ਫੜਨਵੀਸ ਦੀ ਮੁੜ ਵਿਚਾਰ ਅਰਜ਼ੀ ‘ਤੇ ਫੈਸਲਾ ਸੁਰਖਿਅਤ

ਅਪਰਾਧਿਕ ਮੁਕੱਦਮਾ ਲੁਕੋਣ ਦਾ ਮਾਮਲਾ

ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਚੋਣ ਹਲਫ਼ਨਾਮੇ ‘ਚ ਅਪਰਾਧਿਕ ਮਾਮਲਿਆਂ ਨੂੰ ਲੁਕੋਣ ਦੇ ਮਾਮਲੇ ‘ਚ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ  Fadnavis ਦੀ ਮੁੜ ਵਿਚਾਰ ਅਰਜ਼ੀ ‘ਤੇ ਫੈਸਲਾ ਮੰਗਲਵਾਰ ਨੂੰ ਸੁਰੱਖਿਅਤ ਰੱਖ ਲਿਆ। ਜੱਜ ਅਰੁਣ ਕੁਮਾਰ ਮਿਸ਼ਰਾ, ਜੱਜ ਦੀਪਕ ਗੁਪਤਾ ਤੇ ਜੱਜ ਅਨਿਰੁਧ ਬੋਸ ਦੀ ਬੈਂਚ ਨੇ ਸਾਰੇ ਪੱਖਾਂ ਨੂੰ ਸੁਨਣ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਮਾਣਯੋਗ ਅਦਾਲਤ ਨੇ ਬੀਤੇ ਵਰ੍ਹੇ ਇੱਕ ਅਕਤੂਬਰ ਨੂੰ ਸ੍ਰੀ ਫੜਨਵੀਸ ਨੂੰ ਝਟਕਾ ਦਿੰਦੇ ਹੋਏ ਕਿਹਾ ਸੀ ਕਿ ਹੇਠਲੀ ਅਦਾਲਤ ਸ੍ਰੀ ਫੜਨਵੀਸ ਦੇ ਖਿਲਾਫ਼ ਦਰਜ਼ ਮੁਕੱਦਮੇ ਨੂੰ ਨਵੇਂ ਸਿਰੇ ਤੋਂ ਦੇਖੇ। ਤੱਤਕਾਲੀਨ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਬਰਖਾਸਤ ਕਰਦੇ ਹੋਏ ਆਦੇਸ਼ ਦਿੱਤਾ ਸੀ।

ਹਾਈ ਕੋਰਟ ਨੇ ਸਤੀਸ਼ ਉਈਕੇ ਦੀ ਉਹ ਅਰਜ਼ੀ ਖਾਰਜ ਕਰ ਦਿੱਤੀ ਕਿ ਜਿਸ ‘ਚ ਉਨ੍ਹਾਂ ਸ੍ਰੀ ਫੜਨਵੀਸ ਦੁਆਰਾ ਚੋਣ ਹਲਫ਼ਨਾਮੇ ‘ਚ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਲੁਕੋਣ ਲਈ ਉਨ੍ਹਾਂ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸ੍ਰੀ ਉਈਕੇ ਨੇ ਮੁੱਖ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਅਰਜ਼ੀਕਰਤਾ ਦਾ ਦੋਸ਼ ਸੀ ਕਿ ਸ੍ਰੀ ਫੜਨਵੀਸ ਨੇ 2014 ਵਿਧਾਨ ਸਭਾ ‘ਚ ਆਪਣੇ ‘ਤੇ ਵਿਚਾਰ ਅਧੀਨ ਦੋ ਅਪਰਾਧਿਕ ਮੁਕੱਦਮਿਆਂ ਦੀ ਜਾਣਕਾਰੀ ਲੁਕੋਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Natinoal