ਰਾਫ਼ੇਲ ‘ਤੇ ਰਾਹੁਲ ਨੇ ਦਿੱਤੀ ਪੀਐਮ ਨੂੰ ਬਹਿਸ ਦੀ ਚੁਣੌਤੀ

Rahul, Rafael, Challenges, PM

ਏਅਰ ਸਟਰਾਈਕ ਦੇ ਸਵਾਲ ‘ਤੇ ਕਾਂਗਰਸ ਦਾ ਘੇਰਾ

ਨਵੀਂ ਦਿੱਲੀ, ਏਜੰਸੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ, ਨੋਟਬੰਦੀ ਤੇ ਨੀਰਵ ਮੋਦੀ ਦੇ ਮਾਮਲਿਆਂ ‘ਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਉਨ੍ਹਾਂ ਅੱਜ ਕਿਹਾ ਕਿ ਉਹ ਇਨ੍ਹਾਂ ਵਿਸ਼ਿਆਂ ‘ਤੇ ਪੂਰਨ ਤਿਆਰੀ ਕਰਕੇ ਮੇਰੇ ਨਾਲ ਬਹਿਸ ਕਰਨ ਆਉਣ ਪਹਿਲਾਂ ਵੀ ਕਈ ਮੌਕਿਆਂ ‘ਤੇ ਪ੍ਰਧਾਨ ਮੰਤਰੀ ਨੂੰ ਸਿੱਧੀ ਬਹਿਸ ਦੀ ਚੁਣੌਤੀ ਦੇ ਚੁੱਕੇ ਗਾਂਧੀ ਨੇ ਇਹ ਸਵਾਲ ਵੀ ਕੀਤਾ ਕੀ ਮੋਦੀ ਉਨ੍ਹਾਂ ਦੇ ਨਾਲ ਬਹਿਸ ਨੂੰ ਲੈ ਕੇ ਡਰੇ ਹੋਏ ਹਨ ਗਾਂਧੀ ਨੇ ਟਵੀਟ ਕਰਕੇ ਕਿਹਾ, ‘ਪ੍ਰਿਆ ਪ੍ਰਧਾਨ ਮੰਤਰੀ, ਕੀ ਤੁਸੀਂ ਭ੍ਰਿਸ਼ਟਾਚਾਰ ‘ਤੇ ਮੇਰੇ ਨਾਲ ਬਹਿਸ ਕਰਨ ਤੋਂ ਡਰੇ ਹੋਏ ਹਨ? ਮੈਂ ਤੁਹਾਡੇ ਲਈ ਇਹ ਸੌਖਾ ਕਰ ਸਕਦਾ ਹਾਂ ਚੱਲੋ ਕਿਤਾਬ ਖੋਲ੍ਹ ਕੇ ਤੁਸੀਂ ਇਨ੍ਹਾਂ ਵਿਸ਼ਿਆਂ ‘ਤੇ ਤਿਆਰੀ ਕਰ ਸਕਦੇ ਹੋ- 1. ਰਾਫੇਲ+ਅਨਿਲ ਅੰਬਾਨੀ 2. ਨੀਰਵ ਮੋਦੀ 3. ਅਮਿਤ ਸ਼ਾਹ+ਨੋਟਬੰਦੀ।

ਟੈਕਸ ਵਿਭਾਗ ਦੇ ਛਾਪਿਆਂ ‘ਤੇ ਮੋਦੀ ਨੇ ਕਾਂਗਰਸ ‘ਤੇ ਵਿੰਨ੍ਹਿਆ ਨਿਸ਼ਾਨਾ

ਲਾਤੁਰ, 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਅੱਜ ਜੰਮ ਕੇ ਹਮਲਾ ਕੀਤਾ ਕਾਂਗਰਸ ਦੇ ਐਲਾਨਨਾਮਾ ਪੱਤਰ ਨੂੰ ‘ਢੰਕੋਸਲਾ ਪੱਤਰ’ ਦੱਸਦਿਆਂ ਪੀਐਮ ਨੇ ਕਿਹਾ ਕਿ ਇਹ ਸਿਰਫ਼ ਕਾਂਗਰਸ ਦੇ ਵਾਅਦੇ ਹਨ ਮੱਧ ਪ੍ਰਦੇਸ਼ ‘ਚ ਸੀਐਮ ਕਮਲਨਾਥ ਦੇ ਕਰੀਬੀਆਂ ‘ਤੇ ਟੈਕਸ ਵਿਭਾਗ ਦੇ ਛਾਪਿਆਂ ਦਾ ਜ਼ਿਕਰ ਕਰਦਿਆਂ ਪੀਐਮ ਨੇ ਕਿਹਾ ਕਿ ਉਹ 6 ਮਹੀਨਿਆਂ ਤੋਂ ‘ਚੌਂਕੀਦਾਰ ਚੋਰ ਹੈ’ ਬੋਲ ਰਹੇ ਸਨ ਪਰ ਬਾਕਸਿਆਂ ‘ਚ ਭਰ ਕੇ ਨੋਟ ਕਿੱਥੋਂ ਨਿਕਲੇ? ਪੀਐਮ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਐਲਾਨਨਾਮਾ ਪੱਤਰ ‘ਚ ਕੀਤੇ ਵਾਅਦੇ ਉਹੀ ਹਨ ਜੋ ਪਾਕਿਸਤਾਨ ਚਾਹੁੰਦਾ ਹੈ ਪੀਐਮ ਮੋਦੀ ਨੇ ਮੱਧ ਪ੍ਰਦੇਸ਼ ‘ਚ ਸੀਐਮ ਕਮਲਨਾਥ ਦੇ ਨਜ਼ਦੀਕੀਆਂ ਦੇ ਘਰ ਦਫ਼ਤਰ ‘ਤੇ ਮਾਰੇ ਗਏ ਟੈਕਸ ਵਿਭਾਗ ਦੇ ਛਾਪਿਆਂ ਸਬੰਧੀ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ, ਤੁਸੀਂ ਦੇਖਿਆ ਹੋਵੇਗਾ ਕੱਲ ਪਰਸੋਂ ਕਾਂਗਰਸੀਂ ਦੇ ਦਰਬਾਰੀਆਂ ਦੇ ਘਰੋਂ ਬਕਸਿਆਂ ‘ਚ ਨੋਟ ਨਿਕਲਦੇ ਹਨ, ਨੋਟ ਤੋਂ ਵੋਟ ਖਰੀਦਣ ਦਾ ਇਹ ਪਾਪ ਇਨਾਂ ਦੀ ਰਾਜਨੈਤਿਕ ਸੰਸਕ੍ਰਿਤੀ ਰਹੀ ਹੈ ਇਹ ਪਿਛਲੇ 6 ਮਹੀਨਿਆਂ ਤੋਂ ਬੋਲ ਰਹੇ ਹਨੀ, ‘ਚੌਂਕੀਦਾਰ ਚੋਰ ਹੈ’ ਪਰ ਨੋਟ ਕਿੱਥੋਂ ਨਿਕਲੇ? ਅਸਲੀ ਚੋਣ ਕੌਣ ਹੈ? ਪੀਐਮ ਨੇ ਜੰਮੂ ਕਸ਼ਮੀਰ ਤੇ ਪਾਕਿਸਤਾਨ ‘ਤੇ ਕੀਤੀ ਏਅਰ ਸਟਰਾਈਕ ‘ਤੇ ਕੀਤੇ ਗਏ ਸਵਾਲਾਂ ਸਬੰਧੀ ਕਾਂਗਰਸ ਦੀ ਖੂਬ ਆਲੋਚਨਾ ਕੀਤੀ ਉਨ੍ਹਾਂ ਕਿਹਾ, ਰਾਸ਼ਟਰਵਾਦ ਸਾਡੀ ਪ੍ਰੇਰਨਾ ਹੈ, ਅੰਤਓਦਯ ਸਾਡਾ ਦਰਸ਼ਨ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।