370 ਹਟਣ ਤੋਂ ਬਾਦ ਸਿਰਫ਼ ਕਾਂਗਰਸ ਅਤੇ ਪਾਕਿਸਤਾਨ ਨੂੰ ਹੋਇਆ ਨੁਕਸਾਨ

Congress, Pakistan, 370, Withdrawal

ਰਮੇਸ਼ ਠਾਕੁਰ

ਸੰਸਦ ‘ਚ ਭਾਸ਼ਣ ਦੇ ਕੇ ਚਰਚਾ ‘ਚ ਆਏ ਲੱਦਾਖ ਦੇ ਯੁਵਾ ਸਾਂਸਦ ‘ਜਾਮਯਾਂਗ ਸੇਰਿੰਗ ਨਾਮਗਿਆਲ’ ਇਸ ਸਮੇਂ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਆਪਣੇ ਤੇਜ਼ਤਰਾਰ ਅਤੇ ਨਿਰਾਲੇ ਭਾਸ਼ਣ ਨਾਲ ਉਨ੍ਹਾਂ ਨੇ ਸਭ ਦਾ ਦਿਲ ਜਿੱਤਿਆ ਹੈ ਸੰਸਦ ‘ਚ ਉਹ ਨੌਜਵਾਨਾਂ ਦੀ ਅਵਾਜ਼ ਬਣ ਕੇ ਉੱਭਰੇ ਹਨ ਗੱਲ ਜੇਕਰ ਉਨ੍ਹਾਂ ਦੇ ਗ੍ਰਹਿ ਸੂਬੇ ਦੀ ਕਰੀਏ ਤਾਂ ਨਵੇਂ ਬਣੇ ਕੇਂਦਰ ਸ਼ਾਸਿਤ ਸੂਬੇ ਲੱਦਾਖ ਲਈ ਉਹ ਕਿਸੇ ਹੀਰੋ ਤੋਂ ਘੱਟ ਨਹੀਂ ਹਨ ਬੀਤੇ ਦਿਨੀਂ ਜਦੋਂ ਉਹ ਦਿੱਲੀ ਤੋਂ ਆਪਣੇ ਸੂਬੇ ‘ਚ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਲੋਕਾਂ ਨੇ ਢੋਲ-ਢਮੱਕਿਆਂ ਨਾਲ ਕੀਤਾ ਜ਼ਬਰਦਸਤ ਸਵਾਗਤ ਹੋਵੇ ਵੀ ਕਿਉਂ ਨਾ! ਆਖ਼ਰ ਉਨ੍ਹਾਂ ਲੱਦਾਖ ਦਾ ਨਵਾਂ ਇਤਿਹਾਸ ਜੋ ਲਿਖਿਆ ਹੈ ਧਾਰਾ 370 ਹਟਾਉਣ ਦੀ ਜੋ ਪਟਕਥਾ ਜੋ ਲਿਖੀ ਗਈ, ਉਸਦੇ ਮੁੱਖ ਕਿਰਦਾਰਾਂ ‘ਚ ਜਾਮਯਾਂਗ ਸੇਰਿੰਗ ਨਾਮਗਿਆਲ ਵੀ ਸ਼ਾਮਲ ਰਹੇ ਇਸ ਲਿਹਾਜ਼ੋਂ ਲੱਦਾਖ ਨੂੰ ਉਪ-ਸੂਬਾ ਬਣਾਉਣ ਦਾ ਇਨ੍ਹਾਂ ਨੂੰਸਿਹਰਾ ਦੇਣਾ ਚਾਹੀਦਾ ਹੈ ਤਮਾਮ ਮੁੱਦਿਆਂ ‘ਤੇ ਰਮੇਸ਼ ਠਾਕੁਰ ਨੇ ਭਾਜਪਾ ਸਾਂਸਦ ਜਾਮਯਾਂਗ ਸੇਰਿੰਗ ਨਾਮਗਿਆਲ ਨਾਲ ਇਸ ਸਬੰਧੀ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-

-ਇੱਕ ਅਧੁਰੀ ਕਹਾਣੀ ਦੇ ਪੂਰੇ ਹੋਣ ‘ਤੇ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ?

-ਜਦੋਂ ਕੋਈ ਨਵਾਂ ਇਤਿਹਾਸ ਲਿਖਿਆ ਜਾਂਦਾ ਹੈ ਤਾਂ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਲੱਦਾਖ ਲਈ ਵੀ ਕੁਝ ਅਜਿਹਾ ਹੀ ਹੋਇਆ ਕਈ ਪੀੜ੍ਹੀਆਂ ਇਸ ਦਿਨ ਨੂੰ ਦੇਖਣ ਤੋਂ ਮਹਿਰੂਮ ਹੋ ਗਈਆਂ ਹਕੂਮਤਾਂ ਵੱਲੋਂ ਲੱਦਾਖੀਆਂ ਦੇ ਨਾਲ ਮਤਰੇਆ ਵਿਵਹਾਰ ਕੀਤਾ ਜਾਂਦਾ ਰਿਹਾ ਸਥਾਨਕ ਨਿਵਾਸੀ ਸਭ ਕੁਝ ਚੁੱਪ-ਚਾਪ ਦੇਖਦੇ ਤੇ ਸਹਿੰਦੇ ਰਹੇ ਪਰ ਧੁੰਦ ਛਟੀ ਹੈ ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਬੇੜੀਆਂ ਤੋਂ ਅਜ਼ਾਦ ਹੋਏ ਹਾਂ ਸੂਬੇ ਦੇ ਸਾਰੇ ਵਾਸੀ ਇਸ ਸਮੇਂ ਕੇਂਦਰ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਸੱਤਰ ਸਾਲਾਂ ਬਾਦ ਹੀ ਸਹੀ, ਪਰ ਅਜ਼ਾਦੀ ਤਾਂ ਮਿਲੀ ਲੱਦਾਖ ਦੇ ਨੌਜਵਾਨ ਵੀ ਵਿਕਾਸ ਦੀ ਮੁੱਖ ਧਾਰਾ ਨਾਲ ਜੁੜ ਕੇ ਆਪਣਾ ਭਵਿੱਖ ਸਵਾਰ ਸਕਣਗੇ।

370 ਅਤੇ 35ਏ ਦੇ ਹਟਣ ਨਾਲ ਕਿਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ?

ਮੈਨੂੰ ਲੱਗਦਾ ਹੈ ਕਿ ਤੁਹਾਡਾ ਸਵਾਲ ਬਹੁਤ ਬਚਕਾਨਾ ਹੈ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆ ਨੂੰ ਪਤਾ ਹੈ ਕਿ ਧਾਰਾ 370 ਤੇ 35ਏ ਹਟਣ ਦਾ ਨੁਕਸਾਨ ਸਿਰਫ਼ ਕਾਂਗਰਸ, ਪਾਕਿਸਤਾਨ ਤੇ ਸਥਾਨਕ ਕੁਝ ਸਿਆਸੀ ਘਰਾਣਿਆਂ ਨੂੰ ਹੋਇਆ ਹੈ, ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਪਾਕਿਸਤਾਨ ਤੜਫ਼ ਰਿਹਾ ਹੈ, ਉੱਥੇ ਕਾਂਗਰਸ ਦੇ ਆਗੂ ਆਪਣੀ ਧਸਦੀ ਜ਼ਮੀਨ ਤੋਂ ਘਬਰਾਏ ਹੋਏ ਹਨ ਜੰਮੂ ਕਸ਼ਮੀਰ ਅਤੇ ਲੱਦਾਖ਼ ਵਾਸੀਆਂ ਦੇ ਘਰਾਂ ‘ਚ ਜਿੱਥੇ ਖੁਸ਼ੀ ਦਾ ਮਾਹੌਲ ਹੈ, ਉੱਥੇ ਇਨ੍ਹਾਂ ਲੋਕਾਂ ਦੇ ਘਰਾਂ ‘ਚ ਮਾਤਮ ਪਸਰਿਆ ਹੋਇਆ ਹੈ।

ਚੰਗਾ ਏਨਾ ਦੱਸੋ, ਨਵੇਂ ਬਣੇ ਇਨ੍ਹਾਂ ਉਪ-ਸੂਬਿਆਂ ਦਾ ਵਿਕਾਸ ਹੋਵੇਗਾ, ਇਸਦੀ ਕੀ ਗਾਰੰਟੀ ਹੈ?

ਮੋਦੀ ਸਰਕਾਰ ਖੁਦ ਇੱਕ ਗਾਰੰਟੀ ਹੈ ਕਿਸੇ ਦੇ ਨਾਲ ਮਤਰੇਆ ਵਿਵਹਾਰ ਨਹੀਂ ਕਰਦੀ ਜੰਮੂ ਕਸ਼ਮੀਰ ‘ਚ ਪਿਛਲੇ ਸੱਤਰ ਸਾਲਾਂ ‘ਚ ਜੋ ਵਿਕਾਸ ਨਹੀਂ ਹੋਇਆ ਤੁਹਾਨੂੰ ਜਲਦੀ ਦਿਖਾਈ ਦੇਣ ਲੱਗੇਗਾ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਅਗਲੀ ਵਾਰ ਜਦੋਂ ਤੁਸੀਂ ਮੇਰੀ ਇੰਟਰਵਿਊ ਕਰੋਗੇ ਤਾਂ ਦੇਖਣਾ ਤੁਸੀਂ ਸਿਰਫ਼ ਉੱਥੋਂ ਦੇ ਵਿਕਾਸ ਦੀ ਹੀ ਗੱਲ ਕਰੋਗੇ ਜਨਤਾ ਦੇ ਵਿਕਾਸ ਨੂੰ ਧਿਆਨ ‘ਚ ਰੱਖ ਕੇ ਹੀ ਡੂੰਘੇ ਮੰਥਨ ਤੋਂ ਬਾਦ ਧਾਰਾ 370 ਨੂੰ ਹਟਾਉਣ ਦਾ ਸਰਕਾਰ ਨੇ ਫੈਸਲਾ ਲਿਆ ਹੈ।

ਧਾਰਾ 370 ਹਟਾਉਣ ‘ਚ ਤੁਹਾਡੀ ਵੱਡੀ ਭੂਮਿਕਾ ਦੱਸੀ ਜਾ ਰਹੀ ਹੈ?

ਇਹ ਫੈਸਲਾ ਸਮੂਹਿਕ ਤੌਰ ‘ਤੇ ਲਿਆ ਗਿਆ ਹੈ ਇਹ ਸਮੁੱਚੇ ਘਾਟੀਵਾਸੀਆਂ ਦਾ ਲੰਮੇ ਅਰਸੇ ਤੋਂ ਜੋ ਸੁਪਨਾ ਸੀ, ਮੰਗ ਸੀ, ਉਸਨੂੰ ਮੌਜ਼ੂਦਾ ਸਰਕਾਰ ਨੇ ਪੂਰਾ ਦਿੱਤਾ ਹੈ ਲੰਮੇ ਇੰਤਜ਼ਾਰ ਤੋਂ ਬਾਦ ਜਦੋਂ ਕੋਈ ਚੀਜ ਮਿਲਦੀ ਹੈ ਤਾਂ ਉਸਦੀ ਖੁਸ਼ੀ ਵੀ ਵਧ ਜਾਂਦੀ ਹੈ ਉਸਦੀ ਮਾਨਤਾ ਵੀ ਵਧ ਜਾਂਦੀ ਹੈ ਉਨ੍ਹਾਂ ਦੀ ਇਸ ਜ਼ਰੂਰਤ ਨੂੰ ਮੈਂ ਕਾਫ਼ੀ ਸਮੇਂ ਤੋਂ ਮਹਿਸੂਸ ਕਰ ਰਿਹਾ ਸੀ ਪਰ ਜਦੋਂ ਮੌਕਾ ਮਿਲਿਆ ਤਾਂ ਤਰੀਕ ਵੀ ਮੁਕੱਰਰ ਹੋ ਗਈ ਧਾਰਾ 370 ਅਤੇ 35ਏ ਹਟਣ ਨਾਲ ਦੋਵਾਂ ਉਪ ਸੂਬਿਆਂ ਲਈ ਨਵੀਂ ਸੌਗਾਤ, ਨਵੀਂ ਉਮੰਗ ਦੇ ਨਾਲ ਜਿੰਦਗੀ ਜਿਉਣ ਦਾ ਅਹਿਸਾਸ ਦਿਵਾਉਣ ਦਾ ਆਗਾਜ਼ ਹੋ ਗਿਆ ਹੈ।

ਵਿਰੋਧੀ ਧਿਰ ਦਾ ਦੋਸ਼ ਹੈ ਕਿ ਏਨੇ ਵੱਡੇ ਫ਼ੈਸਲੇ ਲਈ ਕਿਸੇ ਦੀ ਸਲਾਹ ਨਹੀਂ ਲਈ ਗਈ?

ਦੇਖੋ, ਕਾਂਗਰਸ ਜਨਤਾ ਵਿਚ ਸਿਰਫ਼ ਭਰਮ ਫੈਲਾ ਰਹੀ ਹੈ ਕਿ ਫੈਸਲੇ ‘ਚ ਸਲਾਹ-ਮਸ਼ਵਰਾ ਨਹੀਂ ਹੋਇਆ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਧਾਰਾ 370 ਲਈ ਬਕਾਇਦਾ ਲੋਕਾਂ ਦੀ ਸਲਾਹ ਲਈ ਗਈ ਸੀ ਮੈਂ ਵਿਰੋਧੀ ਪਾਰਟੀਆਂ ਨੂੰ ਖੁੱਲ੍ਹਾ ਚੈਂਲੇਜ ਦਿੰਦਾ ਹਾਂ ਜੇਕਰ ਉਨ੍ਹਾਂ ਨੂੰ ਕਿਸੇ ਗੱਲ ਦਾ ਸ਼ੱਕ ਹੈ ਤਾਂ ਆਪਣੇ ਪੱਧਰ ‘ਤੇ ਜੰਮੂ ਕਸ਼ਮੀਰ ‘ਚ ਰੈਲੀ ਕਰਵਾ ਕੇ ਦੇਖੋ, ਹਕੀਕਤ ਸਾਹਮਣੇ ਆ ਜਾਵੇਗੀ 99 ਫੀਸਦੀ ਲੋਕ ਵਿਕਾਸ ਦੇ ਚੱਕਰ ‘ਚ ਧਾਰਾ 370 ਅਤੇ 35ਏ ਦਾ ਖਾਤਮਾ ਚਾਹੁੰਦੇ ਸਨ।

ਇਸ ਦਿਨ ਨੂੰ ਦੇਖਣ ਲਈ ਪੀੜ੍ਹੀਆਂ ਇੰਤਜ਼ਾਰ ਕਰ ਰਹੀਆਂ ਸਨ 370 ਹਟਾਉਣ ਤੋਂ ਬਾਦ ਲੋਕ ਕੇਂਦਰ ਸਰਕਾਰ ਨੂੰ ਦੁਆਵਾਂ ਦੇ ਰਹੇ ਹਨ ਬਦਲਦੇ ਸਿਆਸੀ ਇਤਿਹਾਸ ‘ਚ ਇਸ ਨੂੰ ਜਨਹਿੱਤ ‘ਚ ਲਿਆ ਗਿਆ ਅਤਿ ਮਹੱਤਵਪੂਰਨ ਫੈਸਲਾ ਦੱਸਿਆ ਜਾ ਰਿਹਾ ਹੈ ਰਹੀ ਗੱਲ ਵਿਕਾਸ ਕਰਾਉਣ ਦੀ ਤਾਂ ਜੋ ਤੁਸੀਂ ਸਵਾਲ ਕੀਤਾ ਹੈ, ਦੇਖੋ, ਮੋਦੀ ਸਰਕਾਰ ਦਾ ਪੂਰਾ ਫੌਕਸ ਇਸ ਸਮੇਂ ਇਨ੍ਹਾਂ ਦੋਵਾਂ ਕੇਂਦਰ ਸ਼ਾਸਿਤ ਸੂਬਿਆਂ ‘ਤੇ ਹੈ ਵਿਕਾਸ ਦੀ ਮੁੱਖ ਧਾਰਾ ਵਿਚ ਤੁਰੰਤ ਜੁੜਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਪਰ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਦੋਵਾਂ ‘ਚੋਂ ਕਿਸੇ ਇੱਕ ਸੂਬੇ ਨੂੰ ਪੂਰਨ ਸੂਬੇ ਦਾ ਦਰਜਾ ਦਿੱਤਾ ਜਾ ਸਕਦਾ ਹੈ?

ਕੇਂਦਰ ਸਰਕਾਰ ਫਿਲਹਾਲ ਉਪ-ਸੂਬਾ ਹੋਵੇ ਜਾਂ ਪੂਰਨ ਸੂਬਾ, ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰ ਰਹੀ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਦੋਵੇਂ ਨਵੇਂ ਕੇਂਦਰ ਸ਼ਾਸਿਤ ਸੂਬੇ ਇੱਕ-ਅੱਧੇ ਸਾਲ ‘ਚ ਹੀ ਵਿਕਾਸਸ਼ੀਲ ਸੂਬਿਆਂ ਦੀ ਕਤਾਰ ‘ਚ ਦਿਖਾਈ ਦੇਣਗੇ ਦੋਵੇਂ ਜਗ੍ਹਾ ਉਦਯੋਗ- ਧੰਦੇ ਲਾਉਣ ਦਾ ਖਰੜਾ ਤਿਆਰ ਹੋ ਚੁੱਕਾ ਹੈ ਔਸ਼ਧੀ ਬਣਾਉਣ ਅਤੇ ਉਨ੍ਹਾਂ ‘ਤੇ ਰਿਸਰਚ ਲਈ ਵੱਡੇ ਪਲਾਂਟ ਲਾਉਣ ਦਾ ਫੈਸਲਾ ਆਖ਼ਰੀ ਦੌਰ ‘ਚ ਹੈ ਨਿਵੇਸ਼ਕਾਂ ਨੂੰ ਉੱਥੇ ਉਦਯੋਗ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾਣਗੀਆਂ ਅਕਤੂਬਰ ‘ਚ ਜੰਮੂ ਕਸ਼ਮੀਰ ‘ਚ ਦੋ ਰੋਜ਼ਾ ਇਨਵੈਸਟਰਸ ਸਮਿਟ ਕਰਵਾਈ ਜਾਵੇਗੀ, ਜਿਸ ‘ਚ ਕਰੀਬ ਦੋ ਹਜ਼ਾਰ ਤੋਂ ਜਿਆਦਾ ਉਦਯੋਗਪਤੀ ਹਿੱਸਾ ਲੈਣਗੇ ਇਸ ਲਿਹਾਜ਼ ਨਾਲ ਸਿਰਫ਼ ਦੋ ਸਾਲਾਂ ਦੇ ਅੰਤਰਾਲ ‘ਚ ਘਾਟੀ ਦੀ ਫ਼ਿਜ਼ਾ ਬਦਲੀ ਹੋਈ ਦਿਖਾਈ ਦੇਣ ਲੱਗੇਗੀ।

ਦੇਸ਼ ਦੇ ਲੋਕ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਨ, ਕੁਝ ਦੱਸੋ?

-ਹੱਸਦੇ ਹੋਏ! ਜੋ ਕੁਝ ਵੀ ਹਾਂ, ਸਭ ਦੇ ਸਾਹਮਣੇ ਹਾਂ ਕਾਨੂੰਨ ਅਤੇ ਸੰਵਿਧਾਨ ‘ਚ ਵਿਸ਼ਵਾਸ ਰੱਖਣ ਵਾਲਾ ਇਸ ਦੇਸ਼ ਦਾ ਆਮ ਨਾਗਰਿਕ ਹਾਂ ਸਿਆਸਤ ‘ਚ ਤਜ਼ਰਬੇ ਤੋਂ ਬਾਦ ਇੱਛਾ-ਸ਼ਕਤੀ ਜ਼ਿਆਦਾ ਮਹੱਤਵ ਰੱਖਦੀ ਹੈ ਪਹਿਲਾਂ ਦੀਆਂ ਸਰਕਾਰਾਂ ‘ਚ ਜੇਕਰ ਇੱਛਾ-ਸ਼ਕਤੀ ਹੁੰਦੀ, ਤਾਂ ਅੱਜ ਜੰਮੂ ਕਸ਼ਮੀਰ ਇਸ ਹਾਲਤ ‘ਚ ਨਾ ਹੁੰਦਾ ਅਤੇ ਨਾ ਹੀ ਏਨਾ ਵੱਡਾ ਫੈਸਲਾ ਲੈਣਾ ਪੈਂਦਾ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਮੈਂ ਆਲ ਲੱਦਾਖ ਸਟੂਡੈਂਟ ਐਸੋਸੀਏਸ਼ਨ ਦੀ ਚੋਣ ਲੜੀ ਸੀ ਜਿੱਤ ਹੋਈ ਤੇ ਜੰਮੂ ਦਾ ਪ੍ਰਧਾਨ ਬਣਿਆ ਇਸ ਤੋਂ ਬਾਦ ਦੋਸਤਾਂ ਨੇ ਕਿਹਾ ਕਿ ਰਾਜਨੇਤਾ ਬਣਨ ਦੇ ਸਾਰੇ ਗੁਣ ਮੇਰੇ ‘ਚ ਹਨ ਮੈਂ ਰਾਜਨੇਤਾ ਕਹਾਉਣ ਤੋਂ ਪਹਿਲਾਂ ਸਮਾਜਿਕ ਵਰਕਰ ਕਹਾਉਣਾ ਪਸੰਦ ਕਰਦਾ ਹਾਂ ਮੈਂ ਲੱਦਾਖ ਦੇ ਗਰੀਬ-ਅਸਮਰੱਥ ਲੋਕਾਂ ਦੀ ਅਵਾਜ਼ ਬਣਨਾ ਚਾਹੁੰਦਾ ਹਾਂ ਸਾਡੇ ਇੱਥੇ ਵੀ ਆਈਆਈਐਸ, ਆਈਆਈਟੀ, ਮੈਡੀਕਲ ਵਰਗੀਆਂ ਸੁਵਿਧਾਵਾਂ ਹੋਣ, ਤਾਂ ਕਿ ਨੌਜਵਾਨਾਂ ਨੂੰ ਦਿੱਲੀ ਜਾਂ ਦੂਜੇ ਸੂਬਿਆਂ ‘ਚ ਕੂਚ ਨਾ ਕਰਨਾ ਪਵੇ ਲੱਦਾਖ ‘ਚ ਸਿੱਖਿਆ ਅਤੇ ਵਾਤਾਵਰਨ ਬਣੇ ਇਸ ਲਈ ਮੈਂ ਵਚਨਬੱਧ ਹਾਂ ਆਪਣੇ ਲਈ ਕੁਝ ਨਹੀਂ ਚਾਹੀਦਾ ਆਖ਼ਰੀ ਸਾਹ ਤੱਕ ਲੱਦਾਖ ਵਾਸੀਆਂ ਲਈ ਲੜਦਾ ਰਹਾਂਗਾ।

ਕੁਝ ਸੰਭਾਵਨਾਵਾਂ ਹਨ ਕਿ ਵਿਰੋਧੀ ਆਗੂ ਮਾਹੌਲ ਵਿਗਾੜ ਸਕਦੇ ਹਨ?

ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦੀ ਨਾਲ ਆਪਣਾ ਕੰਮ ਕਰ ਰਿਹਾ ਹੈ ਫਿਰ ਵੀ ਜੇਕਰ ਕੋਈ ਨਾਪਾਕ ਹਕਰਤ ਭਵਿੱਖ ‘ਚ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਕਾਨੂੰਨ ਆਪਣਾ ਕੰਮ ਕਰੇਗਾ, ਕਾਰਵਾਈ ਹੋਵੇਗੀ ਜੰਮੂ ਕਸ਼ਮੀਰ ਦੇ ਚੰਦ ਸਿਆਸੀ ਘਰਾਣੇ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਪਤਾ ਸੀ ਕਿ ਧਾਰਾ 370 ਹੀ ਉਨ੍ਹਾਂ ਦੀ ਤਾਕਤ ਸੀ ਹੁਣ ਉਨ੍ਹਾਂ ਕੋਲ ਕੁਝ ਨਹੀਂ ਬਚਿਆ ਉਨ੍ਹਾਂ ਦੀ ਹੈਸੀਅਤ ਹੁਣ ਜਨਤਾ ਵਿਚਕਾਰ ਜਾਣ ਦੀ ਵੀ ਨਹੀਂ ਰਹੀ ਪ੍ਰੀਸ਼ਦ ਦੀਆਂ ਵੀ ਚੋਣਾਂ ਨਹੀਂ ਜਿੱਤ ਸਕਦੇ ਜੰਮੂ ਕਸ਼ਮੀਰ ਅਤੇ ਲੱਦਾਖ ਦੀ ਆਵਾਮ ਵਿਕਾਸ ਚਾਹੁੰਦੀ ਹੈ ਇਸ ਵਿਚਕਾਰ ਜੋ ਵੀ ਕੋਈ ਅੜਿੱਕਾ ਬਣੇਗਾ, ਉਸਨੂੰ ਛੱਡੇਗੀ ਨਹੀਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।