ਸਾਡੇ ਨਾਲ ਸ਼ਾਮਲ

Follow us

12.4 C
Chandigarh
Saturday, January 31, 2026
More
    Home ਰੂਹਾਨੀਅਤ ਅਨਮੋਲ ਬਚਨ ਰਾਮ ਨਾਮ ਦੂਰ ਕ...

    ਰਾਮ ਨਾਮ ਦੂਰ ਕਰਦਾ ਹੈ ਸਾਰੀਆਂ ਪਰੇਸ਼ਾਨੀਆਂ: ਪੂਜਨੀਕ ਗੁਰੂ ਜੀ

    Ram, Removes, Distractions: Naam, Poojnik Guru ji 

    ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ , ਪਰਮ ਪਿਤਾ ਪਰਮਾਤਮਾ, ਦੋਵਾਂ ਜਹਾਨਾਂ ਦੇ ਮਾਲਕ, ਰਹਿਬਰ ਨਾਲ ਜੇਕਰ ਕੋਈ ਪ੍ਰੇਮ ਲਗਾਉਂਦਾ ਹੈ ਤਾਂ ਉਹ ਮਾਲਕ ਉਸ ਦੇ ਸਾਰੇ  ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਜੇਕਰ ਜੀਵ ਲਗਾਤਾਰ ਸਿਮਰਨ ਕਰਦਾ ਰਹਿੰਦਾ ਹੈ ਤਾਂ ਜਿਉਂਦੇ-ਜੀ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਤੇ ਮੌਤ ਉਪਰੰਤ ਆਵਾਗਮਨ ਤੋਂ ਛੁਟਕਾਰਾ ਮਿਲ ਜਾਂਦਾ ਹੈ ਰਾਮ ਦੇ ਨਾਮ ‘ਚ ਜ਼ਬਰਦਸਤ ਤਾਕਤ ਹੈ ਰਾਮ ਦਾ ਨਾਮ ਸੁੱਖਾਂ ਦਾ ਖਜ਼ਾਨਾ ਹੈ ਜੋ ਵੀ ਜੀਵ ਰਾਮ ਦਾ ਨਾਮ ਜਪਦੇ ਹਨ, ਪਰਮਾਤਮਾ ਦਾ ਸਿਮਰਨ ਕਰਦੇ ਹਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਗ਼ਮ, ਚਿੰਤਾ, ਪਰੇਸ਼ਾਨੀ ਨਹੀਂ ਸਤਾਉਂਦੀ ਰਾਮ ਨਾਮ ਲੈਣ ਨਾਲ ਸਾਰੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਰਾਮ ਨਾਮ ਜਪਣ ਨਾਲ ਜੀਵ ਜ਼ਿੰਦਗੀ ਬਹਾਰ ਵਾਂਗ ਬਤੀਤ ਕਰਦਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ ਇਸ ਲਈ ਰਾਮ ਨਾਮ ਲੈਂਦੇ ਰਹਿਣਾ ਚਾਹੀਦਾ ਹੈ। Poojnik Guru ji

    ਰਾਮ ਨਾਮ ਲੈਣ ‘ਚ ਕੋਈ ਪੈਸਾ ਨਹੀਂ ਦੇਣਾ ਪੈਂਦਾ ਰਾਮ ਨਾਮ ਜਪਣ ਲਈ ਘਰ-ਪਰਿਵਾਰ ਨਹੀਂ ਛੱਡਣਾ ਪੈਂਦਾ ਰਾਮ ਨਾਮ ਜਪਣ ‘ਚ ਕੋਈ ਵੀ ਸਰੀਰਕ ਤਕਲੀਫ਼ ਨਹੀਂ ਆਉਂਦੀ ਹੈਰਾਨੀ ਦੀ ਗੱਲ ਤਾਂ ਹੈ ਕਿ ਲੋਕ ਫਿਰ ਵੀ ਰਾਮ ਦਾ ਨਾਮ ਨਹੀਂ ਲੈਂਦੇ ਆਖ਼ਰ ਕਿਉਂ? ਕਿਉਂਕਿ ਇਹ ਦੇਸ਼ ਕਾਲ ਦੀ ਨਗਰੀ ਹੈ ਇੱਥੇ ਜੀਵ ਭੌਤਿਕਤਾਵਾਦ, ਦੁਨੀਆਦਾਰੀ ‘ਚ ਮਸਤ ਹੈ ਪਰ ਰਾਮ-ਨਾਮ ਵੱਲ ਧਿਆਨ ਨਹੀਂ ਦਿੰਦਾ ਹਿਰਦੇ ‘ਚ ਕਦੇ ਖਿਆਲ ਨਹੀਂ ਆਉਂਦਾ ਕਿ ਰਾਮ ਦਾ ਨਾਮ ਲਓ, ਭਗਤੀ-ਇਬਾਦਤ ਕਰੋ ਤਾਂਕਿ ਉਸ ਨੂੰ ਅੰਦਰੋਂ-ਬਾਹਰੋਂ ਕਿਸੇ ਪ੍ਰਕਾਰ ਦੀ ਕਮੀ ਨਾ ਆਵੇ। Poojnik Guru ji

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਜਪਦੇ ਹੋਏ, ਮਾਲਕ ਦੀ ਭਗਤੀ ਇਬਾਦਤ ਕਰਦੇ ਹੋਏ ਤੁਸੀਂ ਅੱਗੇ ਵਧੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਵੇਗੀ, ਸਗੋਂ ਜੈ-ਜੈਕਾਰ ਹੋਵੇਗੀ ਤੇ ਤੁਸੀਂ ਮਾਲਕ ਦੇ ਰਹਿਮੋ-ਕਰਮ ਨਾਲ, ਉਸ ਦੀ ਦਇਆ-ਮਿਹਰ, ਰਹਿਮਤ ਨਾਲ ਉਹ ਖੁਸ਼ੀਆਂ ਪ੍ਰਾਪਤ ਕਰੋਗੇ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤਾਂ ਭਾਈ ਰਾਮ ਦਾ ਨਾਮ ਜਪਦੇ ਰਹੋ, ਮਾਲਕ ਦੀ ਭਗਤੀ ਕਰਦੇ ਰਹੋ ਦਿਨ-ਰਾਤ, ਚਲਦੇ, ਕੰਮ-ਧੰਦਾ ਕਰਦੇ, ਲੇਟ ਕੇ, ਬੈਠ ਕੇ ਸਿਮਰਨ ਕਰੋਗੇ ਤਦ ਤੁਹਾਡਾ ਮਨ ਰੁਕੇਗਾ, ਤਦ ਆਤਮਵਿਸ਼ਵਾਸ ਆਵੇਗਾ ਇਸ ਤਰ੍ਹਾਂ ਤੁਸੀਂ ਆਪਣੇ ਅੰਦਰੋਂ ਹਰ ਤਰ੍ਹਾਂ ਦੀ ਬੁਰਾਈ ਦੂਰ ਕਰ ਸਕੋਗੇ ਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਸਾਰੀਆਂ ਖੁਸ਼ੀਆਂ ਤੁਹਾਡੇ ਕਦਮ ਚੁੰਮਣਗੀਆਂ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here