ਮੁੱਖ ਮੰਤਰੀ ਦੀ ਰੈਲੀ ਕਾਰਨ ਪੁਲਿਸ ਛਾਉਣੀ ਬਣਿਆ ਰਾਮਾ ਮੰਡੀ

ਮੁੱਖ ਮੰਤਰੀ ਦੀ ਰੈਲੀ ਕਾਰਨ ਪੁਲਿਸ ਛਾਉਣੀ ਬਣਿਆ ਰਾਮਾ ਮੰਡੀ

ਰਾਮਾ ਮੰਡੀ (ਬਠਿੰਡਾ) (ਸੁਖਜੀਤ ਮਾਨ)। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਰਾਮਾ ਮੰਡੀ ਫੇਰੀ ਦੌਰਾਨ ਸੁਰੱਖਿਆ ਦੇ ਲਿਹਾਜ਼ ਵਜੋਂ ਕੀਤੇ ਗਏ ਸਖ਼ਤ ਪੁਲੀਸ ਪ੍ਰਬੰਧਾਂ ਕਰਕੇ ਪੂਰਾ ਸ਼ਹਿਰ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ।

ਵੇਰਵਿਆਂ ਮੁਤਾਬਿਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲਾਂ ਰਾਮਾਂ ਮੰਡੀ ਵਿਖੇ ਹੀ 2 ਏਕੜ ਵਿਚ 73.65 ਲੱਖ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸਬਜ਼ੀ ਮੰਡੀ ਦਾ ਬਾਅਦ ਦੁਪਹਿਰ ਕਰੀਬ 2 ਵਜੇ ਨੀਂਹ ਪੱਥਰ ਰੱਖਣਗੇ। ਇਸ ਉਪਰੰਤ ਦਾਣਾ ਮੰਡੀ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਿਰਕਤ ਕਰਨਗੇ। ਮੁੱਖ ਮੰਤਰੀ ਦੇ ਇਸ ਦੌਰੇ ‘ਤੇ ਵਿਰੋਧ ਦੇ ਸੰਕਟ ਛਾਏ ਹੋਣ ਕਾਰਨ ਪੁਲਿਸ ਪ੍ਰਬੰਧਾਂ ਤੋਂ ਇਲਾਵਾ ਖੁਫੀਆ ਵਿਭਾਗ ਵੀ ਪ੍ਰਦਰਸ਼ਨਕਾਰੀਆਂ ਦੀ ਸੂਹ ਲੈਣ ਵਿੱਚ ਰੁੱਝਿਆ ਹੋਇਆ ਹੈ।

ਭਾਵੇਂ ਹੀ ਕਿਸੇ ਵੀ ਜਥੇਬੰਦੀ ਨੇ ਮੁੱਖ ਮੰਤਰੀ ਦੇ ਸਮਾਗਮ ਵਾਲੇ ਸਥਾਨ ਤੇ ਵਿਰੋਧ ਕਰਨ ਦੀ ਹਾਲੇ ਤੱਕ ਸਿੱਧੀ ਚਿਤਾਵਨੀ ਨਹੀਂ ਦਿੱਤੀ ਪਰ ਜਿਲ੍ਹੇ ਵਿੱਚ ਚੱਲ ਰਹੇ ਅੱਧੀ ਦਰਜਨ ਤੋਂ ਵੱਧ ਰੋਸ ਪ੍ਰਦਰਸ਼ਨਾਂ ਕਾਰਨ ਵਿਰੋਧ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਦਸ਼ਨਕਾਰੀ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਵਿਘਨ ਨਾ ਪਾ ਦੇਣ ਇਸਦੇ ਹੱਲ ਲਈ ਵੀ ਸਮਾਗਮ ਪੰਡਾਲ ਵਿੱਚ ਵੱਡੀ ਗਿਣਤੀ ਬਿਨ ਵਰਦੀ ਪੁਲਿਸ ਲਗਾਈ ਗਈ ਹੈ ਤਾਂ ਜੋ ਵਿਰੋਧ ਲਈ ਖੜੇ ਹੋਣ ਵਾਲਿਆਂ ਨੂੰ ਉੱਥੇ ਹੀ ਦੱਬ ਲਿਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ