ਯੂਪੀਐਸਸੀ ‘ਚੋਂ ਪ੍ਰਦੀਪ ਸਿੰਘ ਦੇਸ਼ ਭਰ ‘ਚੋਂ ਰਿਹਾ ਅੱਵਲ

ਯੂਪੀਐਸਸੀ ਸਿਵਿਲ ਸੇਵਾ ਪ੍ਰੀਖਿਆ ਦਾ ਅੰਤਿਮ ਨਤੀਜਾ ਐਲਾਨਿਆ

ਨਵੀਂ ਦਿੱਲੀ/ਚੰਡੀਗੜ੍ਹ। ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਸਿਵਲ ਸੇਵਾ ਪ੍ਰੀਖਿਆ 2019 ਦਾ ਅੰਤਿਮ ਨਤੀਜਾ ਅੱਜ ਐਲਾਨ ਦਿੱਤਾ, ਜਿਸ ‘ਚ ਪ੍ਰਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜੇ ਸਥਾਨ ‘ਤੇ ਜਤਿਨ ਕਿਸ਼ੋਰ ਤੇ ਤੀਜੇ ਸਥਾਨ ‘ਤੇ ਪ੍ਰਤਿਭਾ ਵਰਮਾ ਰਹੀ ਹੈ ਇਸ ਦੇ ਨਾਲ ਹੀ ਪ੍ਰਤਿਭਾ ਵਰਮਾ ਮਹਿਲਾ ਉਮੀਦਵਾਰਾਂ ‘ਚ ਯੁਪੀਐਸਸੀ 2019 ਦੀ ਟਾਪਰ ਬਣੀ ਗਈ ਹੈ।

ਪੰਜਾਬ ‘ਚ ਸੰਗਰੂਰ ਦੇ ਆਦਿੱਤਿਆ ਬਾਂਸਲ ਨੇ 104ਵਾਂ ਰੈਂਕ, ਬਠਿੰਡਾ ਦੇ ਰਸ਼ਪ੍ਰੀਤ ਨੇ 196ਵਾਂ ਰੈਂਕ, ਬਰਨਾਲਾ ਦੀ ਮਨਿੰਦਰਜੀਤ ਕੌਰ ਨੇ 246ਵਾਂ ਅਤੇ ਬਠਿੰਡਾ ਦੀ ਡਾ. ਖੁਸ਼ਪ੍ਰੀਤ ਕੌਰ ਨੇ 352ਵਾਂ ਰੈਂਕ ਹਾਸਲ ਕੀਤਾ ਹੈ।
ਕਮਿਸ਼ਨ ਨੇ ਇਸ ਵਾਰ ਕੁੱਲ 829 ਉਮੀਦਵਾਰਾਂ ਦੀ ਚੋਣ ਕੀਤੀ ਹੈ ਇਨ੍ਹਾਂ ਉਮੀਦਵਾਰਾਂ ‘ਚ 304 ਉਮੀਦਵਾਰ ਆਮ ਵਰਗ, 78 ਉਮੀਦਵਾਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗ, 251 ਉਮੀਦਵਾਰ ਹੋਰ ਪੱਛੜਾ ਵਰਗ, 129 ਅਨੁਸੂਚਿਤ ਜਾਤੀ ਤੇ 67 ਉਮੀਦਵਾਰ ਅਨੁਸੂਚਿਤ ਜਨਜਾਤੀ ਦੇ ਸ਼ਾਮਲ ਹਨ। ਯੂਪੀਐਸਸੀ ਨੇ ਸਿਵਲ ਸੇਵਾ ਲਈ ਸਤੰਬਰ 2019 ‘ਚ ਲਿਖਤੀ ਪ੍ਰੀਖਿਆ ਲਈ ਸੀ ਇਸ ਸਾਲ ਫਰਵਰੀ ਤੋਂ ਅਗਸਤ ਦਰਮਿਆਨ ਹੋਏ ਇੰਟਰਵਿਊ ਤੋਂ ਬਾਅਦ ਅੰਤਿਮ ਨਤੀਜੇ ਜਾਰੀ ਕੀਤੇ ਗਏ ਪ੍ਰੀਖਿਆ ਦੇ ਅਧਾਰ ‘ਤੇ ਕਮਿਸ਼ਨ ਵੱਲੋਂ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ ਤੇ ਕੇਂਦਰੀ ਸੇਵਾਵਾਂ ਗਰੁੱਪ ਏ ਤੇ ਗਰੁੱਪ ਬੀ ਲਈ ਉਮੀਦਵਾਰਾਂ ਦੀ ਨਿਯੁਕਤੀ ਲਈ ਸੂਚੀ ਜਾਰੀ ਕੀਤੀ ਗਈ ਹੈ।

ਦੁਸ਼ਿਅੰਤ ਨੇ ਦਿੱਤੀ ਪ੍ਰਦੀਪ ਨੂੰ ਵਧਾਈ

ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਯੂਪੀਐਸਸੀ ਟਾਪਰ ਪ੍ਰਦੀਪ ਸਿੰਘ ਨੂੰ ਉਨ੍ਹਾਂ ਦੀ ਸਫ਼ਲਤਾ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ਹਰਿਆਣਾ ਦੇ ਸਾਧਾਰਨ ਪਰਿਵਾਰ ਦੇ ਪੁੱਤਰ ਪ੍ਰਦੀਪ ਸਿੰਘ ਨੇ ਯੂਪੀਐਸਸੀ ਦੀ ਸਿਵਿਲ ਸੇਵਾ ਪ੍ਰੀਖਿਆ ਟਾੱਪ ਕਰਕੇ ਨਾ ਸਿਰਫ਼ ਪੂਰੇ ਹਰਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ ਸਗੋਂ ਇਹ ਸਾਬਤ ਕਰ ਦਿੱਤਾ ਹੈ ਕਿ ਹਰਿਆਣਾ ਦੇ ਨੌਜਵਾਨ ਬਹਾਦਰੀ, ਪ੍ਰਤਿਭਾ ਤੇ ਮਿਹਨਤ ‘ਚ ਸਦਾ ਸਭ ਤੋਂ ਅੱਗੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ