ਕੋਟਕਪੂਰਾ ਵਿਖੇ ਬਣਾਇਆ ਪੰਜਾਬ ਦਾ ਪਹਿਲਾ ਸੈਨੇਟਾਈਜਰ ਰੂਮ

Corona India

ਜਿਲਾ ਪੁਲਿਸ ਮੁਖੀ ਵੱਲੋਂ ਕੀਤਾ ਗਿਆ ਉਦਘਾਟਨ

ਕੋਟਕਪੂਰਾ (ਸੁਭਾਸ਼) ਸਥਾਨਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਮੁੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਹਿਰ ਦੇ ਲਾਈਟਾਂ ਵਾਲੇ ਚੌਂਕ ਸਮੇਤ 4 ਵੱਖ-ਵੱਖ ਮਹੱਤਵਪੂਰਨ ਥਾਵਾਂ ‘ਤੇ ਸੈਨੇਟਾਈਜਰ ਰੂਮ ਸਥਾਪਤ ਕੀਤੇ ਗਏ ਹਨ ਸਿਟੀ ਕਲੱਬ ਕੋਟਕਪੂਰਾ, ਪੀ.ਬੀ.ਜੀ. ਵੈਲਫੇਅਰ ਕਲੱਬ, ਸਾਈਕਲ ਰਾਈਡਰਜ਼ ਕਲੱਬ, ਜੈਕਾਰਾ ਮੂਵਮੈਂਟ ਅਤੇ ਐਚ.ਐਸ.ਐਫ. ਕਲੱਬ ਵੱਲੋਂ ਸ਼ਹਿਰ ਦੇ ਲਾਈਟਾਂ ਵਾਲੇ ਚੌਂਕ, ਐਸ.ਡੀ.ਐਮ. ਦਫਤਰ, ਸਿਵਲ ਹਸਪਤਾਲ ਤੇ ਸਬਜੀ ਮੰਡੀ ਕੋਟਕਪੂਰਾ ਵਿਖੇ ਤਿਆਰ ਕੀਤੇ ਗਏ ਸੈਨੇਟਾਈਜਰ ਰੂਮ ਪੰਜਾਬ ‘ਚ ਸਥਾਪਤ ਕੀਤੇ ਗਏ ਪਹਿਲੇ ਸੈਨੇਟਾਈਜਰ ਰੂਮ ਹਨ ਲਾਈਟਾਂ ਵਾਲਾ ਚੌਕ ਵਿਖੇ ਸੈਨੇਟਾਈਜਰ ਰੂਮ ਦੀ ਸ਼ੁਰੂਆਤ ਕਰਦੇ ਹੋਏ ਮਨਜੀਤ ਸਿੰਘ ਢੇਸੀ ਜਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੇ ਕਿਹਾ ਕਿ ਕੋਰੋਨਾ ਵਾਇਰਸ ‘ਤੇ ਜਿੱਤ ਪ੍ਰਾਪਤ ਕਰਨ ਲਈ ਸਾਨੂੰ ਮਿਲਕੇ ਯਤਨ ਕਰਨੇ ਹੋਣਗੇ ਉਨਾਂ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਵੱਲੋਂ ਇਸ ਜੰਗ ਵਿੱਚ ਪ੍ਰਸ਼ਾਸਨ ਨੂੰ ਬੇਹੱਦ ਸ਼ਲਾਘਾਯੋਗ ਸਹਿਯੋਗ ਦਿੱਤਾ ਜਾ ਰਿਹਾ ਹੈ ਉਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਬਚਾਅ ਲਈ ਆਪਸੀ ਦੂਰੀ ਬਣਾ ਕੇ ਰੱਖਣ ਦੀ ਵਾਰ-ਵਾਰ ਅਪੀਲ ਕੀਤੀ ਇਸ ਮੌਕੇ ਸੇਵਾ ਸਿੰਘ ਮੱਲੀ ਐਸ.ਪੀ.ਐਚ, ਬਲਕਾਰ ਸਿੰਘ ਸੰਧੂ ਡੀ.ਐਸ.ਪੀ., ਰਾਜਵੀਰ ਸਿੰਘ ਐਸ.ਐਚ.ਓ. ਸਿਟੀ, ਅਮਰਜੀਤ ਸਿੰਘ ਐਸ.ਐਚ.ਓ. ਸਦਰ, ਇੰਸ. ਪਰਮਿੰਦਰ ਸਿੰਘ ਸਪੈਸ਼ਲ ਸੈੱਲ, ਦਵਿੰਦਰ ਨੀਟੂ ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ, ਰਜੀਵ ਮਲਿਕ ਪ੍ਰਧਾਨ ਪੀ.ਬੀ.ਜੀ ਵੈਲਫੇਅਰ ਕਲੱਬ, ਉਦੇ ਰੰਦੇਵ ਚੇਅਰਮੈਨ, ਅਮਰਜੀਤ ਸਿੰਘ ਸਖੀਜਾ,ਸਤੀਸ਼ ਅਰੋੜਾ, ਅਮਰਦੀਪ ਸਿੰਘ ਦੀਪਾ ਜੈਕਾਰਾ ਮੂਵਮੈਂਟ ਤੇ ਸਤੀਸ਼ ਖੋਸਲਾ ਵੀ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।