20 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਬਿਲਾਸਪੁਰ ਦੀ ਸਾਧ-ਸੰਗਤ ਇਹ ਮਾਨਵਤਾ ਭਲਾਈ ਕਾਰਜ ਲਗਾਤਾਰ ਹਰ ਮਹੀਨੇ ਕਰ ਰਹੀ ਹੈ : ਭੰਗੀਦਾਸ

(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਵੱਲੋਂ 20 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਬਲਜਿੰਦਰ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀਆਂ ਸਿਖਿਆਵਾਂ ’ਤੇ ਚੱਲਦਿਆਂ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਫਤੇ ’ਚ ਇੱਕ ਦਿਨ ਵਰਤ ਰੱਖਿਆ ਜਾਂਦਾ ਹੈ ਤੇ ਉਸ ਦਿਨ ਦਾ ਰਾਸ਼ਨ ਸਾਧ-ਸੰਗਤ ਇੱਕ ਥਾਂ ’ਤੇ ਇਕੱਠਾ ਕਰਦੀ ਹੈ ਤੇ ਲੋੜਵੰਦਾਂ ’ਚ ਵੰਡਿਆ ਜਾਂਦਾ ਹੈ।

ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਇਹ ਮਾਨਵਤਾ ਭਲਾਈ ਕਾਰਜ ਲਗਾਤਾਰ ਹਰ ਮਹੀਨੇ ਕਰ ਰਹੀ ਹੈ। ਅੱਜ ਵੀ ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਵੱਲੋਂ 20 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਸਮੇਂ ਬਲਾਕ ਭੰਗੀਦਾਸ ਬਲਜਿੰਦਰ ਸਿੰਘ ਇੰਸਾਂ, 15 ਮੈਂਬਰ ਪਰਮਜੀਤ ਕੁਮਾਰ,15 ਮੈਂਬਰ ਗੁਰਮੇਲ ਸਿੰਘ ਇੰਸਾਂ, ਬਨਵਾਰੀ ਲਾਲ, ਭੰਗੀਦਾਸ ਜੀਵਨਦੀਪ, ਬਾਬਾ ਗੁਰਮੇਲ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਨਰਿੰਦਰ ਸਿੰਘ ਪਾਲ ਬੱਸ ਵਾਲੇ, ਮਨਪ੍ਰੀਤ ਸਿੰਘ੍ਵ ਗੋਲਡੀ, ਅਮਨਦੀਪ ਇੰਸਾਂ ,ਜਗਸੀਰ ਸਿੰਘ ਇੰਸਾਂ, ਮੈਡਮ ਜਰਨੈਲ ਕੌਰ, ਭੈਣ ਨੇਚਰਦੀਪ,ਮਾਤਾ ਸੀਤਾ ਦੇਵੀ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ