ਦਿੱਲੀ ’ਚ ਮੀਂਹ ਨੇ ਤੋੜਿਆ 41 ਸਾਲਾਂ ਦਾ ਰਿਕਾਰਡ, ਸ਼ਹਿਰ ਹੋਇਆ ਜਲ-ਥਲ

Delhi Rain

153 ਮਿਲੀਮੀਟਰ ਬਾਰਸ਼ ਹੋਈ (Delhi Rain)

ਨਵੀਂ ਦਿੱਲੀ। ਮੌਨਸੂਨ ਦੇ ਮੀਂਹ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ ਹੈ। ਦਿੱਲੀ, ਹਿਮਾਚਲ, ਪੰਜਾਬ ਸਮੇਤ ਦੇਸ਼ ਦੇ ਉੱਤਰੀ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਰਾਜਧਾਨੀ ਦਿੱਲੀ ’ਚ ਐਨਾ ਮੀਂਹ ਪਿਆ ਕਿ 41 ਸਾਲਾਂ ਦਾ ਰਿਕਾਰਡ ਟੁੱਟ ਗਿਆ। 1982 ਤੋਂ ਬਾਅਦ, ਜੁਲਾਈ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 153 ਮਿਲੀਮੀਟਰ ਬਾਰਸ਼ ਹੋਈ। (Delhi Rain)

ਇਹ ਵੀ ਪੜ੍ਹੋ : ਸੀਵਰੇਜ ਧਸਣ ਕਾਰਨ ਲੋਕ ਚਿੰਤਾ ’ਚ, ਆਈਟੀਆਈ ਰੋਡ ਵਾਸੀਆਂ ਲਈ ਮੀਂਹ ਬਣਿਆ ਆਫ਼ਤ

ਇਸ ਤੋਂ ਪਹਿਲਾਂ 25 ਜੁਲਾਈ 1982 ਨੂੰ 169.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। 2003 ਵਿੱਚ 24 ਘੰਟਿਆਂ ਵਿੱਚ 133.4 ਮਿਲੀਮੀਟਰ ਮੀਂਹ ਪਿਆ ਸੀ। ਅਤੇ 2013 ਵਿੱਚ ਦਿੱਲੀ ਵਿੱਚ 123.4 ਮਿਲੀਮੀਟਰ ਮੀਂਹ ਪਿਆ ਸੀ। ਦਿੱਲੀ ’ਚ ਮੀਂਹ ਪੈਣ ਨਾਲ ਜਨ ਜੀਵਨ ਪ੍ਰਭਾਵਿਤ ਰਿਹਾ। ਸੜਕਾਂ ’ਤੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ। ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਪਿਆ।

Delhi Rain

ਤਬਾਹੀ : ਮਨਾਲੀ ’ਚ ਬਿਆਸ ਦਰਿਆ ’ਚ ਰੁੜ੍ਹਿਆ ਹਾਈਵੇਅ

Manali

ਚੰਡਗੀੜ੍ਹ। ਭਾਰੀ ਮੀਂਹ ਦੌਰਾਨ ਵੱਡੀ ਤਬਾਹੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਖ਼ਬਰ ਇਹ ਵੀ ਨਿੱਕਲ ਕੇ ਸਾਹਮਣੇ ਆ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨਾਲ ਜਗ੍ਹਾ-ਜਗ੍ਹਾ ਲੈਂਡ ਸਲਾਈਡ ਹੋ ਰਹੀ ਹੈ। ਇਸ ਦਰਮਿਆਨ ਬਿਆਸ ਦਰਿਆ ਵਿੱਚ ਤੇਜ਼ ਪਾਣੀ ਆਉਣ (Delhi Rain ) ਕਰਕੇ ਮਨਾਲੀ ਦੇ ਤਾਰਾ ਮਿਲ ਵਿੱਚ ਨੈਸ਼ਨਲ ਹਾਈਵੇਅ ਨੰਬਰ 3 ਦਾ ਇੱਕ ਹਿੱਸਾ ਬਿਆਸ ਦਰਿਆ ਵਿੱਚ ਰੁੜ੍ਹ ਗਿਆ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਤੁਸੀਂ ਦੇਖੋ ਵੀਡੀਓ। (Manali)