ਸਾਧ-ਸੰਗਤ ਨੇ ਦੋ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ

Sangat,  Housing , Needy,  Families

 ਕੜਾਕੇ ਦੀ ਠੰਢ ਨੂੰ ਨਕਾਰ ਕੇ ਪ੍ਰੇਮੀਆਂ ਦੀ ਮਿਹਨਤ ਸਦਕਾ ਦੋਵਾਂ ਘਰਾਂ ਦੀਆਂ ਛੱਤਾਂ ਪਾਈਆਂ

ਬਲਜਿੰਦਰ ਭੱਲਾ /ਬਾਘਾਪੁਰਾਣਾ। ਕੜਾਕੇ ਦੀ ਠੰਢ ਦੇ ਬਾਵਜੂਦ ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰੇਮੀ ਵੀਰਾਂ ਨੇ ਮਾਨਵਤਾ ਭਲਾਈ ਕਾਰਜ ਜਾਰੀ ਰੱਖੇ ਅਤੇ ਪਿੰਡ ਜੈਮਲਵਾਲਾ ਵਿਖੇ ਦੋ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ। ਪਿੰਡ ਦੇ ਪਤਵੰਤੇ ਸੱਜਣਾਂ ਨੇ ਇਸ ਕਾਰਜ ਨੂੰ ਉੱਤਮ ਕਾਰਜ ਕਰਾਰ ਦਿੱਤਾ।  Families

ਪਿੰਡ ਜੈਮਲਵਾਲਾ ਦੇ ਗੁਰਪ੍ਰੀਤ ਸਿੰਘ ਦਾ ਮਕਾਨ ਪੂਰੀ ਤਰ੍ਹਾਂ ਖੰਡਰ ਬਣ ਚੁੱਕਾ ਸੀ ਅਤੇ ਘਰ ਦੀ ਛੱਤ ਡਿੱਗਣ ਵਾਲੀ ਸੀ। ਗੁਰਪ੍ਰੀਤ ਸਿੰਘ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਹੈ। ਉਸ ਦੇ ਤਿੰਨ ਛੋਟੇ ਬੱਚੇ ਹਨ। ਇਸੇ ਤਰ੍ਹਾਂ ਪਿੰਡ ਜੈਮਲਵਾਲਾ ਦਾ ਹੀ ਪਰਮਜੀਤ ਸਿੰਘ, ਜਿਸ ਦੇ ਪਰਿਵਾਰ ਕੋਲ ਸਿਰ ਢੱਕਣ ਲਈ ਛੱਤ ਨਹੀਂ ਸੀ ਅਤੇ ਉਸ ਦੇ ਤਿੰਨ ਬੱਚੇ ਹਨ, ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਦੋਵਾਂ ਪਰਿਵਾਰਾਂ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਬਲਾਕ ਬਾਘਾਪੁਰਾਣਾ ਦੇ ਪ੍ਰੇਮੀ ਵੀਰਾਂ ਨੇ ਇਕੱਤਰ ਹੋ ਕੇ ਦੋਵੇਂ ਪਰਿਵਾਰਾਂ ਦੇ ਮਕਾਨ ਬਣਾ ਕੇ ਦਿੱਤੇ।

ਦੋਵੇਂ ਪਰਿਵਾਰਾਂ ਦੇ ਚਿਹਰਿਆਂ ‘ਤੇ ਅਨੋਖੀ ਖੁਸ਼ੀ ਵੇਖੀ ਗਈ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਪ੍ਰੇਮੀਆਂ ਦੇ ਇਸ ਕਾਰਜ ਦੀ ਰੱਜ ਕੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਨੁੱਖ ਨੂੰ ਹੀ ਮਨੁੱਖ ਦੇ ਕੰਮ ਆਉਣਾ ਚਾਹੀਦਾ ਹੈ। ਪ੍ਰੇਮੀ ਵੀਰਾਂ ਅਤੇ ਭੈਣਾਂ ਨੇ ਕੜਾਕੇ ਦੀ ਠੰਢ ਨੂੰ ਨਕਾਰ ਕੇ ਮਿਹਨਤ ਸਦਕਾ ਦੋਵਾਂ ਘਰਾਂ ਦੀਆਂ ਛੱਤਾਂ ਪਾਈਆਂ। ਇਸ ਮੌਕੇ ਭੰਗੀਦਾਸ ਜਗਦੀਸ਼ ਕਾਲੜਾ, ਲਛਮਣ ਸਿੰਘ ਚੰਨੂਵਾਲਾ, ਅੰਗਰੇਜ ਸਿੰਘ ਜੈਮਲਵਾਲਾ, ਸੁਖਨਾਮ ਸਿੰਘ ਇੰਸਾਂ, ਮਿੰਟੂ ਕੋੜਾ, ਸਤਪਾਲ ਬੋਬੀ, ਧਰਮਪਾਲ ਭੰਡਾਰੀ, ਸੰਤੋਸ਼ ਭੱਲਾ, ਕਾਕਾ ਰਾਜੇਆਣਾ, ਪ੍ਰਦੀਪ ਸਿੰਘ ਇੰਸਾਂ, ਰੌਸ਼ਨ ਲਾਲ ਇੰਸਾਂ ਸਮਾਧ ਭਾਈ, ਗੁਰਜੰਟ ਸਿੰਘ, ਹਰਦੇਵ ਸਿੰਘ ਚੰਦ ਨਵਾ, ਦਿਲਪ੍ਰੀਤ ਸਿੰਘ, ਜੱਗਾ ਸਿੰਘ, ਮਾਨਕ, ਦਿਲਪ੍ਰੀਤ ਸਿੰਘ ਅਤੇ ਕਰਮਜੀਤ ਸਿੰਘ ਦੀ ਟੀਮ ਨੇ ਕੰਮ ਕਰਕੇ ਦੋਵੇਂ ਮਕਾਨ ਤਿਆਰ ਕਰਵਾਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।