ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ

Rahul, Respects, Manmohan Singh

ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ
ਕਾਂਗਰਸ ਨੇ ਮੋਂਟੇਕ ਸਿੰਘ ਆਹਲੂਵਾਲੀਆ ਦੇ ਦਾਅਵੇ ਨੂੰ ਕੀਤਾ ਰੱਦ

ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਯੋਜਨਾ ਕਮਿਸ਼ਨ (ਨੀਤੀ ਕਮਿਸ਼ਨ) ਦੇ ਸਾਬਕਾ ਵਾਈਸ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ‘ਤੇ ਕੀਤੇ ਇੱਕ ਦਾਅਵੇ ਨੂੰ ਰੱਦ ਕਰ ਦਿੱਤਾ। ਆਹਲੂਵਾਲੀਆ ਅਨੁਸਾਰ ਰਾਹੁਲ ਗਾਂਧੀ ਦੁਆਰਾ ਆਰਡੀਨੈਂਸ ਪਾੜੇ ਜਾਣ ਤੋਂ ਬਾਅਦ ਮਨਮੋਹਨ ਸਿੰਘ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਬਾਰੇ ਸਫਾਈ ਦਿੱਤੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਮਨਮੋਹਨ ਸਿੰਘ ਨੂੰ ਆਪਣਾ ਗੁਰੂ ਮੰਨਦੇ ਆਏ ਹਨ। ਅਜਿਹੇ ‘ਚ ਉਹਨਾਂ ਦੇ ਅਨਾਦਰ ਜਾਂ ਅਪਮਾਨ ਦਾ ਸਵਾਲ ਹੀ ਨਹੀਂ ਹੈ। ਆਹਲੂਵਾਲੀਆ ਨੇ ਆਪਣੀ ਕਿਤਾਬ ‘ਬੈਕਸਟੇਜ: ਦ ਸਟੋਰੀ ਬਿਹਾਇੰਡ ਇੰਡੀਆ ਹਾਈ ਗ੍ਰੋਥ ਈਅਰਜ਼’ ‘ਚ ਖੁਲਾਸਾ ਕੀਤਾ ਸੀ ਕਿ ਮਨਮੋਹਨ ਰਾਹੁਲ ਗਾਂਧੀ ਦੇ ਆਰਡੀਨੈਂਸ ਪਾੜੇ ਜਾਣ ਵਾਲੇ ਘਟਨਾਕ੍ਰਮ ਤੋਂ ਨਰਾਜ ਸਨ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਸਨ। ਇਹ ਆਰਡੀਨੈਂਸ ਯੂਪੀਏ ਸਰਕਾਰ 2013 ‘ਚ ਲਿਆਈ ਸੀ। Manmohan Singh

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।