ਧਾਰਮਿਕ ਸਥਾਨ ’ਤੇ ਜਾ ਰਹੀ ਬੱਸ ਦਾ ਐਕਸੀਡੈਂਟ, ਇੱਕ ਦੀ ਮੌਤ

Road Accident

ਬੱਸ ਚਾਲਕ ਦੀ ਮੌਤ, 14 ਸ਼ਰਧਾਲੂ ਗੰਭੀਰ ਜ਼ਖਮੀ

ਬਰਨਾਲਾ (ਗੁਰਪ੍ਰੀਤ ਸਿੰਘ)। ਲੰਘੀ ਰਾਤ ਮਾਨਸਾ ਰੋਡ ’ਤੇ ਪਿੰਡ ਧਨੌਲਾ ਖੁਰਦ ਨੇੜੇ ਮਾਨਸਾ ਤੋਂ ਡੇਰਾ ਬਿਆਸ ਜਾ ਰਹੀ ਬੱਸ ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ’ਚ ਵੱਜਣ ਉਪਰੰਤ ਇੱਕ ਭਾਰੀ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ ’ਚ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ ਕਈ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਇੱਕ ਬੱਸ ਰਾਧਾ ਸੁਆਮੀ ਸਤਿਸੰਗ ਘਰ ਮਾਨਸਾ ਤੋਂ ਡੇਰਾ ਬਿਆਸ ਨੂੰ ਜਾ ਰਹੀ ਸੀ ਜਦ ਬੱਸ ਪਿੰਡ ਧਨੌਲਾ ਖੁਰਦ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਬਿਨਾਂ ਕਿਸੇ ਇਸ਼ਾਰੇ ਤੋਂ ਟਰੈਕਟਰ-ਟਰਾਲੀ ਛਿਟੀਆਂ ਦੀ ਭਰੀ ਹੋਈ ਖੜ੍ਹੀ ਸੀ ਅਤੇ ਬੱਸ ਪਿੱਛੇ ਆ ਕੇ ਟਕਰਾਅ ਗਈ। (Road Accident)

ਇਹ ਵੀ ਪੜ੍ਹੋ : ਰੇਲਵੇ ਨੇ ਧੁੰਦ ਦੇ ਮੱਦੇਨਜ਼ਰ 62 ਟ੍ਰੇਨਾਂ ’ਤੇ ਲਾਈ ਆਰਜੀ ਰੋਕ

ਜਿਸ ਨਾਲ ਟਰਾਲੀ ਪਲਟ ਗਈ ਅਤੇ ਬੱਸ ਇੱਕ ਭਾਰੀ ਦਰੱਖਤ ’ਚ ਵੱਜੀ । ਇਸ ਹਾਦਸੇ ’ਚ ਬੱਸ ਦੇ ਡਰਾਈਵਰ ਸਮੇਤ 14 ਜਣੇ ਹੋਰ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਵੱਖ-ਵੱਖ ਗੱਡੀਆਂ ਰਾਹੀ ਇਲਾਜ਼ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਡਰਾਈਵਰ ਬਲਵੰਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਲੌਂਗੋਵਾਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਕਰੀਬ 14 ਜ਼ਖ਼ਮੀਆਂ ਦੀ ਹਾਲਤ ਗੰਭੀਰ ਦੇਖਦੀਆਂ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਟੱਕਰ ਐਨੀ ਜਬਰਦਾਸ਼ਤ ਸੀ ਕੇ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ। ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਜਤਿੰਦਰ ਸਿੰਘ ਵਾਸੀ ਹੰਡਿਆਇਆ ਖਿਲਾਫ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।