ਰੂਸ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ’ਚ ਹੈ। ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਰੂਸ ਤੋਂ ਇਹ ਸੱਤ ਪੰਜਾਬੀ ਵਾਪਸ ਪੰਜਾਬ ਵਿੱਚ ਪੁੱਜ ਜਾਣਗੇ। ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਕਿਹਾ ਕਿ ਰੂਸ ਵਿੱਚ ਸਾਡੇ ਪੰਜਾਬ ਦੇ 7 ਨੌਜਵਾਨ ਘੁੰਮਣ ਲਈ ਗਏ ਹੋਏ ਸਨ ਤੇ ਉਨ੍ਹਾਂ ਨੂੰ ਰੂਸ ਦੀ ਪੁਲਿਸ ਨੇ ਫੜ ਕੇ ਜ਼ਬਰੀ ਫੌਜ ਵਿੱਚ ਭਰਤੀ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਲੜਾਈ ਕਰਨ ਲਈ ਯੂਕਰੇਨ ਵਿੱਚ ਭੇਜ ਦਿੱਤਾ ਗਿਆ ਹੈ। (Vidhan Sabha Session)

ਇਸ ਲਈ ਸਰਕਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਪੰਜਾਬੀਆਂ ਨੂੰ ਰੂਸ ਤੋਂ ਵਾਪਸ ਲੈ ਕੇ ਆਉਣਾ ਚਾਹੀਦਾ ਹੈ। ਪਰਗਟ ਸਿੰਘ ਵੱਲੋਂ ਚੁੱਕੇ ਗਏ ਇਸ ਮੁੱਦੇ ’ਤੇ ਬੋਲਦੇ ਹੋਏ ਐੱਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ 7 ਨੌਜਵਾਨ ਘੁੰਮਣ ਲਈ ਨਹੀਂ, ਸਗੋਂ ਅਮਰੀਕਾ ਜਾਣ ਲਈ ਗਏ ਹੋਏ ਸਨ ਪਰ ਏਜੰਟ ਵੱਲੋਂ ਉਨ੍ਹਾਂ ਨੂੰ ਰੂਸ ਵਿੱਚ ਛੱਡਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੂਸ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਹੁਣ ਇਨ੍ਹਾਂ ਨੂੰ ਯੂਕਰੇਨ ਦੀ ਜੰਗ ਵਿੱਚ ਭੇਜਿਆ ਗਿਆ ਹੈ ਤਾਂ ਉਹ ਲਗਾਤਾਰ ਕੇਂਦਰ ਸਰਕਾਰ ਅਤੇ ਰੂਸ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਨ। ਉਨ੍ਹਾਂ ਵੱਲੋਂ ਜਲਦ ਤੋਂ ਜਲਦ ਆਪਣੇ ਪੰਜਾਬੀ ਨੌਜਵਾਨਾਂ ਦੀ ਵਾਪਸੀ ਮੰਗ ਗਈ ਹੈ ਤਾਂ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਹੀ ਪੰਜਾਬੀ ਵਾਪਸ ਆ ਜਾਣਗੇ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਟਵਿੱਟਰ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ। (Vidhan Sabha Session)

ਸਵੈਮਾਨ ਨਾਲ ਜਿਉਣ ਦਾ ਹੁਨਰ ਸਿੱਖ ਗਈ ਹੈ ਅੱਜ ਦੀ ਔਰਤ

ਜਿਸ ਵਿੱਚ ਨੋ ਨੌਜਵਾਨਾਂ ਵੱਲੋਂ ਆਪਣੀ ਵੀਡੀਓ ਵਿੱਚ ਦੱਸਿਆ ਜਾ ਰਿਹਾ ਸੀ ਕਿ ਉਹ ਰੂਸ ਵਿੱਚ ਨਵੇਂ ਸਾਲ ਮੌਕੇ 27 ਦਸੰਬਰ ਨੂੰ ਘੁੰਮਣ ਲਈ ਗਏ ਸਨ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਵੱਲੋਂ ਬੇਲਾਰੂਸ ਵਿੱਚ ਘੁੰਮਣ ਦੀ ਪੇਸ਼ਕਸ਼ ਕੀਤੀ ਤਾਂ ਉਹ ਉਥੇ ਚਲੇ ਗਏ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉੱਥੋਂ ਦਾ ਵੀ ਵੀਜ਼ਾ ਚਾਹੀਦਾ ਹੁੰਦਾ ਹੈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਵਾਪਸ ਭੇਜਣ ਲਈ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਪੈਸੇ ਨਾ ਦਿੱਤੇ ਤਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਰੂਸ ਸਰਕਾਰ ਵੱਲੋਂ ਉਨ੍ਹਾਂ ਤੋਂ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਉਂਦੇ ਹੋਏ ਜੰਗ ਲੜਨ ਲਈ ਯੂਕਰੇਨ ਭੇਜ ਦਿੱਤਾ ਗਿਆ। ਪੰਜਾਬ ਦੇ ਇਨ੍ਹਾਂ ਨੌਜਵਾਨਾਂ ਵਿੱਚ ਗਗਨਦੀਪ ਸਿੰਘ (24), ਲਵਪ੍ਰੀਤ ਸਿੰਘ (24), ਨਾਰਾਇਣ ਸਿੰਘ (22), ਗੁਰਪ੍ਰੀਤ ਸਿੰਘ (21), ਗੁਰਪ੍ਰੀਤ ਸਿੰਘ (23), ਹਰਸ਼ ਕੁਮਾਰ (20) ਅਤੇ ਅਭਿਸ਼ੇਕ ਕੁਮਾਰ (21) ਸ਼ਾਮਲ ਹਨ। (Vidhan Sabha Session)