ਜ਼ਿੰਦਗੀ ’ਚ ਬੁਰੇ ਕਰਮਾਂ ਤੋਂ ਤੌਬਾ ਕਰੋ: ਪੂਜਨੀਕ ਗੁਰੂ ਜੀ

Dera Sacha Sauda, Gurmeet Ram Rahi, God,Preciuous Word

ਜ਼ਿੰਦਗੀ ’ਚ ਬੁਰੇ ਕਰਮਾਂ ਤੋਂ ਤੌਬਾ ਕਰੋ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾੳਂੁਦੇ ਹਨ ਕਿ ਇਨਸਾਨ ਦੁਨੀਆਂਦਾਰੀ ’ਚ ਇੰਨੀ ਬੁਰੀ ਤਰ੍ਹਾਂ ਫਸਿਆ ਰਹਿੰਦਾ ਹੈ ਕਿ ਉਸ ਕੋਲ ਅੱਲ੍ਹਾ, ਵਾਹਿਗੁਰੂ ਦੀ ਯਾਦ ਤੇ ਭਗਤੀ-ਇਬਾਦਤ ਲਈ ਸਮਾਂ ਹੀ ਨਹੀਂ ਹੁੰਦਾ ਇਨਸਾਨ ਵੱਲੋਂ ਕੀਤੇ ਜਾਣ ਵਾਲੇ ਸਾਰੇ ਘਰੇਲੂ ਕੰਮ ਨਹਾਉਣਾ, ਫਰੈਸ਼ ਹੋਣਾ, ਨਾਸ਼ਤਾ ਲੈਣਾ ਆਦਿ ਲਈ ਸਮਾਂ ਨਿਸ਼ਚਿਤ ਹੁੰਦਾ ਹੈ, ਭਾਵ ਇਨਸਾਨ ਲਈ ਸਾਰੇ ਕੰਮਾਂ ਲਈ ਸਮਾਂ ਹੈ ਤੇ ਉਹ ਰੁਟੀਨ ’ਚ ਉਨ੍ਹਾਂ ਨੂੰ ਕਰਦਾ ਰਹਿੰਦਾ ਹੈ, ਪਰ ਉਸ ਕੋਲ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਲਈ ਸਮਾਂ ਹੀ ਨਹੀਂ ਹੈ

ਇਸ ਦੀ ਵਜ੍ਹਾ ਨਾਲ ਹੀ ਉਸ ਇਨਸਾਨ ਦਾ ਆਉਣ ਵਾਲਾ ਸਮਾਂ ਕਦੇ ਵੀ ਠੀਕ ਨਹੀਂ ਹੁੰਦਾ ਤੇ ਜਦੋਂ ਉਸ ਦਾ ਬੁਰਾ ਸਮਾਂ ਆਉਂਦਾ ਹੈ ਫਿਰ ਉਹ ਉਸ ਮਾਲਕ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਉਸ ਸਮੇਂ ਵੀ ਉਸ ਮਾਲਕ ਨੂੰ ਬੁਲਾਉਣਾ ਨਹੀਂ ਆਉਂਦਾ, ਕਿਉਂਕਿ ਉਸ ਨੂੰ ਗ਼ਮ, ਚਿੰਤਾ, ਟੈਨਸ਼ਨ ਤੇ ਪਰੇਸ਼ਾਨੀਆਂ ਇੰਨੀ ਬੁਰੀ ਤਰ੍ਹਾਂ ਨਾਲ ਘੇਰ ਲੈਂਦੀਆਂ ਹਨ ਕਿ ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਨੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਜੇਕਰ ਉਹ ਮਾਲਕ ਨੂੰ ਯਾਦ ਕਰਨਾ ਵੀ ਚਾਹੇ ਤਾਂ ਉਸ ਦਾ ਧਿਆਨ ਦੂਜੇ ਪਾਸੇ ਆਕਰਸ਼ਿਤ ਹੁੰਦਾ ਰਹਿੰਦਾ ਹੈ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ’ਚ ਇੱਕ ਰੁਟੀਨ ਬਣਾਉਣਾ ਚਾਹੀਦਾ ਹੈ ਕਿ ਉਹ ਸਵੇਰੇ-ਸ਼ਾਮ ਉਸ ਮਾਲਕ ਨੂੰ ਜ਼ਰੂਰ ਯਾਦ ਕਰੇਗਾ ਜੇਕਰ ਇਨਸਾਨ ਇਸ ਤਰ੍ਹਾਂ ਲਗਾਤਾਰ ਉਸ ਮਾਲਕ ਨੂੰ ਯਾਦ ਕਰਨ ਲੱਗ ਜਾਵੇ ਤਾਂ ਸ਼ਾਇਦ ਉਸ ਇਨਸਾਨ ਨੂੰ ਭਿਆਨਕ ਤੋਂ ਭਿਆਨਕ ਬੁਰੇ ਕਰਮ ਵੀ ਨਾ ਭੋਗਣੇ ਪੈਣ ਜਿਸ ਤਰ੍ਹਾਂ ਇਨਸਾਨ ਨੂੰ ਬਿਮਾਰੀ ਦੇ ਸਮੇਂ ਸਵੇਰੇ- ਸ਼ਾਮ ਦਵਾਈਆਂ ਲੈਣੀਆਂ ਪੈਂਦੀਆਂ ਹਨ ਤੇ ਇੱਕ ਵਾਰ ਵੀ ਰੁਟੀਨ ਟੁੱਟਣ ’ਤੇ ਉਸ ਨੂੰ ਸ਼ੁਰੂ ਤੋਂ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ ਇਹੀ ਗੱਲ ਰਾਮ-ਨਾਮ ’ਚ ਹੈ ਜੇਕਰ ਇਨਸਾਨ ਸਵੇਰੇ ਸ਼ਾਮ ਘੰਟਾ ਜਾਂ ਅੱਧਾ ਘੰਟਾ ਰਾਮ-ਨਾਮ ਦਾ ਜਾਪ ਕਰੇ ਡਾਕਟਰਾਂ ਵੱਲੋਂ ਦਿੱਤੀ ਜਾਣ ਵਾਲੀ ਦਵਾਈ ਦਾ ਅਸਰ ਰਹੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.