ਪੰਜਾਬ ਸੈਰ ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਆਵੇਗਾ : ਪਰਨੀਤ ਕੌਰ

Punjab, International, Tourism, Map, Perneet

ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਸਮਾਪਤ ਹੋਇਆ ਪਲੇਠਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’ | Parneet Kaur

  • ਸੈਰ ਸਪਾਟਾ ਪਾਵੇਗਾ ਪੰਜਾਬ ਦੀ ਆਰਥਿਕਤਾ ‘ਚ ਅਹਿਮ ਯੋਗਦਾਨ : ਸਿੱਧੂ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਤੇ ਅਵਾਰਡ ਜੇਤੂ ਫ਼ਿਲਮਸਾਜ ਸਾਰਾ ਸਿੰਘ ਵੱਲੋਂ ਕਰਵਾਇਆ ਗਿਆ ਪਲੇਠਾ ਦੋ ਰੋਜ਼ਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’ ਇੱਥੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਕਲਾ, ਸੱਭਿਆਚਾਰ, ਵਿਰਾਸਤ, ਪੁਰਾਤਨ ਇਮਾਰਤਾਂ ਦੀ ਸੰਭਾਲ ਤੇ ਸੱਭਿਆਚਾਰ ‘ਤੇ ਗੰਭੀਰ ਚਿੰਤਨ ਮਗਰੋਂ ਸਮਾਪਤ ਹੋ ਗਿਆ। ਇਸ ਦੌਰਾਨ 5 ਦੇਸ਼ਾਂ ਦੇ ਮਿਊਜ਼ੀਅਮਾਂ ਦੇ ਪ੍ਰਤੀਨਿਧੀਆਂ ਸਮੇਤ ਭਾਰਤੀ ਕਲਾਤਮਿਕ ਹਸਤੀਆਂ ਤੇ ਇੱਕ ਦਰਜਨ ਦੇ ਕਰੀਬ ਮੁਲਕਾਂ ਦੀਆਂ ਅਹਿਮ ਕਲਾਵਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ।

ਇਸ ਤੋਂ ਪਹਿਲਾਂ ਅੱਜ ਸਵੇਰ ਵੇਲੇ ਵਿਚਾਰ ਚਰਚਾ ਵਾਲੇ ਅਹਿਮ ਸਮਾਰੋਹ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ (Parneet Kaur), ਗਰੀਕ ਦੇ ਰਾਜਦੂਤ ਮਿਸਟਰ ਪੈਨੋਸ ਕੈਲਗ੍ਰੋਪੋਲਸ ਤੇ ਕੈਨੇਡਾ ਦੇ ਕੌਂਸਲ ਜਨਰਲ ਮਿਸਟਰ ਕ੍ਰਿਸਟੋਫ਼ਰ ਗਿਬਨਸ ਸਮੇਤ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਯੁਵਰਾਜ ਰਣਇੰਦਰ ਸਿੰਘ, ਕਪੂਰਥਲਾ ਰਿਆਸਤ ਦੇ ਯੁਵਰਾਜ ਸ਼ੱਤਰੂਜੀਤ ਸਿੰਘ ਤੇ ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਸਾਰਾ ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਪੰਜਾਬ ਦੀ ਪਹਿਲੀ ਇੰਟਰਨੈਸ਼ਨਲ ਕੰਟੈਂਪਰੇਰੀ ਆਰਟਸ ਫੋਰਮ ਤਹਿਤ ਹੋਏ ਇਸ ਆਲਮੀ ਕਲਾ ਮੰਚ ਦੇ ਉਦਘਾਟਨ ਮੌਕੇ ਸ੍ਰੀਮਤੀ ਪਰਨੀਤ (Parneet Kaur) ਕੌਰ ਨੇ ਕਿਹਾ ਕਿ ਸਾਰਾ ਸਿੰਘ ਇਸ ਸਮਾਰੋਹ ਲਈ ਵਧਾਈ ਦੀ ਪਾਤਰ ਹੈ, ਜਿਸ ਨੇ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਅਸਥਾਨ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਕੌਮਾਂਤਰੀ ਕਲਾਕਾਰਾਂ ਲਈ ਇਹ ਮੰਚ ਪ੍ਰਦਾਨ ਕੀਤਾ।

ਇਹ ਵੀ ਪੜ੍ਹੋ : ਸੰਗਰੂਰ ’ਚ ਗਊ ਹੱਤਿਆ ਨੂੰ ਲੈ ਕੇ ਤਣਾਅ

ਉਨ੍ਹਾਂ ਕਿਹਾ ਕਿ ਇਹ ਇੱਕ ਚੰਗੀ ਸ਼ੁਰੂਆਤ ਹੈ, ਇਸ ਨਾਲ ਪਟਿਆਲਾ ਹੀ ਨਹੀਂ ਸਗੋਂ ਪੰਜਾਬ ਵੀ ਸੈਰ ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਉੱਭਰੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਆਮ ਕਿਹਾ ਜਾਂਦਾ ਹੈ ਕਿ ਪੰਜਾਬ ‘ਚ ਕੇਵਲ ‘ਐਗਰੀਕਲਚਰ’ ਹੈ ਪਰ ਇੱਥੇ ਪੇਸ਼ ਹੋਏ ਕਲਾ ਦੇ ਨਮੂਨੇ ਦੇਖ ਕੇ ਤੇ ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਸਮੇਤ ਕਲਾ, ਵਿਰਾਸਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੇ ਇਸ ਕਥਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ।   ਗਰੀਸ ਦੇ ਰਾਜਦੂਤ ਸ੍ਰੀ ਰਾਜਦੂਤ ਮਿਸਟਰ ਪੈਨੋਸ ਕੈਲਗ੍ਰੋਪੋਲਸ ਨੇ ਆਪਣੇ ਸੰਬੋਧਨ ‘ਚ ਭਾਰਤ ਤੇ ਪੰਜਾਬ ਦੀ ਗਰੀਕ ਨਾਲ ਅਲੈਗਜੈਂਡਰ ਤੋਂ ਲੈਕੇ ਹੁਣ ਤੱਕ ਦੀ ਪੰਜਾਬ ਨਾਲ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਪੈਂਥਾਪੋਟਾਮੀਆ ਭਾਵ ਪੰਜ ਦਰਿਆਵਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗਰੀਸ ਦੀ ਵੀ ਜੀ. ਡੀ. ਪੀ. ‘ਚ ਸੈਰ ਸਪਾਟੇ ਦਾ ਕਾਫ਼ੀ ਹਿੱਸਾ ਹੈ, ਜਿਸ ਲਈ ਗਰੀਸ ਪੰਜਾਬ ਦੀ ਮਦਦ ਕਰ ਸਕਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਇਸ ‘ਚ ਅਹਿਮ ਕਦਮ ਸਾਬਤ ਹੋਣਗੇ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਆਪਣੇ ਆਪ ‘ਚ ਇੱਕ ਬ੍ਰਾਂਡ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸਰਕਾਰ ਸੂਬੇ ਦੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਤੇ ਇਸ ਨੂੰ ਕੌਮਾਂਤਰੀ ਨਕਸ਼ੇ ‘ਤੇ ਲਿਆਉਣ ਲਈ ਯਤਨਸ਼ੀਲ ਹੈ। ਇਸੇ ਲਈ ਉਹ ਆਈ.ਟੀ.ਬੀ. ਬਰਲਿਨ ਕਾਂਗਰਸ ‘ਚ ਸ਼ਿਕਰਤ ਕਰਨ ਜਾ ਰਹੇ ਹਨ। (Parneet Kaur)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਨੇਹਾ ਲੈ ਕੇ ਪੁੱਜੇ ਉਨ੍ਹਾਂ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਦਾ ਕਿਲ੍ਹਾ ਵਿਸ਼ਵ ਵਿਰਾਸਤ ਦਾ ਹਿੱਸਾ ਹੈ, ਇਥੇ ਉਨ੍ਹਾਂ ਦੇ ਪੁਰਖੇ ਰਹਿੰਦੇ ਰਹੇ ਹਨ ਤੇ ਇਥੇ ਪੁਰਾਤਨ ਪੇਟਿੰਗਜ਼ ਤੇ ਸਿੱਖ ਤੇ ਮੁਗ਼ਲ ਭਵਨ ਨਿਰਮਾਣ ਦੇ ਦਿਲਕਸ਼ ਨਮੂਨੇ ਹਨ, ਜੋ ਕਿ ਵਿਰਾਸਤ ਵਜੋਂ ਸੰਭਾਲੇ ਜਾਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਨੋਰਮਾ ਪੰਜਾਬ ਕਰਵਾਉਣ ‘ਚ ਸਾਰਾ ਸਿੰਘ ਦੀ ਜਿਸ ਤਰ੍ਹਾਂ ਮਦਦ ਕੀਤੀ ਹੈ, ਉਸੇ ਤਰ੍ਹਾਂ ਹੋਰ ਵੀ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਸਰਕਾਰ ਅੱਗੇ ਆਵੇਗੀ। ਪਨੋਰਮਾ ਪੰਜਾਬ ਬਾਰੇ ਮਿਸ ਸਾਰਾ ਸਿੰਘ ਨੇ ਦੱਸਿਆ ਕਿ ਇਸ ਦਾ ਮਕਸਦ ਹੈ ਕਿ ਪੰਜਾਬੀਆਂ ਨੂੰ ਇਹ ਦੱਸਿਆ ਜਾਵੇ ਕਿ ਵਿਦੇਸ਼ਾਂ ‘ਚ ਆਪਣੀ ਸੱਭਿਅਤਾ, ਕਲਾ, ਵਿਰਾਸਤ ਤੇ ਸੱਭਿਆਚਾਰ ਨੂੰ ਕਿਸ ਪ੍ਰਕਾਰ ਸੰਭਾਲਿਆ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਨੂੰ ਇਸ ਦੀ ਸਹੀ ਜਾਣਕਾਰੀ ਮਿਲ ਸਕੇ।

ਇਹ ਵੀ ਪੜ੍ਹੋ : ਰਾਜਪਾਲ ਤੇ ਸਰਕਾਰ ਦਾ ਟਕਰਾਅ

ਇਸ ਮੌਕੇ ਉੱਘੇ ਭਾਰਤੀ ਫ਼ਿਲਮ ਨਿਰਦੇਸ਼ਕ ਸ੍ਰੀ ਸੁਧੀਰ ਮਿਸ਼ਰਾ ਜੋ ਕਿ 1968-69 ਦੌਰਾਨ ਪਟਿਆਲਾ ਰਹੇ ਸਨ, ਨੇ ਕਿਹਾ ਕਿ ਪਟਿਆਲਵੀਆਂ ਨੂੰ ਮਰਹੂਮ ਅਦਾਕਾਰ ਸ੍ਰੀ ਓਮ ਪੁਰੀ ਨੂੰ ਭੁਲਾਉਣਾ ਨਹੀਂ ਚਾਹੀਦਾ ਤੇ ਉਨ੍ਹਾਂ ਦੀ ਯਾਦ ‘ਚ ਪਟਿਆਲਾ ਵਿਖੇ ਇਕ ਕਲਾ ਮੰਚ ਸ਼ੁਰੂ ਕਰਨਾ ਚਾਹੀਦਾ ਹੈ। ਉੱਘੇ ਭਾਰਤੀ ਫ਼ੈਸ਼ਨ ਡਿਜ਼ਾਇਨਰ ਜੇ. ਜੇ. ਵਲਾਇਆ ਨਾਲ ਕੌਮਾਂਤਰੀ ਪ੍ਰਸਿੱਧੀ ਵਾਲੇ ਫ਼ੈਸ਼ਨ ਰਸਾਲੇ ਵੋਗ ਦੇ ਐਡੀਟਰ ਤੇ ਉੱਘੀ ਪੱਤਰਕਾਰਾ ਜਿਲ ਸਪਾਡਿੰਗ ਨੇ ਚਰਚਾ ਕੀਤੀ। ਜਦੋਂ ਕਿ ਭਾਰਤੀ ਆਰਕੀਟੈਕਚਰ ਸੰਗ੍ਰਿਹਕ ਤੇ ਚਿੰਤਕ ਗੁਰਮੀਤ ਰਾਏ ਤੇ ਕਾਰਥਿਕ ਵੀ. ਕੇ. ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਮਿਊਜਿਕ ਦੀ ਇਰਾਨ ਅਫ਼ਗਾਨਿਸਤਾਨ, ਕਸ਼ਮੀਰ ਤੇ ਪੰਜਾਬ ਰਸਤੇ ਭਾਰਤ ਪੁੱਜਣ ਦੀ ਦਾਸਤਾਨ ‘ਤੇ ਵੀ ਚਰਚਾ ਹੋਈ ਅਤੇ ਕਲਾਸੀਕਲ ਮਿਊਜ਼ਿਕ ਦੀ ਸ਼ਾਮ ਵੇਲੇ ਤੁੰਬਾਕ, ਅਸਰਾਜ, ਸੰਤੂਰ, ਤਬਲਾ ਤੇ ਰਬਾਬ ਦੀ ਦਿਲਕਸ਼ ਪੇਸ਼ਕਾਰੀ ਕੀਤੀ ਗਈ।