ਪ੍ਰਦੂਸ਼ਣ ਘਟਾਉਣਾ ਹੋਵੇਗਾ, ਹਰਿਆਲੀ ਵਧਾਉਣੀ ਹੋਵੇਗੀ

Reducing, Pollution, Reduce, Greening, Editorial

ਦਸੰਬਰ ਪੂਰਾ ਗੁਜ਼ਰ ਚੁੱਕਿਆ ਹੈ ਭਾਰਤ ‘ਚ ਪਹਾੜਾਂ ‘ਚ ਬਰਫਬਾਰੀ ਹੋ ਰਹੀ ਹੈ , ਪਰ ਮੈਦਾਨਾਂ ‘ਚ ਓਨੀ ਠੰਢ ਨਹੀਂ ਪੈ ਰਹੀ, ਜਿੰਨੀ ਇਸ ਮਹੀਨੇ ‘ਚ ਹੋਣੀ ਚਾਹੀਦੀ ਹੈ ਮੌਸਮ ਦੀ ਇਸ ਬੇਰੁਖੀ ਦਾ ਖੇਤੀ ‘ਤੇ ਕਾਫੀ ਬੁਰਾ ਅਸਰ ਪੈ ਰਿਹਾ ਹੈ ਖਾਸ ਕਰਕੇ ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ ਜੇਕਰ ਦੋ ਹਫਤੇ ਹੋਰ ਅਜਿਹਾ ਹੀ ਮੌਸਮ ਰਹਿੰਦਾ ਹੈ, ਤਾਂ ਕਣਕ ਦਾ ਝਾੜ ਇੱਕ ਤਿਹਾਈ ਤੱਕ ਡਿੱਗ ਸਕਦਾ ਹੈ।

ਕਹਿਣ ਨੂੰ ਇਹ ਮਹਿਜ਼ ਇੱਕ ਤਿਹਾਈ ਹੈ, ਪਰ ਜਦੋਂ ਲੱਖਾਂ ਮੀਟ੍ਰਿਕ ਟਨ ਕਣਕ ਦੀ ਕਮੀ ਹੋ ਜਾਵੇਗੀ, ਉਦੋਂ ਅਸਲ ਤਸਵੀਰ ਸਾਹਮਣੇ ਆਵੇਗੀ ਮੌਸਮ ਵਿਗੜਨ ਦੀ ਸਭ ਤੋਂ ਮੁੱਖ ਵਜ੍ਹਾ ਪ੍ਰਦੂਸ਼ਣ ਫੈਲਣਾ ਅਤੇ ਹਰਿਆਲੀ ਦੀ ਕਮੀ ਹੋ ਜਾਣਾ ਹੈ ਪ੍ਰਦੂਸ਼ਣ ਦੇ ਮਾਮਲੇ ‘ਚ ਪੂਰਾ ਵਿਸ਼ਵ ਚਿੰਤਤ ਹੈ ਦੇਸ਼ ਦੀ ਰਾਜਧਾਨੀ ਦਿੱਲੀ ਅਕਤੂਬਰ-ਨਵੰਬਰ ‘ਚ ਪ੍ਰਦੂਸ਼ਣ ਸਬੰਧੀ ਬੇਹੱਦ ਐਕਟਿਵ ਰਹੇ ਹਨ ਪ੍ਰਦੂਸ਼ਣ ਇੱਕ ਅਜਿਹੀ ਸਮੱਸਿਆ ਹੈ, ਜਿਸ ਨੂੰ ਕੋਈ ਸਰਕਾਰ ਬਹੁਤ ਛੇਤੀ ਕੰਟਰੋਲ ਨਹੀਂ ਕਰ ਸਕਦੀ ਹੈ ਪਰ ਆਮ ਲੋਕ ਭੌਤਿਕ ਸੁੱਖ-ਸਹੂਲਤਾਂ ‘ਤੇ ਇੰਨੇ ਜਿਆਦਾ ਨਿਰਭਰ ਹੋ ਗਏ ਹਨ। (Pollution)

ਇਹ ਵੀ ਪੜ੍ਹੋ : ਇਨਸਾਨ ’ਚ ਜ਼ਜ਼ਬਾ ਅਤੇ ਜਨੂੰਨ ਹੋਵੇ ਤਾਂ ਕੋਈ ਮੰਜ਼ਿਲ ਦੂਰ ਨਹੀਂ

ਕਿ ਉਹ ਪ੍ਰਦੂਸ਼ਣ ‘ਚ ਰਹਿਣਾ ਮਨਜ਼ੂਰ ਕਰ ਰਹੇ ਹਨ। ਪਰ ਸਹੂਲਤਾਂ ਨਹੀਂ ਛੱਡਣਾ ਚਾਹੁੰਦੇ ਮੌਸਮ ‘ਚ ਬਦਲਾਅ ਦਾ ਦੂਜਾ ਵੱਡਾ ਕਾਰਨ ਹਰਿਆਲੀ ਦਾ ਗਾਇਬ ਹੋਣਾ ਹੈ ਹਰਿਆਲੀ ਗਾਇਬ ਹੋਣ ਦੀ ਮੁੱਖ ਵਜ੍ਹਾ ਹੈ ਸਕੜਾਂ ਤੇ ਨਗਰਾਂ ਦਾ ਫੈਲਾਅ ਅਜੇ ਦੇਸ਼ ਦੇ ਹਰ ਸੂਬੇ ‘ਚ ਸੜਕਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਇੱਕ ਹਾਈਵੇ ਬਣਾਉਣ ‘ਚ ਹੀ ਲੱਖਾਂ ਦਰੱਖਤ ਕੱਟੇ ਜਾ ਰਹੇ ਹਨ ਦਰੱਖਤਾਂ ਦੇ ਦੁਬਾਰਾ ਤਿਆਰ ਹੋਣ ‘ਚ ਕਰੀਬ 10 ਸਾਲ ਲੱਗਣਗੇ ਵਿਕਾਸ ਸਮੇਂ ਦੀ ਜ਼ਰੂਰਤ ਹੈ, ਪਰ ਹਰਿਆਲੀ ਦਾ ਵਿਨਾਸ਼ ਘਾਤਕ ਹੈ। ਭਾਰਤ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਕਿ ਉਹ ਆਪਣੇ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕੱਟੇ ਜਾਣ ਵਾਲੇ ਦਰੱਖਤਾਂ ਦੀ ਥਾਂ ਸੁਰੱਖਿਅਤ ਖੇਤਰ ‘ਚ ਜਾਂ ਪ੍ਰੋਜੈਕਟ ਦੇ ਹਰਿਆਲੀ ਖੇਤਰ ‘ਚ ਬੂਟੇ ਲਗਵਾਉਣ ਜਦੋਂ ਅਜਿਹੇ ਦਰੱਖਤ ਥੋੜ੍ਹੇ ਵੱਡੇ ਹੋ ਜਾਣਗੇ, ਉਦੋਂ ਪ੍ਰੋਜੈਕਟ ਦਰਮਿਆਨ ਪੈ ਰਹੀ ਹਰਿਆਲੀ ਨੂੰ ਹਟਾਇਆ ਜਾਵੇ ਆਉਣ ਵਾਲੇ ਸਾਲਾਂ ‘ਚ ਜੇਕਰ ਭਾਰਤ ‘ਚ ਗਰਮੀ ਹੋਰ ਵਧਦੀ ਹੈ ਜਾਂ ਸੋਕਾ ਪੈਂਦਾ ਹੈ (Pollution)

ਉਦੋਂ ਉਹ ਸਿਰਫ਼ ਅਤੇ ਸਿਰਫ਼ ਸ਼ਹਿਰਾਂ-ਉਦਯੋਗਾਂ ਦੇ ਪ੍ਰਦੂਸ਼ਣ ਅਤੇ ਹਰਿਆਲੀ ਦੇ ਹਟਾ ਦੇਣ ਦੀ ਵਜ੍ਹਾ ਨਾਲ ਹੋਵੇਗਾ ਇਸ ਲਈ ਹਰੇਕ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਗਲੋਬਲ ਵਾਰਮਿੰਗ ਦੇ ਇਸ ਗੇੜ ‘ਚ ਮੌਸਮ ਨੂੰ ਚੰਗਾ ਬਣਾਉਣ ‘ਚ ਆਪਣਾ-ਆਪਣਾ ਯੋਗਦਾਨ ਦੇਣ, ਨਹੀਂ ਤਾਂ ਜਿਸ ਗਰਮੀ ਦੇ ਨਾਲ-ਨਾਲ ਸਾਲ ਗੁਜ਼ਰ ਰਿਹਾ ਹੈ, ਉਹ ਆਉਣ ਵਾਲੇ ਸਾਲਾਂ ‘ਚ ਹੋਰ ਵਧਦੀ ਜਾਣੀ ਹੈ।

ਇਹ ਵੀ ਪੜ੍ਹੋ : ਬਾਬਾ ਬਾਲਕ ਨਾਥ, ਵਸੁੰਦਰਾ ਰਾਜੇ ਜਾਂ ਦੀਆ ਕੁਮਾਰੀ? ਕੌਣ ਹੋਵੇਗਾ ਰਾਜਸਥਾਨ ਦਾ ਮੁੱਖ ਮੰਤਰੀ?