ਰਾਮ-ਨਾਮ ਹੀ ਆਤਮਬਲ ਦੇਣ ਵਾਲੀ ਤਾਕਤ

Saint Dr MSG

ਰਾਮ-ਨਾਮ ਹੀ ਆਤਮਬਲ ਦੇਣ ਵਾਲੀ ਤਾਕਤ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ ਪਰੇਸ਼ਾਨ ਰਹਿਣ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਨੂੰ ਸਹਿਣ ਨਹੀਂ ਹੁੰਦੀ ਗੱਲ-ਗੱਲ ’ਤੇ ਗੁੱਸਾ ਕਰਨਾ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮਬਲ ਆਉਦਾ ਹੈ, ਜਿਸ ਦੁਆਰਾ ਇਨਸਾਨ ਵੱਡੇ ਤੋਂ ਵੱਡੇ ਕੰਮ ’ਚ ਵੀ ਪਰੇਸ਼ਾਨ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ, ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਆਤਮਬਲ, ਰੂਹਾਨੀ ਸ਼ਕਤੀ ਪਾਉਣ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ, ਇਨਸਾਨ ਉਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ, ਫਿਰ ਵੀ ਉਹ ਕੰਗਾਲ ਹੈ ਜੋ ਬ੍ਰਹਿਮੰਡ ’ਚ ਹੈ, ਉਹ ਇਨਸਾਨ ਦੇ ਸਰੀਰ ’ਚ ਹੈ, ਜੋ ਰਾਮ ਦਾ ਨਾਮ ਜਪੇਗਾ, ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ ਜਿਵੇਂ ਲੋਕ ਆਉਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁਗ ’ਚ ਮਾਤਲੋਕ ’ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਕਿੰਨਾ ਸੁਖੀ ਹੋਵੇਗਾ, ਜੋ ਬੇਗ਼ਮ ਹੈ, ਜਿਸ ਨੂੰ ਕਿਸੇ ਚੀਜ਼ ਦਾ ਕੋਈ ਗ਼ਮ , ਚਿੰਤਾ ਨਹੀਂ ਕੋਈ ਟੈਨਸ਼ਨ, ਬਿਮਾਰੀ, ਗ਼ਲਤ ਸੋਚ ਨਹੀਂ, ਉਸ ਤੋਂ ਸੁਖੀ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਅਜਿਹਾ ਇਨਸਾਨ ਬਣਨਾ ਕੋਈ ਮਾਮੂਲੀ ਗੱਲ ਨਹੀਂ ਤੁਸੀਂ ਕਿਤੇ ਬੈਠੇ ਹੋ, ਕੁਝ ਦੇਖਿਆ, ਧਿਆਨ ਓਧਰ ਚਲਿਆ ਗਿਆ ਫਿਰ ਕੁਝ ਦੂਜੇ ਪਾਸੇ ਦੇਖਿਆ, ਤਾਂ ਧਿਆਨ ਉਸ ਵੱਲ ਚਲਿਆ ਗਿਆ ਅਜਿਹੇ ਧਿਆਨ ’ਚ ਤੁਸੀਂ ਉਲਝੇ ਰਹਿੰਦੇ ਹੋ, ਕਦੇ ਕੋਈ ਗ਼ਲਤ ਵਿਚਾਰ, ਗ਼ਲਤ ਸੋਚ, ਕਦੇ ਗ਼ਲਤ ਦੇਖਣਾ ਤੇ ਫਿਰ ਤੁਸੀਂ ਉਸ ਦੀ ਵਜ੍ਹਾ ਨਾਲ ਦੁਖੀ ਪਰੇਸ਼ਾਨ ਹੁੰਦੇ ਹੋ ਇਸ ਤੋਂ ਬਚਣ ਲਈ ਆਤਮਬਲ ਜ਼ਰੂਰੀ ਹੈ ਤੇ ਆਤਮਬਲ ਜਦੋਂ ਤੁਸੀਂ ਪ੍ਰਾਪਤ ਕਰੋਗੇ, ਤਦ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤਦ ਤੁਹਾਡਾ ਅੰਦਰ ਇੰਨਾ ਮਜ਼ਬੂਤ ਹੋਵੇਗਾ ਕਿ ਤੁਸੀਂ ਦੁਨੀਆਂ ’ਚ ਰਹਿੰਦੇ ਹੋਏ ਕਮਲ ਵਾਂਗ, ਚਿੱਕੜ ’ਚ ਰਹਿੰਦੇ ਹੋਏ ਵੀ ਚਿੱਕੜ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦੇ ਪਿਆਰੇ ਰਾਮ-ਨਾਮ ਨਾਲ ਇੰਨੇ ਨਿੱਖਰ ਜਾਂਦੇ ਹਨ ਕਿ ਉਨ੍ਹਾਂ ਦੇ ਅੰਦਰ ਸਰੂਰ ਤੇ ਚਿਹਰੇ ’ਤੇ ਨੂਰ ਦੀ ਚਮਕ ਜ਼ਬਰਦਸਤ ਹੁੰਦੀ ਹੈ ਸੰਤ ਕਬੀਰ ਜੀ ਨੇ ਇੱਕ ਜਗ੍ਹਾ ਕੁਟੀਆ ਬਣਾਈ ਉਥੇ ਨਾਲ ਹੀ ਇੱਕ ਕਸਾਈ ਨੇ ਆਪਣਾ ਕਮਰਾ ਬਣਾ ਲਿਆ ਹੁਣ ਕਬੀਰ ਜੀ ਰੋਜ਼ਾਨਾ ਉੱਠਦੇ, ਦੂਜੇ ਪਾਸੇ ਕਸਾਈ ਰੋਜ਼ ਬੱਕਰੇ ਕੱਟਦਾ, ਉਹ ਮਿਨਮਨਾਉਦੇ ਇਸ ਨਾਲ ਕਬੀਰ ਜੀ ਨੂੰ ਵੀ ਦਰਦ ਹੁੰਦਾ ਕਬੀਰ ਜੀ ਇੰਝ ਹੀ ਇੱਕ ਦਿਨ ਉੱਠੇ ਤੇ ਆਪਣੇ-ਆਪ ਨੂੰ ਹੀ ਕਿਹਾ ਕਿ ‘ ਕਬੀਰਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ, ਜੋ ਕਰੇਗਾ ਸੋ ਭਰੇਗਾ, ਤੂੰ ਕਿਉ ਭਇਓ ਉਦਾਸ’ ਕਿ ਭਾਈ ਤੇਰੀ ਝੌਂਪੜੀ ਕਸਾਈਆਂ ਕੋਲ ਹੈ ਜੋ ਕਰਦਾ ਹੈ, ਉਹੀ ਭਰਦਾ ਹੈ, ਤੂੰ ਉਦਾਸ ਕਿਉ ਹੈਂ ! ਦੁਨੀਆਂ ’ਚ ਕੋਈ ਠੱਗੀ, ਬੇਇਮਾਨੀ ਕਰੇ, ਬੁਰੇ ਕਰਮ ਕਰੇ, ਜੇਕਰ ਤੁਸੀਂ ਭਗਤੀ ਕਰਨ ਵਾਲੇ ਹੋ, ਫਿਰ ਤੁਹਾਨੂੰ ਕਿਸ ਗੱਲ ਦੀ ਟੈਨਸ਼ਨ ਪਿਆਰ ਮੁਹੱਬਤ ਨਾਲ ਕੋਸ਼ਿਸ਼ ਕਰੋ ਕਿ ਉਹ ਬੁਰੇ ਕਰਮ ਨਾ ਕਰੇ, ਫਿਰ ਵੀ ਜੇਕਰ ਕੋਈ ਨਹੀਂ ਮੰਨਦਾ, ਤਾਂ ਉਹ ਜਾਣੇ ਉਸ ਦਾ ਭਗਵਾਨ ਜਾਣੇ ਜੈਸੇ ਕੋਈ ਕਰਮ ਕਰੇਗਾ, ਵੈਸਾ ਫ਼ਲ ਪਾ ਲਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਭਗਤ ਹਰ ਹਾਲ ’ਚ ਖੁਸ਼ ਰਹਿੰਦੇ ਹਨ, ਪਰ ਖੁਸ਼ੀ ਉਦੋਂ ਆਉਦੀ ਹੈ ਜਦੋਂ ਸਤਿਸੰਗ ਸੁਣਦਾ ਹੈ, ਸੁਣ ਕੇ ਅਮਲ ਕਰਦਾ ਹੈ, ਤਦ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਸੁਣੋ ਅਮਲ ਕਰੋ, ਤਾਂਕਿ ਤੁਹਾਡੇ ਗ਼ਮ, ਦੁੱਖ-ਦਰਦ, ਚਿੰਤਾਵਾਂ ਦੂਰ ਹੋ ਜਾਣ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਵੋ, ਪਰਮਾਤਮਾ ਦੀਆਂ ਖੁਸ਼ੀਆਂ ਨਾਲ ਤੁਹਾਡਾ ਅੰਦਰ-ਬਾਹਰ ਮਹਿਕ ਉੱਠੇ ਤੇ ਤੁਸੀਂ ਜਿੱਥੇ ਵੀ ਰਹੋ, ਉਹ ਕੁਲ, ਪਰਿਵਾਰ ਵੀ ਤਰ ਜਾਵੇ ਅਜਿਹਾ ਸੰਭਵ ਹੈ, ਜੇਕਰ ਆਦਮੀ ਬਚਨ ਸੁਣੇ ਤੇ ਉਨ੍ਹਾਂ ’ਤੇ ਅਮਲ ਕਰੇ, ਤਾਂ ਉਹ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਇਸ ਜਹਾਨ ’ਚ ਜ਼ਰੂਰ ਬਣ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ