ਵਿੱਤ ਮੰਤਰੀ ਨੂੰ ਕਾਲੇ ਝੰਡੇ ਦਿਖਾ ਰਹੇ ਮੁਲਾਜ਼ਮਾਂ ਦੀ ਪੁਲਿਸ ਵੱਲੋਂ ਖਿੱਚ-ਧੂਹ

Police dragged the employees showing the black flag to the Finance Minister

ਪੁਲਿਸ ਨੇ ਇੱਕ ਦਰਜਨ ਦੇ ਕਰੀਬ ਆਗੂਆਂ ਨੂੰ ਹਿਰਾਸਤ ‘ਚ ਲਿਆ

ਬਠਿੰਡਾ(ਅਸ਼ੋਕ ਵਰਮਾ) | ਬਠਿੰਡਾ ਪੁਲਿਸ ਨੇ ਅੱਜ ਵੱਡੀ ਗਿਣਤੀ ‘ਚ ਥਰਮਲ ਮੁਲਾਜ਼ਮਾਂ ਨੂੰ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪ੍ਰੋਗਰਾਮ ਨੇੜੇ ਢੁਕਣ ਤੋਂ ਰੋਕ ਦਿੱਤਾ ਇਹ ਮੁਲਾਜ਼ਮ ਵਿੱਤ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਆਏ ਸਨ ਥਰਮਲ ਮੁਲਾਜ਼ਮਾਂ ਨੂੰ ਰੋਸ ਸੀ ਕਿ ਪਾਵਰਕੌਮ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਲਾਗੂ ਕਰਨ ਦੇ ਰਾਹ ‘ਚ ਵਿੱਤ ਮੰਤਰੀ ਵੱਲੋਂ ਰੋੜਾ ਅਟਕਾਇਆ ਜਾ ਰਿਹਾ ਹੈ
ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਗੋਲ ਡਿੱਗੀ ਦੇ ਨਜ਼ਦੀਕ ਅਕਾਲੀ ਕੌਂਸਲਰਾਂ ਨੂੰ ਕਾਂਗਰਸ ‘ਚ ਸ਼ਾਮਲ ਹੋਣ ਲਈ ਰੱਖੇ ਸਮਾਗਮ ‘ਚ ਸ਼ਮੂਲੀਅਤ ਕਰਨ ਆਏ ਸਨ ਜਦੋਂ ਨਾਅਰੇ ਮਾਰਦੇ ਹੋਏ ਥਰਮਲ ਮੁਲਾਜ਼ਮ ਸਮਾਗਮਾਂ ਦੇ ਕਾਫੀ ਨਜ਼ਦੀਕ ਪੁੱਜ ਗਏ ਤਾਂ  ਪੁਲੀਸ ਮੁਲਾਜ਼ਮਾਂ  ਨੇ ਉਥੇ ਸਖ਼ਤ ਪਹਿਰਾ ਲਾ ਦਿੱਤਾ ਪੁਲਿਸ ਨੇ ਥਰਮਲ ਮੁਲਾਜਮਾਂ ਦੀ ਖਿੱਚ ਧੂਹ ਵੀ ਕੀਤੀ ਤੇ ਇੱਕ ਦਰਜਨ ਦੇ ਕਰੀਬ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਤੇ ਕੋਤਵਾਲੀ ਲੈ ਗਈ ਇਸ ਮੌਕੇ ਦੂਰੋਂ ਹੀ ਥਰਮਲ ਮੁਲਾਜ਼ਮ ਖ਼ਜ਼ਾਨਾ ਮੰਤਰੀ ਖ਼ਿਲਾਫ਼ ਨਾਅਰੇ ਮਾਰਦੇ ਰਹੇ ਭਾਵੇਂ ਪੁਲਿਸ ਨੇ ਮੁਲਾਜ਼ਮਾਂ  ਨੂੰ ਵਿੱਤ ਮੰਤਰੀ ਤੱਕ ਨਹੀਂ ਪੁੱਜਣ ਦਿੱਤਾ, ਪਰ ਇਸ ਦੇ ਬਾਵਜੂਦ ਥਰਮਲ ਮੁਲਾਜ਼ਮ ਆਪਣੇ ਨਾਅਰਿਆਂ  ਨੂੰ ਵਿੱਤ ਮੰਤਰੀ ਦੇ ਕੰਨਾਂ ਤੱਕ ਪਹੁੰਚਾਉਣ ‘ਚ ਸਫ਼ਲ ਹੋ ਗਏ ਮੁਲਾਜ਼ਮ ਆਗੂ ਇਸ ਗੱਲੋਂ ਵੀ ਔਖੇ ਹਨ ਕਿ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਖਜ਼ਾਨਾ ਮੰਤਰੀ ਹੁਣ ਗੱਲ ਕਰਨ ਨੂੰ ਵੀ ਤਿਆਰ ਨਹੀਂ ਹਨ ਓਧਰ ਥਾਣੇ ‘ਚ ਬੰਦ ਕੀਤੇ ਆਗੂਆਂ ‘ਚ ਨਰਿੰਦਰ ਕਮਾਰ, ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ, ਮੁਲਾਜਮ ਆਗੂ ਮਨੀ ਰਾਮ ਤਵਵੰਡੀ ਸਾਬੋ, ਹਰਜਿੰਦਰ ਸਿੰਘ, ਇੰਪਲਾਈਜ਼ ਫੈਡਰੇਸ਼ਨ ਆਗੂ ਅਜੈਬ ਸਿੰਘ ਤੇ ਮੋਹਨ ਲਾਲ ਆਦਿ ਨੇ ਦੋਸ਼ ਲਾਇਆ ਕਿ ਉਹ ਸ਼ਾਂਤੀਪੂਰਵਕ ਢੰਗ ਨਾਲ ਨਾਅਰੇਬਾਜੀ ਕਰ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਹੈ ਜਦੋਂਕਿ ਪੁਲਿਸ ਅਫਸਰਾਂ ਨੇ ਕਿਸੇ ਵੀ ਕਿਸਮ ਦੇ ਲਾਠੀਚਾਰਜ ਵਗੈਰਾ ਤੋਂ ਇਨਕਾਰ ਕੀਤਾ ਹੈ ਐਂਪਲਾਈਜ਼ ਫੈਡਰੇਸ਼ਨ ਪੀਐਸਪੀਸੀਐਲ ਦੇ ਸਰਕਲ ਪ੍ਰਧਾਨ ਰਾਮ ਕੁਮਾਰ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਥਰਮਲ ਮੁਲਾਜ਼ਮ ਵਿੱਤ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਆਖਿਆ ਕਿ ਖਜਾਨਾ ਮੰਤਰੀ ਥਰਮਲ ਦੀਆਂ ਬੰਦ ਚਿਮਨੀਆਂ ਨੂੰ ਦੇਖ ਕੇ ਦਰਦ ਜਤਾਇਆ ਸੀ, ਜਿਸ ਨੂੰ ਮਗਰੋਂ ਬੰਦ ਕਰਕੇ ਹਜ਼ਾਰਾਂ ਮੁਲਾਜ਼ਮਾਂ ਦੀ ਰੋਜੀ ਰੋਟੀ ‘ਤੇ ਸੰਕਟ ਖੜ੍ਹਾ ਕਰ ਦਿੱਤਾ ਹੈ ਮੁਲਾਜ਼ਮ ਆਗੂ ਨਛੱਤਰ ਸਿੰਘ ਆਦਿ ਆਗੂਆਂ ਨੇ ਮੰਗ ਕੀਤੀ ਕਿ ਵਿੱਤ ਮੰਤਰੀ ਆਪਣੇ ਚੋਣ ਵਾਅਦੇ ਮੁਤਾਬਕ ਆਪਣੇ ਵਾਅਦੇ ਪੂਰੇ ਕਰਨ ਨਹੀਂ ਤਾਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ 25 ਜਨਵਰੀ ਤੱਕ ਪਿੰਡਾਂ ਸ਼ਹਿਰਾਂ ਦੇ ਦੌਰਿਆਂ ਦੌਰਾਨ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਜਾਏਗਾ ਇਸੇ ਤਰੀਕ ਤੱਕ ਵਰਕ ਟੂ ਰੂਲ ਕੰਮ ਕੀਤਾ ਜਾਏਗਾ ਤੇ ਜਨਵਰੀ ਦੇ ਅੰਤ ‘ਚ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਜ਼ਬਰਦਸਤ ਰੋਸ ਵਿਖਾਵਾ ਕਰਨਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ