ਪਹਿਲਵਾਨਾਂ ਦੇ ਧਰਨੇ ’ਤੇ ਪੁੱਜੇ ਰਾਕੇਸ਼ ਟਿਕੈਤ ਨੇ ਕਰ ਦਿੱਤਾ ਵੱਡਾ ਐਲਾਨ

Rakesh Tikait

ਕਿਹਾ, ਬ੍ਰਜ ਭੂਸ਼ਣ ਨੂੰ ਜਲਦ ਗਿ੍ਰਫਤਾਰ ਕੀਤਾ ਜਾਵੇ ਨਹੀਂ ਤਾਂ ਵੱਡਾ ਅੰਦੋਲਨ ਸ਼ੁਰੂ ਕਰਨ ਲਈ ਮਜ਼ਬੂਰ ਹੋਵਾਂਗੇ

  • ਧੀਓ ਹਿੰਮਤ ਨਾ ਹਾਰੋ, ਪੂਰਾ ਦੇਸ਼ ਤੁਹਾਡੇ ਨਾਲ ਹੈ: ਭਾਕਿਯੂ

ਨਵੀਂ ਦਿੱਲੀ (ਰਵਿੰਦਰ ਸਿੰਘ/ਸੱਚ ਕਹੂੰ ਨਿਊਜ਼)। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਕਿਸਾਨ ਆਗੂ ਰਾਕੇਸ ਟਿਕੈਤ (Rakesh Tikait) ਮੰਗਲਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚੇ ਅਤੇ ਹੜਤਾਲ ’ਤੇ ਬੈਠੇ ਪਹਿਲਵਾਨਾਂ ਨੂੰ ਆਪਣਾ ਸਮਰਥਨ ਦਿੱਤਾ। ਰਾਕੇਸ਼ ਟਿਕੈਤ ਨੇ ਦਿੱਲੀ ਦੇ ਜੰਤਰ-ਮੰਤਰ ’ਤੇ ਜਿਨਸੀ ਸੋਸ਼ਣ ਦੇ ਮੁਲਜ਼ਮ ਭਾਜਪਾ ਸੰਸਦ ਬਿ੍ਰਜ ਭੂਸ਼ਣ ਸ਼ਰਨ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਪਹਿਲਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮੱਰਥਨ ਦੇਣ ਦਾ ਵਾਅਦਾ ਕੀਤਾ।

ਇੱਕ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਚੌਧਰੀ ਨਰੇਸ ਟਿਕੈਤ ਨੇ ਵੀ ਜੰਤਰ-ਮੰਤਰ ਵਿਖੇ ਪਹਿਲਵਾਨ ਧੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਉਹ ਇਕੱਲੀਆਂ ਨਹੀਂ ਹਨ। ਜੰਤਰ-ਮੰਤਰ ’ਤੇ ਪਹਿਲਵਾਨਾਂ ਦਾ ਸਮਰਥਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ, ਕੀ ਇਹ ਦੇਸ਼ ਕੋਰੀਆ ਹੈ? ਇੱਥੇ ਸਰਕਾਰ ਕਿਸਾਨਾਂ ਦੀ, ਫੌਜੀਆਂ ਦੀ, ਧੀਆਂ ਭੈਣਾਂ ਦੀ, ਕਿਸੇ ਵੀ ਵੀ ਸੁਣਵਾਈ ਨਹੀਂ ਕਰ ਰਹੀ।

ਵੱਡਾ ਅੰਦੋਲਨ ਕੀਤਾ ਜਾਵੇਗਾ : Rakesh Tikait

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਡੀ (ਰਾਕੇਸ਼ ਟਿਕੈਤ) ਗੱਲ ਨਾ ਸੁਣੀ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਲੋਕ ਜੰਤਰ-ਮੰਤਰ ਤੋਂ ਕਿਤੇ ਵੀ ਜਾਣ ਵਾਲੇ ਨਹੀਂ ਹਨ। ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਇਹ ਇੱਥੇ ਹੀ ਰਹਿਣਗੇ ਕਿਉਂਕਿ ਹੁਣ ਉਨ੍ਹਾਂ ਨੂੰ ਪੂਰੇ ਦੇਸ਼ ਵਾਸੀਆਂ ਦਾ ਸਮੱਰਥਨ ਹਾਸਲ ਹੈ। ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਤੋਂ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦੋ ਸੰਵਿਧਾਨ, ਦੋ ਕਾਨੂੰਨ ਨਹੀਂ ਚੱਲਣਗੇ।

ਜਾਂ ਤਾਂ ਉਹ ਕਾਨੂੰਨ ਬਦਲ ਦਿਓ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਗਿ੍ਰਫਤਾਰੀ ਨਹੀਂ ਹੋਵੇਗੀ। ਆਮ ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾਂਦਾ ਹੈ, ਪਰ ਸਰਕਾਰ ਵਿੱਚ ਬੈਠੇ ਲੋਕਾਂ ਨੂੰ ਗਿ੍ਰਫਤਾਰ ਨਹੀਂ ਕੀਤਾ ਜਾਂਦਾ, ਦੇਸ਼ ਵਿੱਚ ਇਹ ਕਾਨੂੰਨ ਨਹੀਂ ਚੱਲੇਗਾ, ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਦਖਲ ਦੇ ਬਾਵਜ਼ੂਦ ਦਿੱਲੀ ਪੁਲਿਸ ਨੇ ਐਫ.ਆਈ.ਆਰ. ਪਰ ਬਿ੍ਰਜ ਭੂਸ਼ਣ ਸਿੰਘ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਫਿਲਹਾਲ ਪੀਐਮ ਮੋਦੀ ਨਾਲ ਨਹੀਂ ਹੈ। ਹਾਂ, ਜੇਕਰ ਸਰਕਾਰ ਗਲਤ ਵਿਅਕਤੀ ਦੀ ਹਮਾਇਤ ਕਰਦੀ ਹੈ ਤਾਂ ਉਸ ਦਾ ਵੀ ਵਿਰੋਧ ਹੋਵੇਗਾ। ਅਸੀਂ 13 ਮਹੀਨਿਆਂ ਦਾ ਅੰਦੋਲਨ ਕਰ ਚੁੱਕੇ ਹਾਂ, ਪਰ ਜੇਕਰ ਸਰਕਾਰ ਨਾ ਮੰਨੀ ਤਾਂ ਇਸ ਤੋਂ ਵੱਡਾ ਅੰਦੋਲਨ ਕੀਤਾ ਜਾਵੇਗਾ।

ਇਸ ਬਿਮਾਰੀ ਦਾ ਇਲਾਜ 41 ਦਿਨਾਂ ਦਾ ਕੋਰਸ ਹੈ, ਠੀਕ ਹੋ ਜਾਵੇਗਾ! : Rakesh Tikait

ਜੰਤਰ-ਮੰਤਰ ’ਤੇ ਪਹਿਲਵਾਨਾਂ ਦਾ ਸਮੱਰਥਨ ਕਰਨ ਆਏ ਰਾਕੇਸ਼ ਨੇ ਆਪਣੇ ਮਜਾਕੀਆ ਅੰਦਾਜ ’ਚ ਕਿਹਾ ਕਿ ਸਾਡੀ ਇੱਕ ਖੁਰਾਕ 41 ਦਿਨਾਂ ਦੀ ਹੈ। ਹੁਣ 10 ਦਿਨ ਬੀਤ ਗਏ ਹਨ ਅਤੇ 31 ਦਿਨ ਬਾਕੀ ਹਨ, ਪਰ ਸਾਨੂੰ ਨਹੀਂ ਲੱਗਦਾ ਕਿ ਇਸ ਖੁਰਾਕ ਦੀ ਜ਼ਰੂਰਤ ਹੋਏਗੀ, ਜਲਦੀ ਹੀ ਇਹ ਬਿਮਾਰੀ ਠੀਕ ਹੋ ਜਾਵੇਗੀ।

ਭਾਕਿਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ 23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੀਆਂ ਪਹਿਲਵਾਨ ਧੀਆਂ ਨਾਲ ਮੁਲਾਕਾਤ ਕੀਤੀ ਅਤੇ ਪਹਿਲਵਾਨ ਸਾਕਸ਼ੀ ਮਲਿਕ, ਸੰਗੀਤਾ, ਵਿਨੇਸ ਫੋਗਾਟ, ਬਜਰੰਗ ਪੁਨੀਆ ਨਾਲ ਗੱਲਬਾਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ