88 ਪ੍ਰਾਈਵੇਟ ਸਕੂਲਾਂ ਨੂੰ ਲੱਗਿਆ ਜੁਰਮਾਨਾ, ਜਾਣੋ ਕਿਉਂ

Private Schools

ਰੋਕਣ ਦੇ ਬਾਵਜੂਦ ਵੀ 10ਵੀਂ-12ਵੀਂ ਜਮਾਤ ਦੇ ਇਕ ਸੈਕਸਨ ‘ਚ 50 ਤੋਂ ਵੱਧ ਵਿਦਿਆਰਥੀ ਕੀਤੇ ਦਾਖਲ

(ਐੱਮ ਕੇ ਸਾਇਨਾ) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ 88 ਪ੍ਰਾਈਵੇਟ ਸਕੂਲਾਂ ਨੂੰ ਭਾਰੀ ਜੁਰਮਾਨਾ ਲਾਇਆ ਹੈ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਨਤਾ ਨਿਯਮਾਂ ਦਾ ਹਵਾਲਾ ਦਿੰਦੇ ਹੋਏ, ਸਾਰੇ ਸਕੂਲਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਸੀ ਕਿ 10ਵੀਂ ਜਮਾਤ ਵਿਚ ਇਕ ਸੈਕਸਨ ਵਿਚ 50 ਤੋਂ ਵੱਧ ਵਿਦਿਆਰਥੀ ਦਾਖਲ ਨਹੀਂ ਕੀਤੇ ਜਾ ਸਕਦੇ ਹਨ। 12ਵੀਂ ਜਮਾਤ ਦੇ ਹਿਊਮੈਨਟੀਜ ਗਰੁੱਪ ’ਚ ਇਕ ਸੈਕਸਨ ਵਿਚ ਵੱਧ ਤੋਂ ਵੱਧ 60 ਵਿਦਿਆਰਥੀ ਅਤੇ 12ਵੀਂ ਜਮਾਤ ਦੇ ਕਾਮਰਸ ਅਤੇ ਸਾਇੰਸ ਗਰੁੱਪ ਵਿਚ ਇਕ ਸੈਕਸਨ ਵਿਚ 50 ਤੋਂ ਵੱਧ ਵਿਦਿਆਰਥੀ ਦਾਖਲ ਨਹੀਂ ਕੀਤੇ ਜਾ ਸਕਦੇ। (Private Schools)

ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ 

ਜੇਕਰ ਇਸ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦੇਣਾ ਹੈ, ਤਾਂ ਉਸ ਲਈ ਵੱਖਰੇ ਸੈਕਸਨ ਨੂੰ ਮਨਜੂਰੀ ਦੇਣੀ ਪਵੇਗੀ। ਸਿੱਖਿਆ ਬੋਰਡ ਦੀ ਨਜ਼ਰ ’ਚ ਇਹ ਮਾਮਲਾ ਆਇਆ ਸੀ ਕਿ ਇਸ ਪੱਤਰ ਦੇ ਬਾਵਜੂਦ ਕਈ ਪ੍ਰਾਈਵੇਟ ਸਕੂਲਾਂ ਨੇ ਨਿਰਧਾਰਤ ਸੀਮਾ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ ਅਤੇ ਇਸ ਲਈ ਸਿੱਖਿਆ ਬੋਰਡ ਤੋਂ ਕੋਈ ਪ੍ਰਵਾਨਗੀ ਵੀ ਨਹੀਂ ਲਈ। ਅਜਿਹਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਗਿਣਤੀ 88 ਦੱਸੀ ਜਾਂਦੀ ਹੈ। ਇਸ ਬਾਰੇ ਪਤਾ ਲੱਗਣ ’ਤੇ ਪਹਿਲਾਂ ਸਿੱਖਿਆ ਬੋਰਡ ਨੇ ਅਜਿਹੇ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਸੀ ਪਰ ਹੁਣ ਸਿੱਖਿਆ ਬੋਰਡ ਦੇ ਸਹਾਇਕ ਸਕੱਤਰ ਐਫੀਲੀਏਸਨ ਨੇ ਇਨ੍ਹਾਂ ਸਾਰੇ ਸਕੂਲਾਂ ’ਤੇ ਭਾਰੀ ਜੁਰਮਾਨਾ ਲਾਇਆ ਹੈ।

ਸਿੱਖਿਆ ਬੋਰਡ ਨੇ ਕਿਹਾ ਹੈ ਕਿ ਜਿਨ੍ਹਾਂ ਸੰਸਥਾਵਾਂ ਨੇ ਪ੍ਰਵਾਨਿਤ ਸੰਖਿਆ ਜਾਂ ਸੈਕਸਨ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ ਹਨ, ਉਨ੍ਹਾਂ ਸੰਸਥਾਵਾਂ ਦੇ ਪ੍ਰਮਾਣਿਤ ਨੰਬਰ/ਸੈਕਸਨ ਤੋਂ ਵੱਧ ਦਾਖਲੇ ਵਾਲੇ 10 ਵਿਦਿਆਰਥੀ ਸਿਰਫ 1000 ਰੁਪਏ ਦੇ ਜੁਰਮਾਨੇ ਦੇ ਨਾਲ ਅਕਾਦਮਿਕ ਪੱਧਰ 2023-2024 ਲਈ ਹਾਜਰ ਹੋਣਗੇ। (Private Schools)