ਪੰਜਾਬੀ ਗਾਇਕ ਸਤਵਿੰਦਰ ਬੁੱਗਾ ਸਮੇਤ ਤਿੰਨ ‘ਤੇ ਕਤਲ ਦੇ ਦੋਸ਼ ਹੇਠ FIR ਦਰਜ਼

Satwinder Bugga

ਜਮੀਨ ਨੂੰ ਲੈ ਕੇ ਭਰਾ ਨਾਲ ਹੋਇਆ ਸੀ ਝਗੜਾ | Satwinder Bugga

  • ਸਤਵਿੰਦਰ ਬੁੱਗਾ ਸਮੇਤ ਤਿੰਨ ਲੋਕਾਂ ‘ਤੇ ਹੋਇਆ ਹੈ ਕੇਸ ਦਰਜ਼
  • ਧੱਕਾ ਲੱਗਣ ਨਾਲ ਭਾਬੀ ਦੀ ਹੋਈ ਸੀ ਮੌਤ | Satwinder Bugga

ਫਤਿਹਗੜ੍ਹ ਸਾਹਿਬ (ਅਨਿਲ ਲੁਟਾਵਾ)। ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ ਫਤਿਹਗੜ੍ਹ ਸਾਹਿਬ ’ਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। 23 ਦਸੰਬਰ 2023 ਨੂੰ ਭਰਾ ਨਾਲ ਜਮੀਨੀ ਝਗੜੇ ’ਚ ਉਸ ਦੀ ਭਾਬੀ ਦੀ ਮੌਤ ਹੋ ਗਈ ਸੀ। ਐੱਫਆਈਆਰ ’ਚ ਬੁੱਗਾ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਂਅ ਵੀ ਹੈ। ਸਤਵਿੰਦਰ ਬੁੱਗਾ ਬੇਦਰਦੇ ਨੀ ਅਤੇ ਯਾਰ ਨਾ ਬਿਛੜੇ ਵਰਗੇ ਗੀਤਾਂ ਨਾਲ ਸੁਰਖੀਆਂ ’ਚ ਆਏ ਸਨ। (Satwinder Bugga)

ਇਹ ਵੀ ਪੜ੍ਹੋ : ਕੈਨੇਡਾ ’ਚ ਪਟਿਆਲਾ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਭਰਾ ਦਵਿੰਦਰ ਸਿੰਘ ਭੋਲਾ ਨੇ ਦੋਸ਼ ਲਾਇਆ ਕਿ ਸਤਵਿੰਦਰ ਨੇ ਝਗੜੇ ’ਚ ਉਸ ਦੀ ਪਤਨੀ ਅਮਰਜੀਤ ਕੌਰ ਨੂੰ ਧੱਕਾ ਦਿੱਤਾ ਸੀ। ਸਿਰ ’ਤੇ ਗੰਭੀਰ ਸੱਟ ਲੱਗਣ ਦੀ ਵਜ੍ਹਾ ਨਾਲ ਉਸ ਦੀ ਹਾਲਤ ਬਿਗੜਦੀ ਚੱਲੀ ਗਈ ਸੀ। ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਗਈ ਸੀ। ਅਮਰਜੀਤ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਦਵਿੰਦਰ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ ਜਦੋਂ ਤੱਕ ਸਤਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ’ਤੇ ਮਾਮਲਾ ਦਰਜ਼ ਨਹੀਂ ਹੁੰਦਾ ਤਾਂ ਉਸ ਸਸਕਾਰ ਨਹੀਂ ਕਰਨਗੇ।

ਕੀ ਸੀ ਮਾਮਲਾ | Satwinder Bugga

ਦਵਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਉਸ ਦੇ ਭਰਾ ਸਤਵਿੰਦਰ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਜਮੀਨੀ ਵਿਵਾਦ ਚੱਲ ਰਿਹਾ ਸੀ। 23 ਦਸੰਬਰ ਨੂੰ ਜਦੋਂ ਉਹ ਆਪਣੇ ਖੇਤਾਂ ’ਚ ਗਿਆ ਤਾਂ ਸਤਵਿੰਦਰ ਆਪਣੇ ਦੋ ਸਾਥੀਆਂ ਸਮੇਤ ਉਥੇ ਪਹਿਲਾਂ ਹੀ ਮੌਜੂਦ ਸੀ। ਉਥੇ ਉਸ ਨੂੰ ਘੇਰ ਲਿਆ ਗਿਆ। ਜਦੋਂ ਉਹ ਵੀਡੀਓ ਬਣਾਉਣ ਲੱਗਾ ਤਾਂ ਉਸ ਦਾ ਮੋਬਾਈਲ ਖੋਹ ਲਿਆ ਗਿਆ। ਸਤਵਿੰਦਰ ਬੁੱਗਾ, ਹਜਾਰਾ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਉਸ ਨੂੰ ਜਮੀਨ ’ਤੇ ਸੁੱਟ ਦਿੱਤਾ। ਬੁੱਗਾ ਨੇ ਉਸ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। (Satwinder Bugga)

ਜਦੋਂ ਉਸ ਦੇ ਸਾਹ ਰੁਕਣ ਲੱਗੇ ਤਾਂ ਤਿੰਨੋਂ ਉਸ ਨੂੰ ਛੱਡ ਕੇ ਮੋਟਰ ’ਤੇ ਚਲੇ ਗਏ। ਇਸ ਦੌਰਾਨ ਜਦੋਂ ਉਹ (ਦਵਿੰਦਰ) ਕਾਰ ਛੱਡਣ ਲੱਗਾ ਤਾਂ ਸਤਵਿੰਦਰ ਬੁੱਗਾ ਅਤੇ ਹਰਵਿੰਦਰ ਸਿੰਘ ਨੇ ਖਿੜਕੀ ਫੜ ਲਈ। ਕਾਰ ਦੀਆਂ ਚਾਬੀਆਂ ਕੱਢ ਲਈਆਂ। ਫਿਰ ਉਸ ਦੇ ਨੌਕਰ ਸੁਸ਼ੀਲ ਨੇ ਘਰ ਜਾ ਕੇ ਆਪਣੀ ਪਤਨੀ ਅਮਰਜੀਤ ਕੌਰ ਨੂੰ ਦੱਸਿਆ। ਜਦੋਂ ਉਸ ਦੀ ਪਤਨੀ ਮੋਟਰਸਾਈਕਲ ’ਤੇ ਆਈ ਤਾਂ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਨੂੰ ਬਾਂਹ ਤੋਂ ਫੜ ਕੇ ਧੱਕਾ ਦੇ ਦਿੱਤਾ ਅਤੇ ਉਸ ਦੀ ਪਤਨੀ ਜਮੀਨ ’ਤੇ ਡਿੱਗ ਪਈ। (Satwinder Bugga)

Satwinder Bugga

ਜਿਸ ਕਾਰਨ ਉਸ ਦੀ ਪਤਨੀ ਦੇ ਸਿਰ ’ਤੇ ਸੱਟ ਲੱਗ ਗਈ। ਉਸ ਦੀ ਪਤਨੀ ਬੇਹੋਸ਼ ਸੀ। ਉਸ ਨੇ ਆਪਣੀ ਪਤਨੀ ਦੇ ਹੱਥਾਂ-ਪੈਰਾਂ ਦੀ ਮਾਲਿਸ਼ ਕਰਕੇ ਉਸ ਨੂੰ ਹੋਸ਼ ’ਚ ਲਿਆਂਦਾ। ਉਦੋਂ ਹੀ ਪੁਲਿਸ ਉੱਥੇ ਪਹੁੰਚ ਗਈ ਸੀ। ਪੁਲਿਸ ਦੇ ਸਾਹਮਣੇ ਉਸ ਦੀ ਪਤਨੀ ਦੀ ਸਿਹਤ ਫਿਰ ਵਿਗੜ ਗਈ। ਇਸ ਤੋਂ ਬਾਅਦ ਪਹਿਲਾਂ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਖੇੜਾ ਅਤੇ ਫਿਰ ਫਤਿਹਗੜ੍ਹ ਸਾਹਿਬ ਲੈ ਗਿਆ। ਉਥੋਂ ਉਸ ਨੂੰ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ। (Satwinder Bugga)

ਹਾਈਕੋਰਟ ਦੇ ਦਖਲ ਤੋਂ ਬਾਅਦ ਹੋਇਆ ਸੀ ਪੋਸਟਮਾਰਟਮ | Satwinder Bugga

ਦਵਿੰਦਰ ਸਿੰਘ ਭੋਲਾ ਨੇ ਪੁਲਿਸ ’ਤੇ ਵੀ ਗੰਭੀਰ ਦੋਸ਼ ਲਾਏ ਸਨ। ਉਸ ਤੋਂ ਬਾਅਦ ਦਵਿੰਦਰ ਸਿੰਘ ਨੇ ਹਾਈਕੋਰਟ ਦਾ ਸਹਾਰਾ ਲਿਆ। ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ 6 ਜਨਵਰੀ 2024 ਨੂੰ ਡਾਕਟਰਾਂ ਦੇ ਬੋਰਡ ਨੇ ਅਮਰਜੀਤ ਕੌਰ ਦਾ ਪੋਸਟਮਾਰਟਮ ਕੀਤਾ। ਰਿਪੋਰਟ ’ਚ ਸਾਹਮਣੇ ਆਇਆ ਕਿ ਸਿਰ ’ਤੇ ਲੱਗੀ ਸੱਟ ਕਾਰਨ ਅਮਰਜੀਤ ਕੌਰ ਦੀ ਮੌਤ ਹੋਈ ਹੈ। (Satwinder Bugga)