ਬਾਬੂ ਸਿੰਘ ਪੰਜਾਵਾ ਐਸ.ਸੀ. ਕਮਿਸ਼ਨ ਦਾ ਮੈਂਬਰ ਨਹੀਂ, ਲੋਕ ਗੁੰਮਰਾਹ ਨਾ ਹੋਣ: ਚੇਅਰਪਰਸਨ ਤੇਜਿੰਦਰ ਕੌਰ

ਬਾਬੂ ਸਿੰਘ ਪੰਜਾਵਾ ਐਸ.ਸੀ. ਕਮਿਸ਼ਨ ਦਾ ਮੈਂਬਰ ਨਹੀਂ, ਲੋਕ ਗੁੰਮਰਾਹ ਨਾ ਹੋਣ: ਚੇਅਰਪਰਸਨ ਤੇਜਿੰਦਰ ਕੌਰ

ਮਾਨਸਾ, (ਜਗਵਿੰਦਰ ਸਿੱਧੂ)। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਆਈ.ਏ.ਐਸ. (ਸੇਵਾ ਮੁਕਤ) ਨੇ ਕਿਹਾ ਹੈ ਕਿ ਬਾਬੂ ਸਿੰਘ ਪੰਜਾਵਾ, ਪਿੰਡ ਪੰਜਾਵਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਹੁਣ ਐਸ.ਸੀ ਕਮਿਸ਼ਨ ਦਾ ਗ਼ੈਰ ਸਰਕਾਰੀ ਮੈਂਬਰ ਨਹੀਂ ਹੈ।

ਚੇਅਰਪਰਸਨ ਨੇ ਬਿਆਨ ‘ਚ ਦੱਸਿਆ ਕਿ ਬਾਬੂ ਸਿੰਘ ਪੁੱਤਰ ਜੀਤ ਸਿੰਘ, ਪਿੰਡ ਪੰਜਾਵਾ, ਤਹਿ: ਲੰਬੀ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਦਫ਼ਤਰੀ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ, ਪੰਜਾਬ ਦੇ ਹੁਕਮ ਪਿੱਠ ਅੰਕਣ ਨੰ: 8/92/2005-ਭਸ2/1054/59 ਮਿਤੀ 06-08-2015 ਰਾਹੀਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਗ਼ੈਰ ਸਰਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਸੀ, ਪਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ 2004 ਦੀ ਧਾਰਾ 4 (2) (ਐਫ) ਅਧੀਨ ਪਿੱਠ ਅੰਕਣ ਨੰ: 8/75/2017 ਭਸ6/69-700 13 ਮਾਰਚ 2019 ਰਾਹੀਂ ਬਾਬੂ ਸਿੰਘ ਪੰਜਾਵਾ ਨੂੰ ਪੰਜਾਬ ਐਸ.ਸੀ. ਕਮਿਸ਼ਨ ਵਿੱਚ ਗ਼ੈਰ ਸਰਕਾਰੀ ਮੈਂਬਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਪ੍ਰੰਤੂ ਕਮਿਸ਼ਨ ਦੇ ਨੋਟਿਸ ਵਿੱਚ ਆਇਆ ਹੈ ਕਿ ਬਾਬੂ ਸਿੰਘ ਪੰਜਾਵਾ ਵੱਲੋਂ ਅਜੇ ਵੀ ਆਪਣੇ ਆਪ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਮੈਂਬਰ ਦੱਸ ਕੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਬੂ ਸਿੰਘ ਪੰਜਾਵਾ ਨਾਲ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮਕਾਜ ਲਈ ਰਾਬਤਾ ਨਾ ਕਰਨ ਅਤੇ ਜੇਕਰ ਬਾਬੂ ਸਿੰਘ ਪੰਜਾਵਾ ਆਪਣੇ ਆਪ ਨੂੰ ਕਮਿਸ਼ਨ ਦਾ ਮੈਂਬਰ ਦੱਸ ਕੇ ਲੋਕਾਂ ‘ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਕਮਿਸ਼ਨ ਨੂੰ ਕੀਤੀ ਜਾਵੇ ਤਾਂ ਜੋ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।