ਬਲਾਕ ਦੇ ਦਸਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਸ਼ਰਧਾਲੂ ਰਣ ਸਿੰਘ ਇੰਸਾਂ

Ran Singh, First, BbodyDonation , Village

ਦੇਹਾਂਤ ਮਗਰੋਂ ਮ੍ਰਿਤਕ ਸਰੀਰ ਕੀਤਾ ਮੈਡੀਕਲ ਖੋਜਾਂ ਲਈ ਦਾਨ

ਪਿੰਡ ਦੇ ਸਰਪੰਚ ਨੇ ਹਰੀ ਝੰਡੀ ਦਿਖਾ ਕੇ ਕੀਤਾ ਐਂਬੂਲੈਂਸ ਨੂੰ ਰਵਾਨਾ

ਮੋਹਨ ਸਿੰਘ/ਮੂਣਕ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਪ੍ਰੇਰਨਾ ‘ਤੇ ਚਲਦਿਆਂ ਡੇਰਾ ਸ਼ਰਧਾਲੂ  ਹਰੀ ਚੰਦ (ਰਣ ਸਿੰਘ ਇੰਸਾਂ, ਉਮਰ 72 ਸਾਲ) ਆਪਣੇ ਸੁਆਸਾਂ ਰੂਪੀ ਪੂੰਜੀ ਨੂੰ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਹਨ। ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਦੀ ਸਹਿਮਤੀ ਨਾਲ ਹੈਰੀਟੇਜ ਮੈਡੀਕਲ ਕਾਲਜ ਵਾਰਾਣਸੀ ਯੂਪੀ ਨੂੰ ਦਾਨ ਕੀਤੀ ਗਈ। ਸਰੀਰਦਾਨੀ ਰਣ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਪੋਤ ਨੂੰਹਾਂ ਨੇ ਦਿੱਤਾ। ਇਸ ਮੌਕੇ ਉਹਨਾਂ ਦੀ ਮ੍ਰਿਤਕ ਦੇਹ ਪਿੰਡ ਦੇ ਸਰਪੰਚ ਮਨੇਜਰ ਸਿੰਘ ਅਤੇ ਪੰਚਾਇਤ ਮੈਂਬਰਾ ਦੀ ਅਗਵਾਈ ਹੇਠ ਐਂਬੂਲੈਂਸ ਰਵਾਨਾ ਕੀਤੀ। Village

ਡੇਰਾ ਸ਼ਰਧਾਲੂ ਰਣ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਐਬੂਲੈਂਸ ਵਿੱਚ ਪਾ ਕੇ ਪਿੰਡ ਦੀ ਮੇਨ ਗਲੀ ਹੁੰਦੇ ਹੋਏ ਬੱਸ ਅੱਡੇ ਤੋਂ ਮੈਡੀਕਲ ਕਾਲਜ ਲਈ ਰਵਾਨਾ ਹੋਈ। ਸਾਧ-ਸੰਗਤ ਵੱਲੋਂ ‘ਜਬ ਤੱਕ ਸੂਰਜ ਚਾਂਦ ਰਹੇਗਾ ਉਦੋ ਤੱਕ ਪ੍ਰੇਮੀ ਹਰੀ ਚੰਦ (ਰਣ ਸਿੰਘ ਇੰਸਾਂ) ਤੇਰਾ ਨਾਮ ਰਹੇਗਾ’ ਦੇ ਨਾਅਰੇ ਗਲੀਆਂ ਵਿੱਚ ਗੂੰਜੇ। ਇਸ ਮੌਕੇ ਸੰਬੋਧਨ ਕਰਦਿਆਂ ਰਾਮਫਲ ਇੰਸਾਂ ਟੋਹਾਣਾ 45 ਮੈਂਬਰ ਹਰਿਆਣਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਕਰਦੇ ਹਨ।

ਮ੍ਰਿਤਕ ਦੇਹ ਨੂੰ ਦਾਹ ਸੰਸਕਾਰ ਕਰਨ ਦੀ ਬਜਾਏ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਦਾਨ ਕਰਦੇ ਹਨ

ਇਸੇ ਤਹਿਤ ਹੀ ਮੌਤ ਤੋਂ ਬਾਅਦ ਸਰੀਰ ਦਾਨ ਕਰਨ ਦੀ ਮੁਹਿੰਮ ਚਲਾਈ ਗਈ ਜੋ ਕਿ ਸਾਧ-ਸੰਗਤ ਉਸੇ ਮੁਹਿੰਮ ਤਹਿਤ ਮ੍ਰਿਤਕ ਦੇਹ ਨੂੰ ਦਾਹ ਸੰਸਕਾਰ ਕਰਨ ਦੀ ਬਜਾਏ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਦਾਨ ਕਰਦੇ ਹਨ। ਅੱਜ ਪਿੰਡ ਮਕੋਰੜ ਸਾਹਿਬ ਦੇ ਵਾਸੀ ਡੇਰਾ ਸ਼ਰਧਾਲੂ ਹਰੀ ਚੰਦ ਉਰਫ (ਰਣ ਸਿੰਘ ਇੰਸਾਂ) ਦੀ ਮ੍ਰਿਤਕ ਦੇਹ ਨੂੰ ਵਾਰਾਣਸੀ ਯੂਪੀ ਮੈਡੀਕਲ ਕਾਲਜ ਨੂੰ ਦਾਨ ਕੀਤੀ, ਜਿਸ ‘ਤੇ ਡਾਕਟਰ ਰਿਚਰਚ ਕਰਦੇ ਹਨ ਅਤੇ ਮੈਡੀਕਲ ਲਾਈਨ ਲਈ ਵੱਖ ਵੱਖ ਖੋਜਾਂ ਤੇ ਨਵੇ ਡਾਕਟਰ ਬਣਦੇ ਹਨ। ਰਣ ਸਿੰਘ ਇੰਸਾਂ ਪਿੰਡ ਮਕੋਰੜ ਸਾਹਿਬ ਦੇ ਪਹਿਲੇ ਸਰੀਰਦਾਨੀ ਬਣੇ ਅਤੇ ਬਲਾਕ ਮੂਣਕ ਦੇ 10ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਮਨੇਜਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਅਨੁਸਾਰ ਅੱਜ ਹਰੀ ਚੰਦ (ਰਣ ਸਿੰਘ ਇੰਸਾਂ) ਦੀ ਮ੍ਰਿਤਕ ਦੇਹ ਨੂੰ ਵਰਾਣਸੀ (ਯੂਪੀ) ਮੈਡੀਕਲ ਕਾਲਜ ਨੂੰ ਦਾਨ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਜਿਸ ਨਾਲ ਮੈਡੀਕਲ ਕਰਨ ਵਾਲਿਆਂ ਨੂੰ ਰਿਸਰਚ ਲਈ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪਣਪ ਰਹੀਆ ਬੀਮਾਰੀਆਂ ਦੇ ਹੱਲ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਇੱਕ ਅਹਿਮ ਕੜੀ ਵਜੋਂ ਕੰਮ ਕਰਦਾ ਹੈ।

ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ‘ਤੇ ਸਾਰੇ ਪਿੰਡ ਨੂੰ ਮਾਣ ਹੈ

ਜ਼ਿਕਰਯੋਗ ਹੈ ਕਿ ਸਰੀਰਦਾਨੀ ਰਣ ਸਿੰਘ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਦੇ ਹਨ। ਰਣ ਸਿੰਘ ਇੰਸਾਂ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ‘ਤੇ ਸਾਰੇ ਪਿੰਡ ਨੂੰ ਮਾਣ ਹੈ। ਪਿੰਡ ਵਾਸੀ ਪਰਿਵਾਰਕ ਮੈਂਬਰਾਂ ਦੀ ਉੱਚੀ ਸੋਚ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਰਣ ਸਿੰਘ ਇੰਸਾਂ ਸ਼ਾਹੀ ਕੰਟੀਨ ਸੰਮਤੀ ਸ਼ਾਹ ਮਸਤਾਨਾ ਜੀ ਧਾਮ ਵਿਖੇ ਸੇਵਾ ਕਰਦੇ ਸਨ। ਇਸ ਮੌਕੇ 45 ਮੈਂਬਰ ਸਰਪੰਚ ਚੜ੍ਹਤ ਸਿੰਘ ਇੰਸਾਂ, 45 ਮੈਂਬਰ ਜਗਦੀਸ਼ ਇੰਸਾਂ, 25 ਮੈਂਬਰ ਇੰਦਰਜੀਤ ਇੰਸਾਂ, ਬਲਾਕ 15 ਮੈਂਬਰ ਕਮੇਟੀ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ, ਸਕੇ-ਸਬੰਧੀਆਂ, ਪਿੰਡ ਵਾਸੀ ਤੇ ਸਾਧ-ਸੰਗਤ ਮੌਜ਼ੂਦ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।