ਰਣਜੀ ਟਰਾਫੀ : ਫਾਈਨਲ ਮੈਚ ’ਚ ਮੱਧ ਪ੍ਰਦੇਸ਼ ਦੀ ਵਾਪਸੀ, ਪਹਿਲੀ ਪਾਰੀ ’ਚ 2 ਵਿਕਟਾਂ ’ਤੇ 301 ਦੌੜਾਂ ਬਣਾ ਲਈਆਂ ਹਨ

madh pardes

ਸ਼ੁਭਮ ਸ਼ਰਮਾ 116 ਦੌੜਾਂ ’ਤੇ ਆਊਟ, ਯਸ਼ ਦੂਬੇ 119 ’ਤੇ ਖੇਡ ਰਹੇ ਹਨ

ਮੁੰਬਈ (ਸੱਚ ਕਹੂੰ ਨਿਊਜ਼)। ਰਣਜੀ (Ranji Trophy) ਦਾ ਫਾਈਨਲ ਮੁਕਾਬਲਾ ਮੱਧ ਪ੍ਰਦੇਸ਼ ਤੇ ਮੁੰਬਈ ਦੀਆਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ। ਪੰਜ ਰੋਜ਼ਾ ਮੁਕਾਬਲੇ ਦੇ ਤੀਜੇ ਦਿਨ ਮੱਧ ਪ੍ਰਦੇਸ਼ ਨੇ ਜ਼ਬਰਦਸਤ ਵਾਪਸੀ ਕੀਤੀ। ਉਸ ਨੇ ਸ਼ੁੱਕਰਵਾਰ ਨੂੰ ਚਾਹ ਸਮੇਂ ਤੱਕ ਆਪਣੀ ਪਹਿਲੀ ਪਾਰੀ ’ਚ ਦੋ ਵਿਕਟਾਂ ’ਤੇ 301 ਦੌੜਾਂ ਬਣਾ ਲਈਆਂ ਹਨ। ਮੱਧ ਪ੍ਰਦੇਸ਼ ਵੱਲੋਂ ਓਪਨਰ ਯਸ਼ ਦੂਬੇ (119) ਨਾਬਾਦ ਹਨ।

ਰਜਤ ਪਾਟੀਦਾਰ (27) ਦੌੜਾਂ ਬਣਾ ਕੇ ਉਸ ਦਾ ਸਾਥ ਦੇ ਰਹੇ ਹਨ। ਜਦੋਂਕਿ ਸ਼ੁਭਮ ਸ਼ਰਮਾ (116) ਆਊਟ ਹੋ ਗਏ ਹਨ। ਉਸਨੂੰ ਮੋਹਿਤ ਅਵਸਥੀ ਨੇ ਤਾਮਰੇ ਦੇ ਹੱਥ ਕੈਚ ਕਰਵਾਇਆ। ਟੀਮ ਹੁਣ ਵੀ 73 ਦੌੜਾਂ ਤੋਂ ਪਿੱਛੇ ਹਨ। ਮੱਧ ਪ੍ਰਦੇਸ਼ ਨੇ ਦਿਨ ਦੀ ਸ਼ੁਰੂਆਤ 123/1 ਦੇ ਸਕੋਰ ਤੋਂ ਕੀਤੀ। ਯਸ਼ ਦੂਬੇ ਨੇ 44 ਤੇ ਸ਼ੁਭਮ ਸ਼ਰਮਾ ਨੇ 41 ਦੌੜਾਂ ਨਾਲ ਆਪਣੇ ਨਿੱਜੀ ਸਕੋਰ ਨੂੰ ਅੱਗੇ ਵਧਾਇਆ। ਇਸ ਤੋਂ ਪਹਿਲਾਂ ਹਿਮਾਂਸ਼ੂ ਮੰਤਰੀ 31 ਦੌੜਾਂ ਬਣਾ ਕੇ ਤੁਸ਼ਾਰ ਦੇਸ਼ਪਾਂਡੇ ਦੀ ਗੇਂਦ ’ਤੇ ਲੱਤ ਅੜਿੱਕਾ ਆਊਟ ਹੋ ਗਏ।

ranji trafi

ਮੁੰਬਈ ਨੇ ਪਹਿਲੀ ਪਾਰੀ ’ਚ ਬਣਾਈਆਂ 374 ਦੌੜਾਂ

ਦੂਜਾ ਦਿਨ ਮੁੰਬਈ ਦੇ ਨਾਂਅ ਰਿਹਾ। ਉਸ ਵੱਲੋਂ ਸਰਫਰਾਜ ਖਾਨ ਨੇ ਸੈਂਕੜਾ ਲਾਉਂਦਿਆਂ ਆਪਣੀ ਟੀਮ ਨੂੰ ਸਕੋਰ 374 ਦੌੜਾਂ ਪਹੁੰਚਾਇਆ। ਸਰਫਰਾਜ ਖਾਨ ਨੇ ਸ਼ਾਨਦਰਾ ਸੈਂਕੜਾ ਲਾਉਂਦਿਆਂ 134 ਦੌੜਾਂ ਦੀ ਪਾਰੀ ਖੇਡੀ। ਉਨਸ ਨੇ ਆਪਣਾ ਸੈਂਕੜਾ 243 ਗੇਂਦਾਂ ’ਚ ਪੂਰੀ ਕੀਤਾ। ਇਸ ’ਚ ਉਸ ਨੇ 13 ਚੌਕੇ ਤੇ ਦੋ ਛੱਕੇ ਜੜੇ। 24 ਸਾਲ ਦੇ ਸਰਫਰਾਜ ਨੇ ਆਪਣੇ ਫਸਟ ਕਲਾਸ ਕੈਰੀਅਰ ਦਾ ਅੱਠਵਾਂ ਸੈਂਕੜਾ ਜਮਾਇਆ ਹੈ। ਪਿਛਲੀ 14 ਰਣਜੀ ਪਾਰੀਆਂ ’ਚ ਸਰਫਰਾਜ ਇੱਕ ਤੀਹਰਾ ਸੈਂਕੜਾ, ਦੋ ਦੂਹਰੇ ਸੈਂਕੜਾ, ਚਾਰ ਸੈਂਕੜੇ ਤੇ ਤਿੰਨ ਅਰਧ ਸੈਂਕੜਾ ਲਾਏ ਹਨ।

ਗੌਰਵ ਯਾਦਵ ਨੇ ਲਈਆਂ ਚਾਰ ਵਿਕਟਾਂ

ਦੂਜੇ ਦਿਨ ਮੱਧ ਪ੍ਰਦੇਸ਼ ਦੇ ਗੇਂਦਬਾਜ਼ਾਂ ਨੇ ਵੀ ਦਬਾਅ ਬਣਾਈ ਰੱਖਿਆ। ਉਸ ਨੇ ਸਰਫਰਾਜ਼ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਗੌਰਵ ਯਾਦਵ ਨੇ ਚਾਰ, ਅਨੁਭਵ ਅਗਰਵਾਲ ਨੇ ਤਿੰਨ, ਸਰਸ਼ਨ ਜੈਨ ਨੇ ਦੋ ਅਤੇ ਕੁਮਾਰ ਕਾਰਤਿਕੇਯ ਨੇ ਇੱਕ ਵਿਕਟ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ