ਰੇਲਵੇ ਨੇ ਧੁੰਦ ਦੇ ਮੱਦੇਨਜ਼ਰ 62 ਟ੍ਰੇਨਾਂ ’ਤੇ ਲਾਈ ਆਰਜੀ ਰੋਕ

Indian Railways
ਟ੍ਰੇਨਾਂ ’ਤੇ ਲਾਈ ਆਰਜੀ ਰੋਕ ਸੰਬੰਧੀ ਜਾਰੀ ਨੋਟੀਫਿਕੇਸ਼ਨ, ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਮੰਗ ਪੱਤਰ ਦਿੰਦੇ ਭਾਕਿਯੂ (ਕਾਦੀਆਂ) ਜਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਅਤੇ ਹੋਰ।

ਤਿੰਨ ਰਾਜਾਂ ਵਿਚਾਲੇ ਦੌੜਦੀ ਅੰਬਾਲਾ-ਸ਼੍ਰੀ ਗੰਗਾਨਗਰ ਟ੍ਰੇਨ ਦੀ ‘ਆਰਜੀ ਰੋਕ’ ਨੇ ਵਧਾਈਆ ਹਜ਼ਾਰਾਂ ਮੁਸਾਫਰਾਂ ਦੀਆਂ ਪਰੇਸ਼ਾਨੀਆਂ | Indian Railways

  • ਦਰਜਨਾਂ ਸ਼ਹਿਰਾਂ ਦੇ ਹਜ਼ਾਰਾਂ ਯਾਤਰੀ ਮਹਿੰਗੀ ਬੱਸ ਰਾਹੀਂ ਸਫ਼ਰ ਕਰਨ ਲਈ ਹੋਣਗੇ ਮਜਬੂਰ | Indian Railways

ਨਾਭਾ (ਤਰੁਣ ਕੁਮਾਰ ਸ਼ਰਮਾ)। ਹਰਿਆਣਾ ਦੇ ਅੰਬਾਲਾ ਜੰਕਸ਼ਨ ਤੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜੰਕਸ਼ਨ ਤੱਕ ਦੇ ਮੁਸਾਫਰਾਂ ਦੀਆਂ ਫਿਕਰਾਂ ਉਸ ਸਮੇਂ ਵੱਧਦੀਆ ਨਜ਼ਰ ਆਈਆਂ ਜਦੋਂ ਰੇਲਵੇ ਵਿਭਾਗ ਵੱਲੋ ਉਪਰੋਕਤ ਰੇਲਵੇ ਜੰਕਸ਼ਨਾਂ ਵਿਚਾਲੇ ਦੌੜਦੀਆ ਦੋ ਟ੍ਰੇਨਾਂ ਨੂੰ ਆਰਜੀ ਤੌਰ ’ਤੇ ਬ੍ਰੇਕਾਂ ਲਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਆਗਾਮੀ ਸਮੇਂ ਉਤਰੀ ਭਾਰਤ ’ਚ ਧੁੰਦ ਪੈਣ ਦੀ ਸੰਭਾਵਨਾ ਨੂੰ ਵੇਖਦਿਆਂ ਸੁਰੱਖਿਆ ਵਜੋਂ ਉਤਰੀ ਰੇਲਵੇ ਨਾਲ ਸੰਬੰਧਤ 62 ਟ੍ਰੇਨਾਂ ਨੂੰ 1 ਦਸੰਬਰ 2023 ਤੋਂ ਆਰਜੀ ਤੌਰ ’ਤੇ ਰੱਦ ਕੀਤਾ ਜਾ ਰਿਹਾ ਹੈ, ਜਿਸ ਅਧੀਨ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤਿੰਨੋ ਸੂਬਿਆਂ ਨਾਲ ਸੰਬੰਧਤ ਦੋ ਪ੍ਰਮੁੱਖ ਟ੍ਰੇਨਾਂ ਵੀ ਆਉਂਦੀਆਂ ਹਨ।

ਇਹ ਵੀ ਪੜ੍ਹੋ : ਤਰਨਤਾਰਨ ’ਚ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ, ਇੱਕ ਨੂੰ ਕੀਤਾ ਕਾਬੂ, ਇੱਕ ਫਰਾਰ

ਜੋ ਕਿ ਹਰਿਆਣਾ ਦੇ ਅੰਬਾਲਾ ਤੋਂ ਟ੍ਰੇਨ ਨੰਬਰ 14525 ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਅੰਬਾਲਾ ਤੱਕ ਟ੍ਰੇਨ ਨੰਬਰ 14526 ਬੰਦ ਰਹਿਣਗੀਆਂ ਦਿਲਚਸਪ ਹੈ ਕਿ ਧੁੰਦ ਨਾਲ ਖੜੋਤ ’ਚ ਇਹ ਦੋਨੋ ਟ੍ਰੇਨਾਂ ਨੂੰ ਹੀ ਲਿਆਂਦਾ ਜਾ ਰਿਹਾ ਹੈ ਜਦਕਿ ਇਸੇ ਰੂਟ ’ਤੇ ਦੋੜਦੀਆ ਬਾਕੀ ਟ੍ਰੇਨਾਂ ਸੰਬੰਧੀ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਬਾਕੀ ਟ੍ਰੇਨਾਂ ਨੂੰ ਚਾਲੂ ਰੱਖ ਇਸ ਰੂਟ ’ਤੇ ਸਿਰਫ ਇਨ੍ਹਾਂ ਟ੍ਰੇਨਾਂ ਦੀ ਆਰਜੀ ਰੋਕ ਕਾਰਨ ਰੇਲਵੇ ਵਿਭਾਗ ਆਪਣੇ ਉਪਰੋਕਤ ਫੈਸਲੇ ਨਾਲ ਆਮ ਲੋਕਾਂ ਵਿੱਚ ਹਾਸੇ ਦਾ ਪਾਤਰ ਬਣ ਰਿਹਾ ਹੈ।

ਕੀ ਕਹਿੰਦੇ ਹਨ ਮੁਸਾਫਰ | Indian Railways

ਦੂਜੇ ਪਾਸੇ ਕੀਤੇ ਸਰਵੇ ਦੌਰਾਨ ਉਪਰੋਕਤ ਵਰਤਾਰੇ ਸੰਬੰਧੀ ਰੇਲਵੇ ਵੱਲੋ ਦਿੱਤਾ ਜਾ ਰਿਹਾ ਤਰਕ ਰੇਲਵੇ ਦੇ ਮੁਸਾਫਰਾਂ ਨੂੰ ਹਜਮ ਨਹੀਂ ਹੋ ਰਿਹਾ ਲਗਭਗ 200 ਦੇ ਕਰੀਬ ਮੁਸਾਫਰਾਂ ਨੇ ਦੋਨੋਂ ਟ੍ਰੇਨਾਂ ਦੇ ਆਰਜੀ ਤੌਰ ’ਤੇ ਬੰਦ ਕਰਨ ਖਿਲਾਫ ਸਾਂਝਾ ਮੰਗ ਪੱਤਰ ਰੇਲਵੇ ਨੂੰ ਭੇਜਦਿਆ ਦੱਸਿਆ ਕਿ ਦੋਨੋਂ ਟ੍ਰੇਨਾਂ ਨੂੰ ਬੰਦ ਭਾਵੇਂ ਆਰਜੀ ਤੌਰ ਕੀਤਾ ਜਾ ਰਿਹਾ ਹੈ ਪਰ ਹਜਾਰਾਂ ਮੁਸਾਫਰਾਂ ਦੀਆਂ ਦਿੱਕਤਾਂ ਵੱਧ ਜਾਣਗੀਆਂ ਅਤੇ ਉਨ੍ਹਾਂ ਨੂੰ ਮਹਿੰਗੀ ਸੜਕੀ ਆਵਾਜਾਈ ਦਾ ਸ਼ਿਕਾਰ ਹੋਣਾ ਪਵੇਗਾ ਉਨ੍ਹਾਂ ਰੇਲਵੇ ਨੂੰ ਬੇਨਤੀ ਕੀਤੀ ਕਿ ਭਾਵੇਂ ਦੋਨੋਂ ਟ੍ਰੇਨਾਂ ਦੀ ਸਮਾਂ-ਸਾਰਣੀ ’ਚ ਵਾਧਾ ਜਾਂ ਤਬਦੀਲੀ ਕਰ ਲਈ ਜਾਵੇ ਪਰੰਤੂ ਇਨ੍ਹਾਂ ਦੋਨਾਂ ਟ੍ਰੇਨਾਂ ਦੀ ਆਰਜੀ ਰੁਕਾਵਟ ਨਾਲ ਮੁਸਾਫਰਾਂ ਸਮੇਤ ਵਪਾਰਿਕ ਵਸਤੂਆਂ ਦੀ ਢੋਆ-ਢੁਆਈ ਵੀ ਪ੍ਰਭਾਵਿਤ ਹੋਏਗੀ। (Indian Railways)

ਰੇਲ ਮੁਸਾਫਰਾਂ ਦੀਆਂ ਪਰੇਸ਼ਾਨੀ ਸਬੰਧੀ ਕੇਂਦਰੀ ਰੇਲਵੇ ਮੰਤਰੀ ਨੂੰ ਮਿਲਣਗੇ ਸੰਸਦ ਮੈਂਬਰ ਪਰਨੀਤ ਕੌਰ | Indian Railways

ਭਾਕਿਯੂ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਹੇਠਲੇ ਵਫਦ ਨੇ ਪਟਿਆਲਾ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਟ੍ਰੇਨਾਂ ਦੀ ਆਗਾਮੀ ਸਮੇਂ ਦੀ ਖੜੋਤ ਕਾਰਨ ਰੇਲ ਮੁਸਾਫਰਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਦੀ ਜਾਣਕਾਰੀ ਦਿੰਦਿਆਂ ਯੋਗ ਹੱਲ ਦੀ ਅਪੀਲ ਕੀਤੀ ਇਸ ’ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਭਰੋਸਾ ਦਿੱਤਾ ਕਿ ਰੇਲਵੇ ਦੇ ਉਪਰੋਕਤ ਫੈਸਲੇ ਨਾਲ ਦਿੱਕਤਾਂ ਝੱਲਣ ਵਾਲੇ ਹਜ਼ਾਰਾਂ ਰੇਲ ਮੁਸਾਫਰਾਂ ਦੇ ਹਿੱਤਾਂ ਲਈ ਉਹ ਜਲਦ ਹੀ ਕੇਂਦਰੀ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਨਗੇ। (Indian Railways)