ਕਿਸਾਨਾਂ ਲਈ ਵਰਦਾਨ ਹੈਬਾਇਓ ਗੈਸ ਤਕਨੀਕ 

Bio-gas, Technology, Farmers, Blessing

ਬਾਇਓ ਗੈਸ ਇੱਕ ਸਾਫ, ਪ੍ਰਦੂਸ਼ਣ-ਰਹਿਤ ਅਤੇ ਸਸਤਾ ਬਾਲਣ ਹੈ ਪਸ਼ੂਆਂ ਦੇ ਗੋਹੇ ਅਤੇ ਹੋਰ ਜੈਵਿਕ ਰਹਿੰਦ-ਖੂੰਹਦ ਤੋਂ ਬਣਾਈ ਬਾਇਓ ਗੈਸ ਨਵਿਆਉਣਯੋਗ ਊਰਜਾ ਦਾ ਸੋਮਾ ਹੈ ਬਾਇਓ ਗੈਸ ਪਸ਼ੂਆਂ ਦੇ ਗੋਹੇ, ਮਨੁੱਖੀ ਮਲ-ਮੂਤਰ, ਸੂਰਾਂ/ਜਾਨਵਰਾਂ ਦੇ ਮਲ, ਫ਼ਸਲੀ ਰਹਿੰਦ-ਖੂੰਹਦ, ਸਬਜ਼ੀਆਂ ਦੇ ਛਿੱਲੜ, ਵਾਧੂ ਬਚੀਆਂ/ਖਰਾਬ ਹੋਈਆਂ ਸਬਜ਼ੀਆਂ ਅਤੇ ਸ਼ਹਿਰਾਂ/ਨਗਰ ਪਾਲਿਕਾਵਾਂ ਦੇ ਜੈਵਿਕ ਕੂੜੇ ਆਦਿ ਨੂੰ ਅਕਸੀਜ਼ਨ ਰਹਿਤ ਟੋਏ/ਖੂਹ (ਬਾਇਓ ਗੈਸ ਪਲਾਂਟ) ਵਿੱਚ ਗਲਾਉਣ ਨਾਲ ਪੈਦਾ ਕੀਤੀ ਜਾਂਦੀ ਹੈ ਆਮ ਤੌਰ ‘ਤੇ ਇਹ ਗੈਸ ਪਸ਼ੂਆਂ ਦੇ ਗੋਹੇ ਤੋਂ ਬਣਾਉਣ ਕਾਰਨ ਗੋਬਰ ਗੈਸ ਦੇ ਨਾਂਅ ਨਾਲ ਵੀ ਮਸ਼ੂਹਰ ਹੈ ਇਸ ਗੈਸ ਵਿੱਚ 50 ਤੋਂ 65 ਮੀਥੈਨ, 35 ਤੋਂ 40  ਕਾਰਬਨ ਡਾਈਅਕਸਾਇਡ ਤੇ ਥੋੜ੍ਹੀ ਮਾਤਰਾ ਵਿੱਚ ਹਾਈਡਰੋਜਨ ਸਲਫ਼ਾਇਡ, ਅਮੋਨੀਆ, ਹਾਈਡਰੋਜਨ ਅਤੇ ਪਾਣੀ ਦੇ ਅੰਸ਼ ਆਦਿ ਹੁੰਦੇ ਹਨ।

ਬਾਇਓ ਗੈਸ ਦੀ ਵਰਤੋਂ ਰਸੋਈ ‘ਚ ਖਾਣਾ ਬਣਾਉਣ ਅਤੇ ਰੌਸ਼ਨੀ ਪੈਦਾ ਕਰਨ ਲਈ ਕੀਤੀ ਜਾ ਸਕਦੀ ਬਾਇਓ ਗੈਸ ਤਕਨੀਕ ਪੇਂਡੂ ਅਰਥਵਿਵਸਥਾ ਵਿੱਚ ਇੱਕ ਲਾਭਦਾਇਕ ਪ੍ਰਬੰਧ ਹੈ ਅਤੇ ਇਸ ਦੇ ਕਈ ਸਰਗੁਣ ਪ੍ਰਯੋਜਨ/ਇਸਤੇਮਾਲ ਲਾਭ ਹਨ ਇਸ ਗੈਸ ਨੂੰ ਕਾਗਜ਼, ਜਰੂਰਤ ਮੁਤਾਬਿਕ ਬਾਲਣ ਵੱਜੋਂ ਲੱਕੜਾਂ, ਛਿਟੀਆਂ, ਫਸਲੀ ਰਹਿੰਦ-ਖੂੰਹਦ, ਪਾਥੀਆਂ, ਪੈਟਰੋਲ, ਡੀਜਲ ਅਤੇ ਬਿਜਲੀ ਦੇ ਬਦਲ ਵਜੋਂ ਉਪਯੋਗ ਕੀਤੀ ਜਾ ਸਕਦਾ ਹੈ ਬਾਇਓ ਗੈਸ ਤਕਨੀਕ ਜ਼ਮੀਨ ਨੂੰ ਉਪਜਾਉ ਬਣਾਉਣ ਲਈ ਖਾਦ ਪਲਾਂਟ ਦੀ ਰਹਿੰਦ ਵੀ ਪ੍ਰਦਾਨ ਕਰਦੀ ਹੈ ਜਿਸ ‘ਚ ਆਮ ਰੂੜੀ ਦੀ ਖਾਦ ਦੇ ਮੁਕਾਬਲੇ ਵਧੇਰੇ ਗੁਣ ਹੁੰਦੇ ਹਨ।

ਵਿਆਪਕ ਊਰਜਾ ਸਰੋਤ :

ਬਾਇਓ ਗੈਸ ਤਕਨੀਕ ਆਮ ਵਰਤੋਂ ‘ਚ ਆਉਣ ਵਾਲੇ ਬਾਲਣ ਜਿਵੇਂ ਕਿ ਲੱਕਣਾਂ ਤੇ ਮਿੱਟੀ ਦੇ ਤੇਲ ਤੋਂ ਪੈਦਾ ਹੋਣ ਵਾਲੀਆਂ ਨੁਕਸਾਨਦਾਇਕ ਗੈਸਾਂ ਤੋਂ ਵਾਤਾਵਰਨ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ ਪਸ਼ੂਆਂ ਦੇ ਗੋਹੇ ਅਤੇ ਹੋਰ  ਜੈਵਿਕ ਰਹਿੰਦ-ਖੂੰਹਦ ਘਰਾਂ ਤੇ ਖੇਤਾਂ ਲਾਗੇ ਸੁੱਟਣ/ਦੱਬਣ ਤੋਂ ਪੈਦਾ ਹੋਰ ਜੈਵਿਕ ਗਰੀਨਹਾਊਸ ਗੈਸਾਂ ਨੂੰ ਵਿਸਥਾਪਤ (ਬਦਲ) ਕਰਨ ‘ਚ ਬਇਓ ਗੈਸ ਤਕਨੀਕ ਬਹੁਤ ਸਹਾਈ ਹੈ ਜਦੋਂ ਪਸ਼ੂਆਂ ਦਾ ਗੋਹਾ ਤੇ ਹੋਰ ਜੈਵਿਕ ਰਹਿੰਦ-ਖੂੰਹਦ ਜਿਵੇਂ ਕਿ ਪਸ਼ੂਆਂ ਦੇ ਵਾੜੇ ‘ਚੋਂ ਬਚੀ-ਖੁਚੀ ਤੂੜੀ ਰਸੋਈ ਦੀ ਰਹਿੰਦ।

ਫਸਲੀ ਰਹਿੰਦ ਤੇ ਹੋਰ ਕੱਖ-ਪਰਾਲ ਵਗੈਰਾ ਕਿਸੇ ਟੋਏ ਵਿੱਚ ਸੁੱਟੇ/ਦੱਬੇ ਜਾਂਦੇ ਹਨ ਪਾਣੀ, ਨਮੀ ਦੇ ਮਿਸ਼ਰਨ ਨਾਲ ਟੋਏ ਅੰਦਰ ਹਵਾ ਦੀ ਘਾਟ ਕਾਰਨ ਜੈਵਿਕ ਪਦਾਰਥ ਅਕਸੀਜ਼ਨ ਰਹਿਤ ਪ੍ਰਕਿਰਿਆ ਨਾਲ ਗਲਣ ‘ਤੇ ਮੀਥੇਨ ਗੈਸ ਛੱਡਣ ਲੱਗਦਾ ਹੈ ਜੋ ਕਾਰਬਨ ਡਾਇਆਕਸਾਈਡ ਤੋਂ 28 ਗੁਣਾ ਵੱਧ ਜ਼ਹਿਰੀਲੀ (ਆਈ. ਪੀ. ਸੀ. ਸੀ. ਏਅਰ 5 ਰਿਪੋਰਟ ਅਨੁਸਾਰ) ਹੁੰਦੀ ਹੈ ਇੱਕ ਵਿਗਿਆਨਕ  ਖੋਜ ਅਨੁਸਾਰ, ਹਰ ਇੱਕ ਬਾਇਓ ਗੈਸ ਪਲਾਂਟ ਸਾਲ ਭਰ ਵਿੱਚ 7.2 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਦੀ ਗੈਸ ਹਵਾਂ ‘ਚ ਰਿਸਣੋਂ ਤੇ 4.8 ਟਨ ਲੱਕੜ ਬਚਾਉਂਦਾ ਹੈ।

ਪਰਿਵਾਰਕ ਪੱਧਰ ਦੇ ਬਾਇਓ ਗੈਸ ਪਲਾਂਟ ਤੇ ਫਾਇਦੇ :

  1. ਇੱਕ ਬਾਇਓ ਗੈਸ ਪਲਾਂਟ ਵਿੱਚ ਇੱਕ ਗੋਹਾ/ਸਰਲੀ ਘੋਲਣ ਵਾਲੀ ਹੌਦੀ, ਗੋਹਾ ਟੋਏ ਅੰਦਰ ਲਿਜਾਣ ਵਾਲੀ ਪਾਈਪ, ਜ਼ਮੀਨਦੋਜ਼ ਟੋਆ (ਡਾਈਜੈਸਟਰ), ਬਾਇਓ ਗੈਸ ਨਿਕਾਸੀ ਪਾਈਪਾਂ, ਸਲਰੀ ਨਿਕਾਸੀ ਖਾਨੇ ਅਤੇ ਸਲਰੀ ਸੁਕਾਉਣ ਵਾਲਾ ਟੋਇਆ ਜਾਂ ਖਾਲ ਹੁੰਦੇ ਹਨ ਬਾਇਓ ਗੈਸ ਪਲਾਂਟ ਦੇ ਅਨੇਕਾਂ ਪ੍ਰਤੀਰੂਪ ਜਿਵੇਂ ਕਿ ‘ਦੀਨਬੰਧੂ’, ਜਨਤਾ, ‘ਕੇਵੀਆਈਸੀ, ‘ਪੀਏਯੂ-ਜਨਤਾ’, ‘ਪ੍ਰਗਤੀ’, ਫ਼ਲੈਕਸੀ ਵਗੈਰਾ ਉਪਲੱਬਧ ਹਨ ਬਾਇਓ ਗੈਸ ਤਕਨੀਕ ਦੇ ਪ੍ਰਮੁੱਖ ਫ਼ਾਇਦੇ ਹੇਠ ਲਿਖੇ ਅਨੁਸਾਰ ਹਨ:-
  2. ਇਹ ਤਕਨੀਕ ਰਸੋਈ ਅਤੇ ਰੌਸ਼ਨੀ ਲਈ ਇੱਕ ਸਾਫ ਤੇ ਸਸਤਾ ਬਾਲਣ ਪ੍ਰਦਾਨ ਕਰਦੀ ਹੈ ।
  3. ਬਾਇਓ ਗੈਸ ਪਲਾਂਟਾਂ ‘ਚ ਨਿੱਕਲੀ ਪੂਰੀ ਤਰ੍ਹਾਂ ਗਲੀ ਹੋਈ ਸਲਰੀ ਖੇਤਾਂ ‘ਚ ਪੈਣ ਵਾਲੀਆਂ ਰਸਾਇਣਿਕ ਖਾਦਾਂ ਨੂੰ ਪ੍ਰਤੀਪੂਰਵਕ ਕਰਨ ਤੇ ਘਟਾਉਣ ਲਈ ਸੁਧਰੀ ਹੋਈ ਜੈਵਿਕ ਖ਼ਾਦ ਪ੍ਰਦਾਨ ਕਰਦੀ ਹੈ ।
  4. ਬਾਇਓ ਗੈਸ ਪਲਾਂਟਾਂ ਨਾਲ ਟਾਇਲਟ ਜੋੜ ਕੇ ਤੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਨੂੰ ਸਾਫ਼ ਅਤੇ ਸਵੱਛ ਬਣਾਇਆ ਜਾ ਸਕਦਾ ਹੈ ।
  5.  ਬਾਇਓ ਗੈਸ ਤਕਨੀਕ ਵਾਤਾਵਰਨ ਤਬਦੀਲੀ ਅਤੇ ਗਲੋਬਲ ਵਾਰਮਿੰਗ ਹੋਣ ਦੇ ਕਾਰਨਾਂ ਨੂੰ ਰੋਕਦੀ ਹੈ।

ਘਰੇਲੂ ਪੱਧਰ ਦੇ ਬਾਇਓ ਗੈਸ ਪਲਾਂਟਾਂ ਦੇ ਅਕਾਰ :

ਬਾਇਓ ਗੈਸ ਪਲਾਂਟ ਦੇ ਅਕਾਰ ਜਾਂ ਸਮਰੱਥਾ ਤੋਂ ਭਾਵ ਹੈ ਕਿ ਇਸ ਤੋਂ ਕਿੰਨੀ ਮਾਤਰਾ ‘ਚ (ਘਣ ਮੀਟਰ/ਫੁੱਟ) ਗੈਸ ਇੱਕ ਦਿਨ (24ਘੰਟੇ) ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ ਪਲਾਂਟ ਦਾ ਅਕਾਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿਸੇ ਕੋਲ ਕਿੰਨੇ ਪਸ਼ੂ ਹਨ, ਭਾਵ ਕਿੰਨਾ ਗੋਹਾ ਇਕੱਠਾ ਹੁੰਦਾ ਹੈ ਇੱਕ ਪਸ਼ੂ ਤੋਂ ਲਗਭਗ 15 ਕਿੱਲੋਗ੍ਰਾਮ ਗੋਹਾ ਮਿਲਦਾ ਹੈ ਅਤੇ 25 ਕਿੱਲੋਗ੍ਰਾਮ ਗੋਹੇ ਤੋਂ ਇੱਕ ਘਣਮੀਟਰ ਗੈਸ ਪੈਦਾ ਹੁੰਦੀ ਹੈ ਗੋਹੇ ਦੀ ਉਪਲੱਬਧਤਾ ਤੇ ਗੈਸ ਦੀ ਜਰੂਰਤ ਅਨੁਸਾਰ ਸਹੀ ਅਕਾਰ ਦੇ ਪਲਾਂਟ ਦੀ ਚੋਣ ਕਰਨੀ ਚਾਹੀਦੀ ਹੈ ਸਭ ਤੋਂ ਢੁੱਕਵੇਂ ਅਕਾਰ (4ਘਣ ਮੀਟਰ) ਦੇ ਬਾਇਓ ਗੈਸ ਪਲਾਂਟ ਲਈ ਤਕਰੀਬਨ 30 ਫੁੱਟ 18 ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ ਅਤੇ ਉਸਾਰੀ ਦਾ ਖਰਚ ਲਗਭਗ 36,000/- ਰੁਪਏ ਹੈ।

ਘਰੇਲੂ ਪੱਧਰ ਦੇ ਬਾਇਓ ਗੈਸ ਪਲਾਂਟਾਂ ‘ਤੇ ਵਿੱਤੀ ਸਹਾਇਤਾ/ਸਬਸਿਡੀ :

ਕੇਂਦਰ ਸਰਕਾਰ ਦੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਐੱਮ.ਐੱਨ.ਆਰ.ਈ.) ਰਾਸ਼ਟਰੀ ਬਾਇਓ ਗੈਸ ਤੇ ਖਾਦ ਪ੍ਰਬੰਧਨ ਯੋਜਨਾ ਅਧੀਨ ਪਿੰਡਾਂ ਅਤੇ ਕਸਬਿਆਂ ਵਿੱਚ ਪਰਿਵਾਰਕ ਪੱਧਰ ਦੇ ਬਾਇਓ ਗੈਸ ਪਲਾਂਟ ਲਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਹ ਮੰਤਰਾਲਾ ਬਾਇਓ ਗੈਸ ਪਲਾਂਟ ਲਾਉਣ ਲਈ ਵਿੱਤੀ ਸਹਾਇਤਾ/ਸਬਸਿਡੀ ਰਾਜ ਦੇ ਨੋਡਲ ਵਿਭਾਗ/ਪੰਜਾਬ ਊਰਜਾ ਵਿਕਾਸ ਏਜੰਸੀ (ਪੀਡਾ), ਖਾਦੀ ਤੇ ਗ੍ਰਾਮ ਉਦਯੋਗਿਕ ਕਮਿਸ਼ਨ (ਕੇਵੀਆਈਸੀ) ਤੇ ਬਾਇਓ ਗੈਸ ਵਿਕਾਸ ਅਤੇ ਸਿਖਲਾਈ ਕੇਂਦਰਾਂ (ਬੀਡੀਟੀਸੀ) ਰਾਹੀਂ ਮੁਹੱਈਆ ਕਰਵਾਉਂਦਾ ਹੈ। (Bio Gas)

ਬਾਇਓ ਗੈਸ ਲਵਾਉਣ ਤੇ ਸਬਸਿਡੀ ਪ੍ਰਾਪਤ ਕਰਨ ਲਈ ਚਾਹਵਾਨ ਕਿਸਾਨ/ਵਿਅਕਤੀ ਸਬੰਧਿਤ ਪੀਡਾ, ਕੇਵੀਆਈਸੀ ਜਾਂ ਬੀਡੀਟੀਸੀ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਵੀ ਬਾਇਓ ਗੈਸ ਵਿਕਾਸ ਅਤੇ ਸਿਖਲਾਈ ਕੇਂਦਰ ਹੈ ਜਿਸ ਰਾਹੀਂ ਬਾਇਓ ਗੈਸ ਪਲਾਂਟ ਲਾਉਣ, ਚਲਾਉਣ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। (Bio Gas)

ਘਰੇਲੂ ਪੱਧਰ ‘ਤੇ ਬਾਇਓ ਗੈਸ ਦੀ ਵਰਤੋਂ

ਕਿਸਾਨਾਂ ਵੱਲੋਂ ਤੇ ਪਿੰਡਾਂ ਵਿੱਚ ਬਾਇਓ ਗੈਸ ਦੀ ਵਰਤੋਂ ਘਰਾਂ ਨੂੰ ਰਸੌਈ ਲਈ ਗੈਸ/ਬਾਲਣ ਲਈ ਸਵੈ-ਨਿਰਭਰ ਬਣਾਉਣ ਦੇ ਨਾਲ ਰੌਸ਼ਨੀ ਅਤੇ ਬਹੁਤ ਸੁਧਰੀ ਜੈਵਿਕ ਖਾਦ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਬਦਲ/ਸਾਧਨ ਹੈ ਬਾਇਓ ਗੈਸ ਰਸੋਈ ‘ਚ ਲੱਕੜ ਬਾਲਣ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਾਉਣ ਦੇ ਨਾਲ-ਨਾਲ ਐੱਲ.ਪੀ.ਜੀ. ਗੈਸ ਸਿਲੰਡਰਾਂ ਦੇ ਖਰਚ ਨੂੰ ਬਹੁਤ ਘਟਾਉਂਦੀ ਹੈ ਬਾਇਓ ਗੈਸ ਦੀ ਵਰਤੋਂ ਰਸੋਈ ‘ਚ ਖਾਣਾ ਬਣਾਉਣ ਤੋਂ ਇਲਾਵਾ, ਪਲਾਂਟ ਦੀ ਸਮਰੱਥਾ ਮੁਤਾਬਿਕ, ਗੈਸ ਦੀ ਵਰਤੋਂ ਇੰਜਣ ਚਲਾਉਣ ਅਤੇ ਗੈਸ ਦੀ ਵਰਤੋਂ ਗੈਸ-ਮੈਟਲ ਨਾਲ ਰੌਸ਼ਨੀ ਲਈ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਬਾਇਓ ਗੈਸ ਪਲਾਂਟ ਤੋਂ ਬਾਹਰ ਨਿੱਕਲ ਰਹੀ ਸਰਲੀ ਦੀ ਵਰਤੋਂ ਜੈਵਿਕ ਖਾਦ ਦੇ ਰੂਪ ਵਿੱਚ, ਕੰਪੋਸਟ ਬਣਾਉਣ ‘ਚ, ਜੈਵਿਕ-ਮਾਦੇ ਵਜੋਂ, ਕੀਟਨਾਸ਼ਕ ਵਜੋਂ, ਬੀਜ-ਕੋਟਿੰਗ, ਨਦੀਨਨਾਸ਼ਕ ਵਜੋਂ, ਐਕੁਆਕਲਚਰ ਵਿੱਚ ਅਤੇ ਹੋਰ ਗੁਣਕਾਰੀ ਉਤਪਾਦਾਂ ਵਿੱਚ ਕੀਤੀ ਜਾ ਸਕਦੀ ਹੈ।