ਮਹੱਤਵਪੂਰਨ ਦਾਨ

ਮਹੱਤਵਪੂਰਨ ਦਾਨ

ਭਗਵਾਨ ਬੁੱਧ ਇੱਕ ਰੁੱਖ ਦੇ ਹੇਠਾਂ ਚਬੂਤਰੇ ’ਤੇ ਬੈਠੇ ਹੋਏ ਸਨ ਹਰ ਭਗਤ ਦੀ ਭੇਟ ਸਵੀਕਾਰ ਕਰ ਰਹੇ ਸਨ ਉਦੋਂ ਇੱਕ ਬਜ਼ੁਰਗ ਔਰਤ ਆਈ ਉਸ ਨੇ ਕੰਬਦੀ ਅਵਾਜ਼ ਵਿਚ ਕਿਹਾ, ‘‘ਭਗਵਾਨ, ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਤੁਹਾਨੂੰ ਭੇਟ ਦੇਣ ਲਈ ਕੁਝ ਵੀ ਨਹੀਂ ਹੈ ਹਾਂ, ਅੱਜ ਇੱਕ ਅੰਬ ਮਿਲਿਆ ਹੈ ਮੈਂ ਇਸ ਨੂੰ ਅੱਧਾ ਖਾ ਚੁੱਕੀ ਸੀ, ਉਦੋਂ ਪਤਾ ਲੱਗਾ ਕਿ ਤੁਸੀਂ ਦਾਨ ਕੇਵਲ ਅੱਜ ਦਾ ਦਿਨ ਗ੍ਰਹਿਣ ਕਰੋਗੇ ਇਸ ਲਈ ਮੈਂ ਇਹ ਅੰਬ ਤੁਹਾਡੇ ਚਰਨਾਂ ਵਿਚ ਭੇਟ ਕਰਨ ਆਈ ਹਾਂ ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰੋ’’

ਗੌਤਮ ਬੁੱਧ ਨੇ ਆਪਣੇ ਦਾਨ ਪਾਤਰ ਵਿਚ ਉਹ ਅੱਧਾ ਅੰਬ ਪ੍ਰੇਮ ਅਤੇ ਸ਼ਰਧਾ ਨਾਲ ਰੱਖ ਦਿੱਤਾ, ਮੰਨੋ ਕੋਈ ਵੱਡਾ ਰਤਨ ਹੋਵੇ ਬਜ਼ੁਰਗ ਔਰਤ ਸੰਤੁਸ਼ਟ ਭਾਵ ਨਾਲ ਮੁੜ ਆਈ ਉੱਥੇ ਹਾਜ਼ਰ ਰਾਜਾ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਉਸ ਨੂੰ ਸਮਝ ਨਹੀਂ ਆਇਆ ਕਿ ਭਗਵਾਨ ਬੁੱਧ ਬਜ਼ੁਰਗ ਔਰਤ ਦਾ ਜੂਠਾ ਅੰਬ ਪ੍ਰਾਪਤ ਕਰਨ ਲਈ ਆਸਣ ਛੱਡ ਕੇ ਹੇਠਾਂ ਤੱਕ, ਹੱਥ ਫੈਲਾ ਕੇ ਕਿਉਂ ਆਏ? ਪੁੱਛਿਆ, ‘‘ਭਗਵਾਨ, ਇਸ ਬਜ਼ੁਰਗ ਔਰਤ ਵਿਚ ਅਤੇ ਉਸ ਦੀ ਭੇਟ ਵਿਚ ਅਜਿਹੀ ਕੀ ਖਾਸੀਅਤ ਹੈ?’’

ਬੁੱਧ ਮੁਸਕੁਰਾ ਕੇ ਬੋਲੇ, ‘‘ਰਾਜਨ, ਇਸ ਬਜ਼ੁਰਗ ਔਰਤ ਨੇ ਆਪਣੀ ਸੰਪੂਰਨ ਸੰਚਿਤ ਪੂੰਜੀ ਮੈਨੂੰ ਭੇਟ ਕਰ ਦਿੱਤੀ ਜਦੋਂਕਿ ਤੁਸੀਂ ਲੋਕਾਂ ਨੇ ਆਪਣੀ ਸੰਪੂਰਨ ਸੰਪੱਤੀ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੀ ਮੈਨੂੰ ਭੇਟ ਕੀਤਾ ਹੈ ਦਾਨ ਦੇ ਹੰਕਾਰ ਵਿਚ ਡੁੱਬੇ ਹੋਏ ਰੱਥ ’ਤੇ ਚੜ੍ਹ ਕੇ ਆਏ ਹੋ ਬਜ਼ੁਰਗ ਦੇ ਮੁੱਖ ’ਤੇ ਕਿੰਨੀ ਕਰੁਣਾ ਅਤੇ ਕਿੰਨੀ ਨਿਮਰਤਾ ਸੀ ਯੁਗਾਂ-ਯੁਗਾਂ ਤੋਂ ਬਾਅਦ ਅਜਿਹਾ ਦਾਨ ਮਿਲਦਾ ਹੈ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ