ਪੈਟਰੋਲ-ਡੀਜ਼ਲ ’ਤੇ ਪੂਜਨੀਕ ਗੁਰੂ ਜੀ ਨੇ ਕੀਤੇ ਸ਼ਾਨਦਾਰ ਬਚਨ

Saint Dr. MSG

ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦਾ ਦੌਰ, ਅੱਜ ਦਾ ਸਮਾਂ ਬਡ਼ਾ ਹੀ ਭਿਆਨਕ ਹੈ। ਸਵਾਰਥੀਪਣ, ਗਰਜੀਪਣ ਵਧਦੀ ਹੀ ਜਾ ਰਿਹਾ ਹੈ। ਹੰਕਾਰ ’ਚ ਇਨਸਾਨ ਅੰਨ੍ਹਾ ਹੁੰਦਾ ਜਾ ਰਿਹਾ ਹੈ। ਸਵਾਰਥ ਤੋਂ ਬਿਨਾ ਕੋਈ ਕਿਸੇ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦਾ। ਗਰਜ਼ ਤੋਂ ਬਿਨਾ ਇਨਸਾਨ ਦੋਸਤੀ, ਮਿੱਤਰਤਾ ਵੀ ਨਹੀਂ ਜੋਡ਼ਦਾ।

ਉਂਜ ਤਾਂ ਕੋਈ ਵੀ ਰਿਸ਼ਤਾ ਅਜਿਹਾ ਨਹੀਂ ਹੈ ਜਿਸ ’ਚ ਗਰਜ਼ ਨਾ ਹੋਵੇ। ਕਿਤੇ ਨਾ ਕਿਤੇ ਕੋਈ ਨਾ ਕੋਈ ਗਰਜ਼ ਹੁੰਦੀ ਹੈ। ਬੇਗਰਜ਼ ਨਿਸਵਾਰਥ ਸੇਵਾ ਭਾਵਨਾ ਤਾਂ ਉਹ ਹੀ ਲੋਕ ਕਰਦੇ ਹਨ ਜੋ ਓਮ, ਹਰੀ, ਈਸ਼ਵਰ, ਮਾਲਕ, ਰਾਮ ਨੂੰ ਮੰਨਦੇ ਹਨ। ਪਰਮਾਤਮਾ ਦਾ ਨਾਮ ਲੈਂਦੇ ਹਨ। ਪਰਮਾਤਮਾ ਨੂੰ ਯਾਦ ਕਰਦੇ ਹਨ। ਉਨ੍ਹਾਂ ਦੇ ਅੰਦਰ ਭਾਵਨਾ ਆਉਂਦੀ ਹੈ ਕਿ ਨਿਸਵਾਰਥ ਭਾਵਨਾ ਨਾਲ ਸਮਾਜ ਦਾ ਭਲਾ ਕੀਤਾ ਜਾਵੇ। ਅੱਜ ਸਮਾਂ ਅਜਿਹੀ ਕਰਵਟ ਬਦਲਦਾ ਜਾ ਰਿਹਾ ਹੈ, ਪਾਣੀ ਦੀ ਗੱਲ ਕਰੀਏ ਤਾਂ ਪਾਣੀ ਘੱਟ ਹੁੰਦਾ ਜਾ ਰਿਹਾ ਹੈ। ਬਿਜਲੀ, ਜਿਸ ਦੇ ਸੁੱਖ-ਸੁਵਿਧਾ ’ਚ ਇਨਸਾਨ ਪਿਆ ਹੈ ਤੇ ਕੋਲਾ ਖਤਮ ਹੋਣ ਦੀ ਕਗਾਰ ’ਤੇ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਵਿਗਿਆਨੀਆਂ ਨਾਲ ਗੱਲ ਹੋਈ, ਪੈਟਰੋਲ-ਡੀਜ਼ਲ ਇਹ ਵੀ ਖਤਮ ਹੋਣ ਵੱਲ ਵੱਧ ਰਹੇ ਹਨ। ਜ਼ਰਾ ਸੋਚ ਕੇ ਵੇਖੋ ਜੇਕਰ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਹਨ ਤਾਂ ਕੀ ਹੋਵੇਗਾ?

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੁਣ ਇੱਕ ਹੀ ਘਰੋਂ ਤਿੰਨ-ਤਿੰਨ ਗੱਡੀਆਂ ਨਿਕਲਦੀਆਂ ਹਨ। ਇੱਕ ਆਦਮੀ ਇੱਕ ਗੱਡੀ ਲੈ ਕੇ ਨਿਕਲਦਾ ਹੈ ਅਤੇ ਜੇਕਰ ਡਰਾਪ ਕਰਦੇ ਜਾਓ ਤੁਸੀਂ ਜਾਂ ਯਾਰ-ਦੋਸਤ ਇੱਕ ਹੀ ਦਫ਼ਤਰ ’ਚ ਜਾਂਦੇ ਹੋ ਤੁਸੀਂ, ਤਾਂ ਚਾਰ-ਪੰਜ ਦੋਸਤ ਹੋ, ਤਾਂ ਅੱਜ ਤੂੰ ਲੈ ਆਉਣਾ, ਅੱਜ ਤੂੰ ਲੈ ਆਉਣਾ ਇਸ ਤਰ੍ਹਾਂ ਇੱਕ ਗੱਡੀ ਨਾਲ ਕੰਮ ਚੱਲ ਸਕਦਾ ਹੈ।

ਪਰ ਨਾ, ਨਾ, ਇਗੋ ਹਰਟ ਹੁੰਦੀ ਹੈ, ਬੁਰਾ ਲੱਗਦਾ ਹੈ, ਆਪਣੀ-ਆਪਣੀ ਗੱਡੀ ਲੈ ਕੇ ਚੱਲਣਗੇ ਤਾਂ ਕਿੰਨਾ ਡੀਜਲ-ਪੈਟਰੋਲ ਦਾ ਖਾਤਮਾ ਤੁਸੀਂ ਕਰ ਰਹੇ ਹੋ ਤੇ ਕਿੰਨਾ ਪ੍ਰਦੂਸ਼ਣ ਹੋ ਰਿਹਾ ਹੈ। ਕਾਸ਼ ਅਜਿਹਾ ਕੋਈ ਸੋਚ ਲਵੇ। ਕੌਣ ਸੋਚੋ? ਸਾਨੂੰ ਸੋਚਣਾ ਹੋਵੇਗਾ, ਸਾਰੇ ਸਮਾਜ ਨੂੰ ਸੋਚਣਾ ਹੋਵੇਗਾ ਕਿ ਹਾਂ ਇਸ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਸਾਨੂੰ ਤਾਂ ਜਿਵੇਂ ਰਾਮ ਜੀ ਖਿਆਲ ਦਿੰਦੇ ਹਨ, ਵਿਚਾਰ ਦਿੰਦੇ ਹਨ, ਅਸੀਂ ਤੁਹਾਨੂੰ ਦੱਸਦੇ ਹਾਂ, ਅਸੀਂ ਤੁਹਾਡੇ ਸੇਵਾਦਾਰ ਹਾਂ, ਸੇਵਾ ਕਰਨਾ ਸਾਡਾ ਕੰਮ ਹੈ। ਤਾਂ ਇਹ ਕਿੰਨਾ ਸੌਖਾ ਹੋ ਜਾਵੇ, ਕਿ ਭਾਈ ਹਾਂ, ਚਾਰ-ਪੰਜ ਦੋਸਤ ਜਾ ਰਹੇ ਹਨ ਇੱਕੋ ਦਫ਼ਤਰ ’ਚ, ਕਿ ਭਾਈ ਅੱਜ ਤੁਹਾਡੀ ਕਾਰ ‘ਤੇ ਚੱਲਾਂਗੇ, ਕੱਲ੍ਹ ਤੁਹਾਡੀ, ਫਿਰ ਪੰਜ ਕਾਰਾਂ ਦੀ ਬਜਾਏ ਇੱਕ ਕਾਰ ਜਾਵੇਗੀ।

ਤੁਸੀਂ ਪਹਿਲ ਤਾਂ ਕਰੋ, ਕੀ ਪਤਾ ਸਮਾਜ ਦੇ ਹੋਰ ਲੋਕ ਵੀ ਤੁਹਾਨੂੰ ਵੇਖਾ ਵੇਖੀ ਸ਼ੁਰੂ ਹੋ ਜਾਣ। ਤਾਂ ਪ੍ਰਦੂਸ਼ਣ ਦੇ ਜ਼ਹਿਰ ਤੋਂ ਵੀ ਬਚਾ ਜਾਵੇਗਾ ਅਤੇ ਬਚਾਅ ਵੀ, ਡੀਜ਼ਲ ਅਤੇ ਪੈਟਰੋਲ ਦੀ ਵੀ ਬੱਚਤ ਹੋਵੇਗੀ, ਖਰਚੇ ਵੀ ਬਚਣਗੇ। ਪਰ ਸੋਚਣਾ ਨਹੀਂ, ਵਿਚਾਰਨਾ ਨਹੀਂ, ਝੁਕਣਾ ਨਹੀਂ, ਇਹ ਝੁਕਣਾ ਨਹੀਂ ਹੁੰਦਾ ਸਮਝਦਾਰੀ ਕਹਿੰਦੇ ਹਨ ਇਸਨੂੰ, ਪਰ ਜੇ ਤੁਸੀਂ ਕਰੋ ਤਾਂ। ਦੱਸਣਾ ਸਾਡਾ ਕੰਮ ਹੈ ਜੀ। ਫ਼ਕੀਰਾਂ ਦਾ ਕੰਮ ਸਮਾਜ ਦੇ ਭਲੇ ਲਈ ਚਰਚਾ ਕਰਨਾ ਹੈ। ਇਸ ਲਈ ਜੇਕਰ ਤੁਸੀਂ ਰਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਜੁਡ਼ੋਗੇ ਤਾਂ ਤੁਹਾਡੇ ਅੰਦਰ ਵਿੱਲ ਪਾਵਰ (ਆਤਮਬਲ) ਆਵੇਗਾ, ਜੋ ਤੁਹਾਡੇ ਇਗੋ, ਹੰਕਾਰ ਨੂੰ ਮਾਰੇਗਾ, ਤਦ ਹੀ ਤੁਸੀਂ ਅਜਿਹੀਆਂ ਚੀਜ਼ਾਂ ’ਚ ਸਾਥ ਦੇ ਸਕਦੇ ਹੋ, ਨਹੀਂ ਤਾਂ ਆਦਮੀ ਦੀ ਇਗੋ ਤਾਂ ਘਰ ’ਚ ਕਾਬੂ ਨਹੀਂ ਆਉਂਦੀ, ਬਾਹਰ ਦੀ ਗੱਲ ਤਾਂ ਛੱਡੋ ਤੁਸੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।