ਹਰ ਇੱਕ ਪਰੇਸ਼ਾਨੀ ਦਾ ਇੱਕੋ-ਇੱਕ ਤਰੀਕਾ ਪਰਮਾਤਮਾ ਦਾ ਨਾਮ : Saint Dr MSG
Ram Rahim: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਤੇ ਮਾਲਕ ਦੇ ਨਾਮ ਤੋਂ ਵੱਧ ਕੋਈ ਰਸਾਇਣ ਨਹੀਂ ਜੋ ਇਨਸਾਨ ਦੇ ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਨੂੰ ਖ਼ਤਮ ਕਰ ਦੇਵੇ ਦੁਨੀਆ ’ਚ ਇਨਸਾਨ ਦੁਖੀ, ਪਰੇਸ਼ਾਨ, ਗ਼ਮਗੀਨ, ਰੋਗਗ੍ਰਸਤ ਹੈ ਉਨ੍ਹਾਂ ਦਾ ਉਪਾਅ ਸਿਰਫ਼ ਪਰਮਾਤਮਾ ਦਾ ਨਾਮ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਈ ਵਾਰ ਅਜਿਹੇ ਕਰਮ ਰੋਗ ਹੁੰਦੇ ਹਨ, ਭਾਵੇਂ ਕਿੰਨੀ ਵੀ ਦਵਾਈ ਲਵੋ ਉਹ ਛੇਤੀ ਨਾਲ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੇ ਅਜਿਹੇ ਕਰਮ ਰੋਗਾਂ ਨੂੰ ਖ਼ਤਮ ਕਰਨ ਲਈ ਦਵਾਈ ਤੇ ਦੁਆ ਦੀ ਲੋੜ ਪੈਂਦੀ ਹੈ। Saint Dr MSG
Read This : ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਥਿਤੀ ’ਚ ਕੀ ਕਰੀਏ? | ਡਾ. ਐੱਮਐੱਸਜੀ ਹੈੱਲਥ ਟਿਪਸ | Ram Rahim Tips
ਦੁਆ ਸਿਰਫ਼ ਪਰਮਾਤਮਾ ਦੇ ਨਾਮ ਨਾਲ ਸੰਭਵ ਹੈ ਤੇ ਕੋਈ ਹੋਰ ਤਰੀਕਾ ਨਹੀਂ ਪਰਮਾਤਮਾ ਦਾ ਨਾਮ ਜਪੋ ਤੇ ਦਵਾਈ ਲਵੋ ਤਾਂ ਉਹ ਕਰਮ ਰੋਗ ਖ਼ਤਮ ਹੋ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਟੈਨਸ਼ਨ ਲੈਣ ਨਾਲ ਰੋਗ ਘੱਟ ਨਹੀਂ ਹੁੰਦਾ, ਸਗੋਂ ਵਧਦਾ ਹੈ ਮਾਲਕ ’ਤੇ ਛੱਡੋ ਮਾਲਕ ਜਾਣੇ ਉਸ ਦਾ ਕੰਮ ਜਾਣੇ ਇਸ ਲਈ ਤੁਸੀਂ ਸਿਮਰਨ ਕਰਦੇ ਰਹੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤੇ ਆਪਣੇ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਇਨਸਾਨ ਬੁਰੇ ਕਰਮਾਂ ਤੋਂ ਗੁਰੇਜ਼ ਨਹੀਂ ਕਰਦਾ, ਜੋ ਮਨ ’ਚ ਆਇਆ ਉਹ ਕਰਦਾ ਹੈ ਤੇ ਜਦੋਂ ਕਰਮਾਂ ਦੀ ਮਾਰ ਪੈਂਦੀ ਹੈ ਉਦੋਂ ਕਹਿੰਦਾ ਹੈ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਸੰਸਾਰ ਤਾਂ ਕੀਤੇ ਕਰਮਾਂ ਦਾ ਬਜ਼ਾਰ ਹੈ। Saint Dr MSG
ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ ਜਿਹੋ ਜਿਹਾ ਕਰੋਗੇ ਉਹੋ ਜਿਹਾ ਆਉਣ ਵਾਲੇ ਸਮੇਂ ’ਚ ਭੁਗਤਣਾ ਪਵੇਗਾ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤਾਂ ਯਕੀਨਨ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਹੋਵੇਗੀ ਤੇ ਅੰਦਰੋਂ-ਬਾਹਰੋਂ ਖੁਸ਼ੀਆਂ ਹੋਣਗੀਆਂ, ਗ਼ਮ, ਚਿੰਤਾਵਾਂ ਮਿਟ ਜਾਣਗੀਆਂ, ਰੋਗ ਦੂਰ ਹੋਣਗੇ ਤੇ ਮਾਲਕ ਦੇ ਨਜ਼ਾਰੇ ਦੇ ਕਾਬਲ ਤੁਸੀਂ ਬਣਦੇ ਚਲੇ ਜਾਓਗੇ ਪੀਰ-ਫ਼ਕੀਰ ਦੇ ਬਚਨ ਜੇਕਰ ਮੁਰੀਦ ਮੰਨ ਲਵੇ ਤਾਂ ਪੌਂ ਬਾਰ੍ਹਾਂ ਪੱਚੀ ਹੋ ਜਾਂਦੀ ਹੈ ਕੋਈ ਕਮੀ ਨਹੀਂ ਰਹਿੰਦੀ।