ਸ਼ੇਅਰ ਬਜ਼ਾਰ ‘ਚ ਤੇਜ਼ੀ ਜਾਰੀ, ਸੈਂਸੇਕਸ 38 ਹਜ਼ਾਰ ਅੰਕ ਤੋਂ ਪਾਰ

ਸੈਂਸੇਕਸ 38 ਹਜ਼ਾਰ ਅੰਕ ਤੋਂ ਪਾਰ

ਮੁੰਬਈ। ਧਾਤੂ, ਬੈਂਕਿੰਗ, ਆਟੋ ਸਮੂਹਾਂ ‘ਚ ਹੋਈ ਲਿਵਾਲੀ ਦੇ ਨਾਲ ਹੀ ਵਿਸ਼ਵ ਪੱਧਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦੇ ਬਲ ‘ਤੇ ਮਜ਼ਬੂਤ ਨਿਵੇਸ਼ ਧਾਰਨਾ ਨਾਲ ਸ਼ੇਅਰ ਬਜ਼ਾਰ ‘ਚ ਅੱਜ ਲਗਾਤਾਰ ਦੂਜੇ ਦਿਨ ਤੇਜ਼ੀ ਨਾਲ ਕਾਰੋਬਾਰ ਸ਼ੁਰੂ ਹੋਇਆ ਤੇ ਬੀਐਸਈ ਦਾ ਸੈਂਸੇਕਸ ਫਿਰ ਤੋਂ 38 ਹਜ਼ਾਰ ਅੰਕ ਦੇ ਪੱਧਰ ਨੂੰ ਪਾਰ ਕਰਨ ‘ਚ ਸਫ਼ਲ ਰਿਹਾ।

ਬੀਐਸਈ ਦਾ ਸੈਂਸੇਕਸ 204 ਅੰਕਾਂ ਤੋਂ ਵੱਧ ਦੀ ਤੇਜ਼ੀ ਲੈ ਕੇ 37,89236 ਅੰਕ ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਹੀ ਇਹ 3788959 ਅੰਕ ਦੇ ਹੇਠਲੇ ਪੱਧਰ ਤੱਕ ਖਿਸਕਿਆ ਪਰ ਇਸ ਤੋਂ ਬਾਅਦ ਸ਼ੁਰੂ ਹੋਈ ਲਿਵਾਲੀ ਦੇ ਬਲ ‘ਤੇ 38 ਹਜ਼ਾਰ ਅੰਕ ਦੇ ਮਨੋਵਿਗਿਆਨਿਕ ਪੱਧਰ ਨੂੰ ਪਾਰ ਕਰਦਿਆਂ 38139,96 ਅੰਕ ਦੇ ਉੱਚ ਪੱਧਰ ‘ਤੇ ਪਹੁੰਚ ਗਿਆ। ਸੈਸ਼ਨ ਦੌਰਾਨ ਹਾਲੇ ਇਹ 3806325 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 60 ਅੰਕਾਂ ਦੀ ਤੇਜ਼ੀ ਨਾਲ 1115575 ਅੰਕ ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਇਹ 1114450 ਅੰਕ ਦੇ ਹੇਠਲੇ ਪੱਧਰ ‘ਤੇ ਰਿਹਾ। ਇਸ ਤੋਂ ਬਾਅਦ ਸ਼ੁਰੂ ਹੋਈ ਲਿਵਾਲੀ ਦੇ ਬਲ ‘ਤੇ ਇਹ 1122565 ਅੰਕ ਦੇ ਉੱਚ ਪੱਧਰ ‘ਤੇ ਪਹੁੰਚਿਆ। ਹਾਲੇ ਇਹ 10365 ਅੰਕ ਉਪਰ 1119890 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ