ਪ੍ਰਾਈਵੇਟ ਕੰਪਨੀਆਂ ਨੇ ਕਮਾਏ 3000 ਕਰੋੜ ਰੁਪਏ

Private companies earn Rs 3,000 crore

ਰਿਪੋਰਟ ‘ਚ ਵੱਡਾ ਖੁਲਾਸਾ : ਫਸਲ ਬੀਮਾ ਯੋਜਨਾ ‘ਚ ਸਰਕਾਰੀ ਕੰਪਨੀਆਂ ਨੂੰ ਘਾਟਾ

ਨਵੀਂ ਦਿੱਲੀ | 11 ਨਿੱਜੀ ਬੀਮਾ ਕੰਪਨੀਆਂ ਮਾਰਚ 2018 ਲਈ ਫਸਲ ਬਿਮਾ ਖਰਚ ਨਾਲ 3,000 ਕਰੋੜ ਰੁਪਏ ਤੋਂ ਵੱਧ ਦਾ ਮੁਨਾਫਾ ਦਰਜ ਕਰਨ ਲਈ ਤਿਆਰ ਹੈ, ਜਦੋਂਕਿ ਸਰਕਾਰੀ ਬੀਮਾ ਕੰਪਨੀਆਂ ਨੂੰ 4,085 ਕਰੋੜ ਰੁਪਏ ਦੇ ਨੁਕਸਾਨ ਹੋਇਆ ਹੈ ਇਸ ਦੌਰਾਨ ਹੜ੍ਹ, ਭੂਚਾਲ ਤੇ ਮੀਂਹ ਦੀ ਕਮੀ ਨਾਲ ਫ਼ਸਲ ਦੇ ਨੁਕਸਾਨ ਲਈ ਕਿਸਾਨਾਂ ਵੱਲੋਂ ਕੀਤੇ ਗਏ ਦਾਅਵਿਆਂ ਦੀ ਤੁਲਨਾ ‘ਚ ਸਰਕਾਰ ਵੱਲੋਂ ਨਿੱਜੀ ਬੀਮਾ ਕੰਪਨੀਆਂ ਨੇ ਭਾਰੀ ਮਾਤਰਾ ‘ਚ ਪ੍ਰੀਮੀਅਮ ਇਕੱਠਾ ਕੀਤਾ ਹੈ
ਰਿਪੋਰਟ ਅਨੁਸਾਰ ਭਾਰਤੀ ਬੀਮਾ ਵਿਨਿਯਾਮਕ ਤੇ ਵਿਕਾਸ ਅਥਾਰਟੀਕਰਨ (ਆਈਆਰਡੀਏਆਈ) ਦੀ ਸਾਲਾਨਾ ਰਿਪੋਰਟ ਅਨੁਸਾਰ ਨਿੱਜੀ ਖੇਤਰ ਦੀਆਂ 11 ਬੀਮਾ ਕੰਪਨੀਆਂ ਨੇ ਕੁੱਲ 11,905.89 ਕਰੋੜ ਰੁਪਏ ਪ੍ਰੀਮੀਅਮ ਇਕੱਠਾ ਕੀਤਾ ਪਰ ਉਨ੍ਹਾਂ ਸਿਰਫ਼ 8,831.79 ਕਰੋੜ ਰੁਪਏ ਦੇ ਦਾਅਵਿਆਂ ਦਾ ਹੀ ਭੁਗਤਾਨ ਕੀਤਾ  ਪੰਜ ਸਰਕਾਰੀ ਬੀਮਾ ਕੰਪਨੀਆਂ ਨੇ 13,411.10 ਕਰੋੜ ਰੁਪਏ ਦਾ ਪ੍ਰੀਮੀਅਤ ਸਰਕਾਰ ਤੇ ਕਿਸਾਨਾਂ ਤੋਂ ਇਕੱਠਾ ਕੀਤਾ ਤੇ ਫਸਲ ਨੁਕਸਾਨ ਦੀ ਵਜ੍ਹਾ ਨਾਲ ਕਿਸਾਨਾਂ ਨੂੰ 17,496.64 ਕਰੋੜ ਰੁਪÂੈ ਦਾ ਭੁਗਤਾਨ ਦਾਅਵਿਆਂ ਦੇ ਰੂਪ ‘ਚ ਕੀਤਾ ਗਿਆ
ਸਰਕਾਰੀ ਬੀਮਾ ਕੰਪਨੀਆਂ ‘ਚੋਂ ਐਗਰੀਕਲਚਰ ਇੰਸੋਓਰੇਂਸ ਕੰਪਨੀ ਆਫ਼ ਇੰਡੀਆ ਲਿਮਟਿਡ (ਏਆਈਸੀ) ਨੂੰ ਸਭ ਤੋਂ ਵੱਡਾ ਘਾਟਾ ਪਿਆ ਹੈ ਪਤਾ ਹੋਵੇ ਕਿ ਕੇਂਦਰ ਤੇ ਸੂਬਾ ਸਰਕਾਰ ਮਿਲ ਕੇ 98 ਫੀਸਦੀ ਪ੍ਰੀਮੀਅਮ ਦਾ ਭੁਗਤਾਨ ਕਰਦੇ ਹਨ, ਉੱਥੇ ਕਿਸਾਨਾਂ ਨੂੰ ਦੋ ਫੀਸਦੀ ਪ੍ਰੀਮੀਅਤ ਦਾ ਭੁਗਤਾਨ ਕਰਨਾ ਹੁੰਦਾ ਹੈ ਪੀਐਸਯੂ ਬੀਮਾ ਕੰਪਨੀਆਂ ਦੇ ਡੇਟਾ ਤੋਂ ਪਤਾ ਚੱਲਦਾ ਹੈ ਕਿ ਇਕੱਠਾ ਕੀਤਾ ਗਿਆ ਪ੍ਰੀਮੀਅਤ ਕਿਸਾਨਾਂ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਕਵਰ ਕਰਨ ਲਈ ਲੋੜੀਂਦਾ ਨਹੀਂ ਹੈ, ਕਿਉਂਕਿ ਇਸ ਦਾ ਇੱਕ ਵੱਡਾ ਹਿੱਸਾ ਝ੍ਰ80-85 ਫੀਸਦੀ ਝ੍ਰ ਪੁਨਬੀਰਮਾ ਹੈ ਤੇ ਬੇ ਪੁਨਬੀਰਮਾਕਰਤਾ ਤੋਂ ਨੁਕਸਾਨ ਦੀ ਵਸੂਲੀ ਕਰ ਸਕਦੇ ਹਨ ਆਈਆਰਡੀਏਆਈ ਦੇ ਸਾਬਕਾ ਮੈਂਬਰ ਕੇ. ਕ.ੇ ਸ੍ਰੀਨਿਵਾਸਨ ਨੇ ਕਿਹਾ, ‘ਆਈਆਰਡੀਏਆਈ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਰਕਾਰੀ ਬੀਮਾ ਕੰਪਨੀਆਂ (ਤੇ ਏਆਈਸੀ) ਵੱਲੋਂ ਭੁਗਤਾਨ ਕੀਤਾ ਗਿਆ ਦਾਅਵਾ ਪ੍ਰੀਮੀਅਮ ਤੋਂ ਵੱਘ ਹੈ ਦੂਜੇ ਪਾਸੇ ਅਜਿਹਾ ਲੱਗਦਾ ਹੈ ਕਿ ਨਿੱਜੀ ਖੇਤਰ ਦੇ ਬੀਮਾ ਕੰਪਨੀਆਂ ਨੇ ਭਾਰੀ ਲਾਭ ਕਮਾਇਆ ਹੈ
ਪ੍ਰਾਈਵੇਟ ਕੰਪਨੀਆਂ ‘ਚ ਆਈਸੀਆਈਸੀਆਈ ਲੋਮਬਾਰਡ ਨੂੰ ਇੱਕ ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ