ਰਾਕੇਸ਼ ਟਿਕੈਤ ਤੇ ਲੱਖੋਵਾਲ ਨੇ ਕੀਤਾ ਦੇਵੀਗੜ੍ਹ ਦੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ

Rakesh Tikait
ਹਲਕਾ ਸਨੌਰ ਦੇ ਹੜ੍ਹ ਪ੍ਰਭਾਭਿਤ ਏਰੀਏ ਦੇ ਪਿੰਡ ਦੁੱਧਣ ਗੂਜਰਾਂ ਵਿਖੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਂਦੇ ਹੋਏ ਰਾਕੇਸ਼ ਟਿਕੈਤ ਮੁੱਖ ਬੁਲਾਰਾ ਸੰਯੁਕਤ ਕਿਸਾਨ ਮੋਰਚਾ ਨਾਲ ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਸਾਦੀਪੁਰ ਤੇ ਹੋਰ। ਤਸਵੀਰ : ਰਾਮ ਸਰੂਪ ਪੰਜੋਲਾ

ਹੜ੍ਹ ਦੇ ਪਾਣੀ ਨਾਲ ਹੋਏ ਨੁਕਸਾਨ ਦੀ ਭਰਪਾਈ ਕਰੇ ਸਰਕਾਰ-ਟਿਕੈਤ (Rakesh Tikait)

(ਰਾਮ ਸਰੂਪ ਪੰਜੋਲਾ) ਸਨੌਰ। ਹਲਕਾ ਸਨੌਰ ਦੇ ਦੇਵੀਗੜ੍ਹ ਏਰੀਏ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡ ਦੁਧਣ ਸਾਧਾ, ਦੁਧਣ ਗੂਜਰਾਂ,ਲੈਹਲਾਂ, ਰੋਹੜ ਜਗੀਰ, ਰੁੜਕੀ,ਦੇਵੀਨਗਰ, ਮਹਿਮੂਦਪੁਰ, ਸਾਦੀਪੁਰ, ਪਰੌੜ ਆਦਿ ਪਿੰਡਾਂ ਦਾ ਰਾਕੇਸ਼ ਟਿਕੈਤ (Rakesh Tikait) ਮੁੱਖ ਬੁਲਾਰਾ ਸਯੁੰਕਤ ਕਿਸਾਨ ਮੋਰਚਾ ਅਤੇ ਹਰਿੰਦਰ ਸਿੰਘ ਲੱਖੋਵਾਲ ਕਿਸਾਨ ਆਗੂ ਵੱਲੋਂ ਦੌਰਾ ਕੀਤਾ ਗਿਆ ਅਤੇ ਹੜ੍ਹ ਪੀੜਤ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ।

ਇਸ ਮੌਕੇ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾਕਿ ਹੜ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ, ਹੋਰ ਵੀ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਜਲਦੀ ਤੋਂ ਜਲਦੀ ਕਰੇ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾਂ ਸੀ ਕਿ ਦੇਸ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਇਸ ਹੜ੍ਹ ਦੀ ਮਾਰ ਕਰਕੇ ਵੱਡੀ ਮੁਸੀਬਤ ’ਚ ਹੈ । ਇਸ ਲਈ ਸਰਕਾਰ ਨੂੰ ਇਸ ਕਿਸਾਨ ਦੇ ਦੁੱਖ ਦਰਦ ਨੂੰ ਸਮਝਣਾਂ ਪਵੇਗਾ ਤਾਂ ਹੀ ਕਿਸਾਨ ਅੱਗੇ ਅੰਨ ਉਗਾਉਣ ਦਾ ਹੌਸਲਾ ਰੱਖੇਗਾ।

ਇਹ ਵੀ ਪੜ੍ਹੋ : Hair Problem: ਕੁਦਰਤੀ ਕਾਲੇ ਸੰਘਣੇ ਵਾਲ, ਕਲੋਂਜੀ ਦੀ ਵਰਤੋਂ ਇਸ ਤਰ੍ਹਾਂ ਕਰੋ

ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਕਹਿਣਾ ਸੀ ਕਿ ਚਲੋ ਮੰਨਦੇ ਹਾਂ ਕਿ ਇਹ ਕੁਦਰਤੀ ਕਰੋਪੀ ਹੈ, ਪਰ ਕਿਤੇ ਨਾਂ ਕਿਤੇ ਇਹ ਹੜ੍ਹ ਆਉਣਾਂ ਸਰਕਾਰਾਂ ਦੀ ਵੀ ਨਲਾਇਕੀ ਹੈ । (Rakesh Tikait) ਸਰਕਾਰ ਨੇ ਹੜ ਤੋ ਬਚਣ ਦੇ ਕੋਈ ਪੁਖਤਾ ਪ੍ਰਬੰਧ ਨਹੀ ਕੀਤੇ,ਨਾ ਹੀ ਨਦੀ ਨਾਲਿਆਂ, ਪੁਲੀਆਂ ਦੀ ਸਫਾਈ ਹੋਈ ਹੈ,ਜਿਥੇ ਕਿਤੇ ਪਾਣੀ ਦੀ ਨਿਕਾਸੀ ਵਾਸਤੇ ਨਵੀਂ ਪੁਲੀ ਲਂਗਣੀਂਸੀ ਨਾਂ ਹੀ ਉਹ ਲਗਾਈ ਗਈ ਹੈ। ਇਸ ਤੋ ਇਲਾਵਾ ਹਰਿਆਣਾਂ ਸਰਕਾਰ ਵੱਲੋ ਜਿਹੜੀ ਹੱਦ ਨਾਲ ਹਾਸ਼ੀ ਬੁਟਾਣਾਂ ਨਹਿਰ ਕੱਢੀ ਗਈ ਹੈ।

Rakesh Tikait
ਹਲਕਾ ਸਨੌਰ ਦੇ ਹੜ੍ਹ ਪ੍ਰਭਾਭਿਤ ਏਰੀਏ ਦੇ ਪਿੰਡ ਦੁੱਧਣ ਗੂਜਰਾਂ ਵਿਖੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਂਦੇ ਹੋਏ ਰਾਕੇਸ਼ ਟਿਕੈਤ ਮੁੱਖ ਬੁਲਾਰਾ ਸੰਯੁਕਤ ਕਿਸਾਨ ਮੋਰਚਾ ਨਾਲ ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਸਾਦੀਪੁਰ ਤੇ ਹੋਰ। ਤਸਵੀਰ : ਰਾਮ ਸਰੂਪ ਪੰਜੋਲਾ

ਇਸ ਨਾਲ ਪਾਣੀ ਦੀ ਡਾਫ ਲੱਗ ਕੇ ਦਰਜਨਾਂ ਪਿੰਡਾਂ ਚ ਹੜ੍ਹ ਦਾ ਪਾਣੀ ਤਬਾਹੀ ਮਚਾਉਣਾ ਹੈ। ਇਸ ਕਰਕੇ ਸਰਕਾਰਾਂ ਆਪਸ ਚ ਗੱਲਬਾਤ ਕਰਕੇ ਇਸ ਨੂੰ ਹਟਾਉਣਾ ਚਾਹੀਦਾ ਹੈ ਜਾ ਫੇਰ ਹੋਰ ਸੈਫਲ ਬਗੈਰਾ ਲਗਾ ਕੇ, ਪੱਕਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਹਿਰ ਦਾ ਫਾਇਦਾ ਨਾ ਹਰਿਆਣਾਂ ਰਾਜ ਨੂੰ ਹੈ ਨਾ ਹੀ ਪੰਜਾਬ ਨੂੰ। ਇਸ ਮੌਕੇ ਟਿਕੈਤ ਸਾਹਿਬ, ਲੱਖੋਵਾਲ, ਬੂਟਾ ਸਿੰਘ ਸਾਦੀਪੁਰ ਆਦਿ ਵੱਲੋ ਹੜ੍ਹ’ਚ ਜਾਨਾਂ ਗੁਆਉਣ ਵਾਲੇ ਪਿੰਡ ਹਰੀਗੜ੍ਹ ਦੇ ਕਿਸਾਨ ਹਰਨੇਕ ਸਿੰਘ ਅਤੇ ਮਨਜੀਤ ਸਿੰਘ ਖਤੌਲੀ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਵੀ ਕੀਤਾ ਗਿਆ।