ਦੱਖਣੀ ਅਫਰੀਕਾ ਦੇ ਦੌਰੇ ਲਈ ਰਾਹੁਲ ਕਪਤਾਨ ਅਤੇ ਬੁਮਰਾਹ ਬਣੇ ਉਪ ਕਪਤਾਨ

rahul bumra

ਰੋਹਿਤ ਸ਼ਰਮਾ ਇੱਕ ਰੋਜ਼ਾ ਸੀਰੀਜ਼ ਤੋਂ ਵੀ ਬਾਹਰ

(ਏਜੰਸੀ) ਮੁੰਬਈ। ਦੱਖਣੀ ਅਫਰੀਕਾ ਦੇ ਦੌਰੇ ਲਈ ਭਾਰਤੀ ਇੱਕ ਰੋਜ਼ਾ ਟੀਮ ਦੀ ਚੋਣ ਹੋ ਚੁੱਕੀ ਹੈ ਹਾਲ ਹੀ ’ਚ ਭਾਰਤੀ ਟੀਮ ਦੇ ਸੀਮਤ ਓਵਰਾਂ ਦੇ ਕਪਤਾਨ ਨਿਯੁਕਤ ਕੀਤੇ ਗਏ ਰੋਹਿਤ ਸ਼ਰਮਾ ਟੈਸਟ ਤੋਂ ਬਾਅਦ ਇੱਕ ਰੋਜ਼ਾ ਸੀਰੀਜ਼ ਤੋਂ ਵੀ ਬਾਹਰ ਹੋ ਗਏ ਹਨ ਉਨ੍ਹਾਂ ਦੀ ਗੈਰ ਹਾਜ਼ਰੀ ’ਚ ਲੋਕੇਸ਼ ਰਾਹੁਲ ਨੂੰ ਕਪਤਾਨ ਬਣਾਇਆ ਗਿਆ ਹੈ, ਦੂਜੇ ਪਾਸੇ ਜਸਪ੍ਰੀਤ ਬੁਮਰਾਹ ਟੀਮ ਦੇ ਉਪ ਕਪਤਾਨ ਹੋਣਗੇ। ਟੀ20 ਵਿਸ਼ਵ ਕੱਪ ਤੋਂ ਬਾਹਰ ਰੱਖੇ ਗਏ ਸਿਖ਼ਰ ਧਵਨ ਨੂੰ ਇੱਕ ਰੋਜ਼ਾ ਟੀਮ ’ਚ  ਰੱਖਿਆ ਗਿਆ ਹੈ, ਦੂਜੇ ਪਾਸੇ ਸੱਟ ਕਾਰਨ ਲੰਬੇ ਸਮੇਂ ਤੋਂ ਬਾਹਰ ਵਾਸ਼ਿੰਗਟਨ ਸੁੰਦਰ ਦੀ ਵਾਪਸੀ ਹੋਈ ਹੈ।

ਰੋਹਿਤ ਸ਼ਰਮਾ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਦੇ ਸੱਟ ਲੱਗਣ ਕਾਰਨ ਚੋਣ ਲਈ ਉਪਲਬੱਧ ਨਹੀਂ ਸਨ, ਦੂਜੇ ਪਾਸੇ ਮੁਹੰਮਦ ਸ਼ਮੀ ਨੂੰ ਵੀ ਆਰਾਮ ਦਿੱਤਾ ਗਿਆ ਹੈ ਨਾਲ ਹੀ ਟੀ20 ’ਚ ਸਫਲ ਵਾਪਸੀ ਕਰਨ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀ 2017 ਤੋਂ ਬਾਅਦ ਇੱਕ ਰੋਜ਼ਾ ਟੀਮ ’ਚ ਵੀ ਵਾਪਸੀ ਹੋਈ ਹੈ ਵਿਜੈ ਹਜ਼ਾਰੇ ਟਰਾਫ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਿਤੁਰਾਜ ਗਾਇਕਵਾੜ ਅਤੇ ਵੈਂਕਟੇਸ਼ ਅੱਈਅਰ ਨੂੰ ਵੀ ਟੀਮ ’ਚ ਜਗ੍ਹਾ ਦਿੱਤੀ ਗਈ ਹੈ।

ਮੁੱਖ ਚੋਣਕਰਤਾ ਚੇਤਨ ਚੌਹਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਜੈ ਹਜ਼ਾਰੇ ਟਰਾਫੀ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਰਿਸ਼ੀ ਧਵਨ, ਸ਼ਾਹਰੁਖ ਖਾਨ, ਰਵੀ ਬਿਸ਼ਨੋਈ, ਆਵੇਸ਼ ਖਾਨ ਅਤੇ ਹਰਸ਼ਲ ਪਟੇਲ ਦੇ ਨਾਵਾਂ ’ਤੇ ਵੀ ਚਰਚਾ ਹੋਈ।

ਟੀਮ ਇਸ ਪ੍ਰਕਾਰ ਹੈ:

ਲੋਕੇਸ਼ ਰਾਹੁਲ (ਕਪਤਾਨ), ਸਿਖ਼ਰ ਧਵਨ, ਰਿਤੁਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਸ੍ਰੇਅਸ ਅੱਈਅਰ, ਵੈਂਕਟੇਸ ਅੱਈਅਰ, ਰਿਸ਼ਭ ਪੰਤ (ਵਿਕਟ ਕੀਪਰ), ਈਸ਼ਾਨ ਕਿਸ਼ਨ (ਵਿਕਟ ਕੀਪਰ), ਯੁਜਵੇਂਦਰ ਚਹਿਲ, ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ (ਉੁਪ ਕਪਤਾਨ), ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਪ੍ਰਸਿੱਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ