ਹਰਿਆਣਾ ਦੀ ਭਖ਼ਦੀ ਸਿਆਸਤ

Politics, Haryana

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਹਾਲੇ ਦੋ ਮਹੀਨੇ ਦਾ ਸਮਾਂ ਪਿਆ ਹੈ ਪਰ ਸੂਬੇ ਵਿਚ ਸਿਆਸਤ ਭਖ਼ ਚੁੱਕੀ ਹੈ ਦੋ ਦਿਨ ਪਹਿਲਾਂ ਹੀ ਜੀਂਦ ਵਿਚ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੈਲੀ ਕੀਤੀ ਤਾਂ ਐਤਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਕਾਲਕਾ ਵਿਚ ਜਨ ਅਸ਼ੀਰਵਾਦ ਰੈਲੀ ਦੀ ਸ਼ੁਰੂਆਤ ਕੀਤੀ, ਉੱਥੇ ਰੋਹਤਕ ਵਿਚ ਭੁਪਿੰਦਰ ਸਿੰਘ ਹੁੱਡਾ ਨੇ ਵਿਸ਼ਾਲ ਰੈਲੀ ਕਰਕੇ ਕਾਂਗਰਸ ਨੂੰ ਬੈਕਫੁੱਟ ‘ਤੇ ਖੜ੍ਹਾ ਕਰ ਦਿੱਤਾ ਹੈ ਹੁੱਡਾ ਨੇ ਰੈਲੀ ਵਿਚ ਕਿਹਾ ਕਿ ਅੱਜ ਮੈਂ ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਆਇਆ ਹਾਂ ਨਵੀਂ ਪਾਰਟੀ ਦਾ ਐਲਾਨ ਕੀਤੇ ਬਿਨਾ ਉਨ੍ਹਾਂ ਆਪਣਾ ਐਲਾਨ ਪੱਤਰ ਤੱਕ ਜਾਰੀ ਕਰ ਦਿੱਤਾ ਜਿਸ ਵਿਚ ਹਰ ਵਰਗ ਲਈ ਲੋਕ-ਭਰਮਾਊ ਵਾਅਦੇ ਕੀਤੇ ਗਏ ਬੁਢਾਪਾ ਪੈਨਸ਼ਨ 5000 ਰੁਪਏ, ਕਿਸਾਨਾਂ ਦਾ ਕਰਜ਼ਾ ਮਾਫ਼, ਔਰਤਾਂ ਲਈ ਮੁਫ਼ਤ ਬੱਸ ਯਾਤਰਾ, ਕਰਮਚਾਰੀਆਂ ਦੀ ਪੈਨਸ਼ਨ ਬਹਾਲੀ, ਪੰਜਾਬ ਦੇ ਬਰਾਬਰ ਤਨਖ਼ਾਹ, ਵਪਾਰੀਆਂ ਲਈ ਟੈਕਸ ‘ਚ ਸਰਲਤਾ, ਬੇਰੁਜ਼ਗਾਰੀ ਭੱਤਾ ਬਾਰ੍ਹਵੀਂ ਤੱਕ 500 ਰੁਪਏ ਅਤੇ  ਗ੍ਰੈਜ਼ੂਏਸ਼ਟ ਲਈ ਇੱਕ ਹਜ਼ਾਰ ਰੁਪਏ, ਗ੍ਰੈਜ਼ੂਏਟ-ਪੋਸਟ ਗ੍ਰੈਜ਼ੂਏਟ ਜੋ ਗਰੁੱਪ ਡੀ ਵਿਚ ਨੌਕਰੀ ਕਰ ਰਹੇ ਹਨ ।

ਉਨ੍ਹਾਂ ਨੂੰ ਸੀ ਗ੍ਰੇਡ ਵਿਚ ਅੱਪਗ੍ਰੇਡ ਕਰਨ ਦਾ ਵਾਅਦਾ ਕਰਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੁੱਡਾ ਨੇ ਕਿਹਾ ਕਿ ਹੁਣ ਪਹਿਲਾਂ ਵਾਲੀ ਕਾਂਗਰਸ ਨਹੀਂ ਰਹੀ, ਪਾਰਟੀ ਭਟਕ ਗਈ ਹੈ ਹੁੱਡਾ ਦੇ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਹੁਣ  ਉਨ੍ਹਾਂ ਦਾ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਹੁੱਡਾ ਨੇ ਉਨ੍ਹਾਂ ਦਾ ਸਾਥ ਦੇ ਰਹੇ 13 ਵਿਧਾਇਕਾਂ ਦੇ ਭਵਿੱਖ ਦੀ ਚਿੰਤਾ ਕਰਦੇ ਹੋਏ ਜ਼ਲਦਬਾਜ਼ੀ ਵਿਚ ਕੋਈ ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਗੁਰੇਜ਼ ਕੀਤਾ ਅਤੇ ਇੱਕ 25  ਮੈਂਬਰੀ ਕਮੇਟੀ ਦੇ ਛੇਤੀ ਗਠਨ ਦਾ ਐਲਾਨ ਕੀਤਾ ਜਿਸ ਵਿਚ ਇਹ 13 ਵਿਧਾਇਕ ਵੀ ਸ਼ਾਮਲ ਹੋਣਗੇ ਹੁੱਡਾ ਦੇ ਇਸ ਕਦਮ ਨਾਲ ਹੁਣ ਕਾਂਗਰਸ ਪਾਰਟੀ ਕੋਲ ਹੁੱਡਾ ਦੀ ਅਗਵਾਈ ਵਿਚ ਚੋਣਾਂ ਲੜਨ ਤੋਂ ਸਿਵਾਏ ਕੋਈ ਬਦਲ ਨਹੀਂ ਬਚਿਆ ਜੇਕਰ ਕਾਂਗਰਸ ਬਿਨਾ ਦੇਰ ਕੀਤੇ ਹੁੱਡਾ ਦੀ ਅਗਵਾਈ ਵਿਚ ਚੋਣਾਂ ਲੜਨ ਦਾ ਐਲਾਨ ਨਹੀਂ ਕਰਦੀ ਤਾਂ ਹਰਿਆਣਾ ਵਿਚ ਇੱਕ ਨਵੀਂ ਪਾਰਟੀ ਜਾਂ ਮੰਚ ਦਾ ਗਠਨ ਤੈਅ ਹੈ 25 ਮੈਂਬਰੀ ਇਹ ਕਮੇਟੀ ਹੁਣ ਇਸ ਗੱਲ ‘ਤੇ ਵਿਚਾਰ ਕਰੇਗੀ ਕਿ ਹੁੱਡਾ  ਦੀ ਅਗਵਾਈ ਵਿਚ ਇਕੱਲੇ ਚੋਣਾਂ ਲੜੀਆਂ ਜਾਣ ਜਾਂ ਫਿਰ ਕਿਸੇ ਨਾਲ ਗਠਜੋੜ ਕੀਤਾ ਜਾਵੇ ਹੁਣ ਤਿੰਨ ਸੰਭਾਵਨਾਵਾਂ ਬਚੀਆਂ ਹਨ ਇੱਕ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਚੋਣਾਂ ਲੜੇ ਦੂਜਾ, ਹੁੱਡਾ ਦੀ ਅਗਵਾਈ ਵਿਚ ਨਵੀਂ ਪਾਰਟੀ ਜਾਂ ਮੰਚ ਬਣਾ ਕੇ ਇਕੱਲੇ ਚੋਣਾਂ ਲੜਨ ਤੀਜਾ, ਹੁੱਡਾ ਦੀ ਅਗਵਾਈ ਵਿਚ ਨਵੀਂ ਪਾਰਟੀ ਕਿਸੇ ਨਾਲ ਗਠਜੋੜ ਵਿਚ ਚੋਣਾਂ ਲੜੇ ਇਨ੍ਹਾਂ ਤਿੰਨਾਂ ਸੰਭਾਵਨਾਵਾਂ ‘ਚੋਂ ਪਹਿਲੀ ਅਤੇ ਤੀਜੀ ਸੰਭਾਵਨਾ ਜ਼ਿਆਦਾ ਮਜ਼ਬੂਤ ਹੈ ਜੇਕਰ ਕਾਂਗਰਸ ਅਕਲਮੰਦੀ ਨਾਲ ਨਿਰਣਾ ਲੈਂਦੀ ਹੈ ਤਾਂ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਚੋਣਾਂ ਲੜੇਗੀ ਜੇਕਰ ਅਜਿਹਾ ਨਾ ਹੋਇਆ ਤਾਂ ਕਾਂਗਰਸ ਪਾਰਟੀ ਦਾ ਹਰਿਆਣਾ ‘ਚ ਪਤਨ ਤੈਅ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।