ਦਿੱਲੀ ਦਾ ਪ੍ਰਦੂਸ਼ਣ

ਦਿੱਲੀ ਦਾ ਪ੍ਰਦੂਸ਼ਣ

ਦਿੱਲੀ ’ਚ ਇਨ੍ਹਾਂ ਦਿਨਾਂ ’ਚ ਵਾਤਾਵਰਨ ਦੀ ਬਦਹਾਲੀ ਫ਼ਿਰ ਚਰਚਾ ਦਾ ਵਿਸ਼ਾ ਬਣ ਗਈ ਹੈ ਦਿੱਲੀ ਸਰਕਾਰ ਨੇ ਇੱਕ ਹਫ਼ਤੇ ਲਈ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ ਇਸ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦਾ ਆਦੇਸ਼ ਦਿੱਤਾ ਹੈ ਸੜਕਾਂ ’ਤੇ ਲੋਕਾਂ ਦਾ ਦਮ ਘੁਟਦਾ ਹੈ ਇਹ ਹਾਲਤ ਅਜੇ ਦਿੱਲੀ ਦੀ ਹੈ ਪਰ ਭਵਿੱਖ ਲਈ ਸਾਰੇ ਦੇਸ਼ ਨੂੰ ਚਿਤਾਵਨੀ ਵੀ ਦੇ ਰਹੀ ਹੈ ਕਿ ਜੇਕਰ ਸੁਧਾਰ ਨਾ ਹੋਏ ਤਾਂ ਜਿੰਦਾ ਰਹਿਣਾ ਚੁਣੌਤੀ ਬਣ ਜਾਵੇਗਾ ਚੰਗੀ ਗੱਲ ਇਹ ਹੈ ਕਿ ਇਸ ਵਾਰ ਪਰਾਲੀ ਦਾ ਮੁੱਦਾ ਨਹੀਂ ਉੱਠਿਆ ਪਿਛਲੇ ਕਈ ਸਾਲਾਂ ਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਜਾ ਰਹੀ ਅੱਗ ਨੂੰ ਹੀ ਦਿੱਲੀ ’ਚ ਪ੍ਰਦੂਸ਼ਣ ਦਾ ਕਾਰਨ ਮੰਨਿਆ ਜਾਂਦਾ ਸੀ

ਕੌਮੀ ਹਰਿਆਵਲ ਨਿਗਰਾਨ (ਐਨਜੀਟੀ) ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਮਾਮਲੇ ’ਚ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਸਨ ਕਿਸਾਨਾਂ ’ਤੇ ਪਰਚੇ ਦਰਜ ਹੋਣ ਕਾਰਨ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਬਣਦੀ ਰਹੀ ਆਖ਼ਰ ਅਦਾਲਤ ਨੇ ਹਕੀਕਤ ਨੂੰ ਵੇਖਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹੁਣ ਇੱਕ ਹੋਰ ਹਕੀਕਤ ਸਾਹਮਣੇ ਆ ਰਹੀ ਹੈ ਕਿ ਦਿੱਲੀ ਵਿਚਲੇ ਪ੍ਰਦੂਸ਼ਣ ਦਾ ਇੱਕੋ-ਇੱਕ ਕਾਰਨ ਪਰਾਲੀ ਨਹੀਂ ਇਸ ਪ੍ਰਦੂਸ਼ਣ ਲਈ ਸਿਰਫ਼ ਦਿੱਲੀ ਵੀ ਜਿੰਮੇਵਾਰ ਨਹੀਂ ਪੂਰਾ ਕੌਮੀ ਰਾਜਧਾਨੀ ਖੇਤਰ ਇਸ ਲਈ ਜਿੰਮੇਵਾਰ ਹੈ

ਗੁਆਂਢੀ ਸੂਬਿਆਂ ਦੇ ਨਾਲ ਲੱਗਦੇ ਸ਼ਹਿਰਾਂ ਦੇ ਆਵਾਜਾਈ ਸਾਧਨ, ਉਦਯੋਗ ਵੀ ਦਿੱਲੀ ਦੇ ਪ੍ਰਦੂਸ਼ਣ ਦਾ ਕਾਰਨ ਹਨ ਅਸਲ ’ਚ ਪ੍ਰਦੂਸ਼ਣ ਨੂੰ ਸਿਆਸੀ ਮੁੱਦਾ ਬਣਾਉਣ ਦੀ ਬਜਾਇ ਇਸ ਨੂੰ ਵਿਗਿਆਨਕ ਨਜ਼ਰੀਏ ਤੇ ਸਦਭਾਵਨਾ ਨਾਲ ਨਜਿੱਠਣ ਦੀ ਲੋੜ ਹੈ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਰੋਜ਼ਾਨਾ ਲੱਖਾਂ ਨਵੇਂ ਸਾਧਨ ਸੜਕਾਂ ’ਤੇ ਉੱਤਰਦੇ ਹਨ ਵਾਹਨਾਂ ਦੀ ਵਧ ਰਹੀ ਭੀੜ ਦਾ ਸਬੂਤ ਮਹਾਂਨਗਰਾਂ/ਵੱਡੇ-ਛੋਟੇ ਸ਼ਹਿਰਾਂ ’ਚ ਪਾਰਕਿੰਗ ਦੀ ਸਮੱਸਿਆ ਤੋਂ ਮਿਲ ਜਾਂਦਾ ਹੈ ਵਾਹਨ ਖੜ੍ਹੇ ਕਰਨ ਲਈ ਝਗੜੇ ਤੇ ਕਤਲ ਵਰਗੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ ਦਿੱਲੀ ਦੇ ਪ੍ਰਦੂਸ਼ਣ ਨੇ ਤਾਂ ਸਾਨੂੰ ਜਗਾਇਆ ਹੈ ਪ੍ਰਦੂਸ਼ਣ ਖਿਲਾਫ਼ ਸਖਤ ਕਾਨੂੰਨ ਹੀ ਨਹੀਂ ਸਗੋਂ ਇੱਕ ਲੋਕ ਲਹਿਰ ਚਲਾ ਕੇ ਸੱਭਿਅਚਾਰ ਪੈਦਾ ਕਰਨ ਦੀ ਜ਼ਰੂਰਤ ਹੈ

ਇਹ ਵੀ ਜ਼ਰੂਰੀ ਹੈ ਕਿ ਸਾਡੀ ਆਰਥਿਕਤਾ ਅਤੇ ਵਾਤਾਵਰਨ ਸਬੰਧੀ ਜ਼ਰੂਰਤਾਂ ’ਚ ਤਾਲਮੇਲ ਹੋਵੇ ਹਾਲ ਦੀ ਘੜੀ ਇਸ ਤਾਲਮੇਲ ਦੀ ਭਾਰੀ ਘਾਟ ਹੈ ਅਸੀਂ ਆਟੋ ਸੈਕਟਰ ਨੂੰ ਧੜਾਧੜ ਮਜ਼ਬੂਤ ਕਰਨਾ ਚਾਹੁੰਦੇ ਹਾਂ ਤੇ ਪ੍ਰਦੂਸ਼ਣ ਲਈ ਵੀ ਫ਼ਿਰਰਮੰਦ ਹੋੋਈਏ ਜੇਕਰ ਤੇਲ ’ਤੇ ਚੱਲਣ ਵਾਲੀਆਂ ਗੱਡੀਆਂ ਦੀ ਜ਼ਿਆਦਾ ਵਿੱਕਰੀ ਚੰਗੀ ਵਿਕਾਸ ਦਰ ਦੀ ਨਿਸ਼ਾਨੀ ਹੈ ਤਾਂ ਪ੍ਰਦੂਸ਼ਣ ਨੂੰ ਜ਼ਰੂਰੀ ਬੁਰਾਈ ਵਾਂਗ ਮੰਨਣਾ ਪਵੇਗਾ

ਅਸਲ ’ਚ ਸਰਕਾਰੀ ਪੱਧਰ ’ਤੇ ਅਜਿਹੀ ਮੁਹਿੰਮ ਨਜ਼ਰ ਨਹੀਂ ਆ ਰਹੀ ਜੋ ਨਿੱਜੀ ਸਾਧਨਾਂ ਦੀ ਵਰਤੋਂ ਘੱਟ ਤੇ ਜਨਤਕ ਸਾਧਨਾਂ ਦੀ ਵਰਤੋਂ ਜ਼ਿਆਦਾ ਕਰਨ ਲਈ ਪ੍ਰੇਰਿਤ ਕਰਦੀ ਹੋਵੇ ਇਸ ਦੇ ਨਾਲ ਹੀ ਜਨਤਕ ਆਵਾਜਾਈ ਦਾ ਬੁਰਾ ਹਾਲ ਹੈ ਕਿ ਨਾ ਚਾਹੁੰਦੇ ਹੋਏ ਵੀ ਲੋਕ ਨਿੱਜੀ ਵਾਹਨ ਖਰੀਦਣ ਲਈ ਮਜ਼ਬੂਰ ਹਨ ਅਸਲ ’ਚ ਹੁਣ ਪਰਾਲੀ ਦਾ ਰੌਲਾ ਛੱਡ ਕੇ ਅੱਗੇ ਚੱਲਣ ਦੀ ਜ਼ਰੂਰਤ ਹੈ ਲੌਕਡਾਊਨ ਦੌਰਾਨ ਜਲੰਧਰ ਤੋਂ ਹਿਮਾਚਲ ਦੇ ਪਹਾੜ ਨਜ਼ਰ ਆਉਣ ਨਾਲ ਹੀ ਸਮਝ ਆ ਗਈ ਸੀ ਕਿ, ਵਾਹਨਾਂ ਤੇ ਫੈਕਟਰੀਆਂ ਦਾ ਪ੍ਰਦੂਸ਼ਣ ਕਿਸ ਹੱਦ ਤੱਕ ਪਹੁੰਚ ਗਿਆ ਤੇ ਪਰਾਲੀ ਹੀ ਪ੍ਰਦੂਸ਼ਣ ਦਾ ਇੱਕੋ-ਇੱਕ ਕਾਰਨ ਨਹੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ