ਪਵਿੱਤਰ ‘ਸਤਿਸੰਗ ਭੰਡਾਰੇ’ ਸਬੰਧੀ ਹਨੂੰਮਾਨਗੜ੍ਹ ‘ਚ ਹੋਈ ਪ੍ਰੈੱਸ ਕਾਨਫਰੰਸ

Satsang Bhandara Hanumangarh
ਹਨੂੰਮਾਨਗੜ੍ਹ: ਪ੍ਰੈਸ ਕਾਨਫਰੰਸ ਦੌਰਾਨ ਸਤਿਸੰਗ ਭੰਡਾਰੇ ਸਬੰਧੀ ਜਾਣਕਾਰੀ ਦਿੰਦੇ ਹੋਏ। ਹਨੂੰਮਾਨਗੜ੍ਹ ਦੇ ਜਿੰਮੇਵਾਰ।

ਸਤਿਸੰਗ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ

ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਡੈਪਥ ਮੁਹਿੰਮ ਦੇ ਤਹਿਤ 21 ਮਈ ਨੂੰ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। ਕਸਬਾ ਹਨੂੰਮਾਨਗੜ੍ਹ ਦੀ ਦਾਣਾ ਮੰਡੀ ਵਿੱਚ ਹੋਣ ਵਾਲਾ ਪਵਿੱਤਰ ਭੰਡਾਰਾ ਐਤਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਡੈਪਥ ਮੁਹਿੰਮ ਤਹਿਤ ਨਸ਼ਿਆਂ ਵਿੱਚ ਆਪਣਾ ਜੀਵਨ ਬਰਬਾਦ ਕਰਨ ਵਾਲੇ ਵਿਅਕਤੀ ਪੂਜਨੀਕ ਗੁਰੂ ਜੀ ਦੇ ਦੱਸੇ ਢੰਗ ਨਾਲ ਹਰ ਪ੍ਰਕਾਰ ਦਾ ਨਸ਼ਾ ਤਿਆਗ ਦਿੰਦੇ ਹਨ, ਇਸੇ  ਤਹਿਤ ਹਨੂੰਮਾਨਗੜ੍ਹ ਇਲਾਕੇ ’ਚ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। (Satsang Bhandara Hanumangarh )

85 ਮੈਂਬਰ ਦਿਲਰਾਜ ਇੰਸਾਂ ਨੇ ਹਨੂੰਮਾਨਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਤਿਸੰਗ ਭੰਡਾਰੇ ਦੀ ਖੁਸ਼ੀ ਵਿੱਚ ਇੱਕ ਵਿਸ਼ਾਲ ਨਾਮਚਰਚਾ ਕੀਤੀ ਜਾਵੇਗੀ। ਨਾਮਚਰਚਾ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਿੱਸਾ ਲਵੇਗੀ ਸਤਿਸੰਗ ਪੰਡਾਲ ਵਿੱਚ ਲਗਾਈਆਂ ਗਈਆਂ ਵੱਡੀਆਂ LED ਸਕਰੀਨਾਂ ‘ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨ ਚਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਸ਼ੇ ਕਾਰਨ ਘਰ ਦੇ ਘਰ ਤਬਾਹ ਹੋ ਰਹੇ ਹਨ ਅਤੇ ਸਮਾਜ ਵਿੱਚ ਲੜਾਈ-ਝਗੜੇ ਵਧ ਰਹੇ ਹਨ।

ਪੂਜਨੀਕ ਗੁਰੂ ਜੀ ਦਾ ਨਸ਼ਿਆਂ ਖਿਲਾਫ ਅਭਿਆਨ ਲਿਆ ਰਿਹਾ ਹੈ ਸਮਾਜ ’ਚ ਬਦਲਾਅ

ਇਸੇ ਕਰਕੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਿਹਸਵਾਰਥ ਭਾਵਨਾ ਨਾਲ ਘਰ-ਘਰ ਜਾ ਕੇ ਨਸ਼ੇੜੀਆਂ ਦਾ ਨਸ਼ਾ ਛੁਡਵਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਘਰਾਂ ‘ਚ ਖੁਸ਼ਹਾਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀ ਡਾਕੂਮੈਂਟਰੀ ਨਾਮਚਰਚਾ ਦੌਰਾਨ ਚਲਾਈ ਜਾਵੇਗੀ। ਇਸ ਵਿੱਚ ਦਿਖਾਇਆ ਜਾਵੇਗਾ ਕਿ ਨਸ਼ਾ ਮਨੁੱਖ ਲਈ ਕਿੰਨਾ ਹਾਨੀਕਾਰਕ ਹੈ। ਡਾਕੂਮੈਂਟਰੀ ਰਾਹੀਂ ਆਮ ਲੋਕਾਂ ਨੂੰ ਵੀ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਦੀ ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। (Satsang Bhandara Hanumangarh )

ਇਹ ਵੀ ਪੜ੍ਹੋ : ਡੇਰਾ ਸ਼ਰਧਾਲੂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ 

85 ਮੈਂਬਰ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਪੂਜਨੀਕ ਗੁਰੂ ਜੀ ਦੇ ਦੱਸੇ ਢੰਗ ਅਨੁਸਾਰ ਨਸ਼ਾ ਮੁਕਤ ਹੋ ਕੇ ਸੁਖੀ ਜੀਵਨ ਬਤੀਤ ਕਰ ਰਹੇ ਹਾਂ ਤਾਂ ਆਮ ਲੋਕ ਇਸ ਵਿਧੀ ਤੋਂ ਅਣਜਾਣ ਕਿਉਂ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਮਾਜਿਕ ਮਾਣ-ਸਨਮਾਨ ਨੂੰ ਖੋਰਾ ਲਾਉਣ ਵਾਲੇ ਨਸ਼ੇ ਵਰਗੇ ਦੈਂਤ ਨੂੰ ਜੜ੍ਹੋਂ ਪੁੱਟਣ ਲਈ ਅਣਥੱਕ ਯਤਨ ਕਰ ਰਹੇ ਹਨ। ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਲੋਕਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਅਨੇਕਾਂ ਗੀਤਾਂ ਰਾਹੀਂ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਲਈ ਸਾਧ-ਸੰਗਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ੇ ਰੂਪ ਦਾਨਵ ਖਿਲਾਫ ਜਨ ਜਾਗਰੂਕਤਾ ਅਭਿਆਨ ਚਲਾ ਰਹੀ ਹੈ।

ਦੱਸ ਦੇਈਏ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਅਤੇ ਉਸ ਤੋਂ ਬਾਅਦ ਮਈ ਮਹੀਨੇ ’ਚ ਪਹਿਲਾ ਸਤਿਸੰਗ ਫਰਮਾਇਆ ਸੀ। ਇਸੇ ਲਈ ਮਈ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਸਤਿਸੰਗ ਦਾ ਮਹੀਨਾ ਭੰਡਾਰੇ ਵਜੋਂ ਮਨਾ ਰਹੀ ਹੈ। ਇਸ ਮੌਕੇ ਸੁਮਨ ਕਾਮਰਾ, ਗੋਕੁਲ ਇੰਸਾਂ, ਸੋਹਣ ਲਾਲ ਨਾਗਪਾਲ, ਹਰੀਸ਼ ਕੁਮਾਰ ਅਤੇ ਬਲਜੀਤ ਸਿੰਘ ਇੰਸਾਂ ਹਾਜ਼ਰ ਸਨ।