ਪੰਜਾਬ ’ਚ ਸਿਆਸੀ ਘਮਸਾਣ

ਪੰਜਾਬ ’ਚ ਸਿਆਸੀ ਘਮਸਾਣ

ਪੰਜਾਬ ਕਾਂਗਰਸ ’ਚ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉੁਣ ਤੋਂ ਬਾਅਦ ਘਮਸਾਣ ਲਗਾਤਾਰ ਜਾਰੀ ਹੈ ਸਿੱਧੂ ਧੜੇ ਦੇ ਮੰਤਰੀ ਤੇ ਵਿਧਾਇਕ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਕੋਲ ਮੁੱਖ ਮੰਤਰੀ ਅਮਰਿੰਦਰ ਨੂੰ ਹਟਾਉਣ ਲਈ ਪਹੁੰਚ ਗਏ ਸਨ ਪਰ ਉੱਥੇ ਵੀ ਅਮਰਿੰਦਰ ਦਾ ਸਿੱਕਾ ਚੱਲਿਆ ਹੁਣ ਬਾਗੀ ਸਿੱਧੀ ਹਾਈਕਮਾਨ ਤੱਕ ਪਹੁੰਚ ਕਰਨਗੇ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕਾਂਗਰਸ ’ਚ ਜ਼ੋਰ ਅਜਮਾਇਸ਼ ਸਿਧਾਂਤਕ ਹੈ ਜਾਂ ਕੁਰਸੀ ਮੋਹ ਹੈ ਪੰਜਾਬ ’ਚ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਗਰਮਾਹਟ ਲਗਾਤਾਰ ਵਧ ਰਹੀ ਹੈ ਇੱਕ ਪਾਸੇ ਸੱਤਾਧਾਰੀ ਕਾਂਗਰਸ ’ਚ ਅਹੁਦੇਦਾਰੀ ਹਾਸਲ ਕਰਨ ਲਈ ਜੰਗ ਚੱਲ ਰਹੀ ਹੈ

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀ 100 ਦਿਨਾਂ ਦੀ ਮੁਹਿੰਮ ਦੇ ਤਹਿਤ ਲਗਾਤਾਰ ਭਾਜਪਾ ਵਾਲੇ ਹਲਕਿਆਂ ’ਚ ਭਾਜਪਾ ਤੇ ਕਾਂਗਰਸ ਦੇ ਆਗੂ ਸ਼ਾਮਲ ਕਰਕੇ ਉਮੀਦਵਾਰਾਂ ਦੇ ਐਲਾਨ ਕਰ ਰਿਹਾ ਹੈ ਅਮਰਿੰਦਰ ਤੇ ਨਵਜੋਤ ਸਿੱਧੂ ਦੀ ਜੰਗ ’ਚ ਕਾਂਗਰਸ ਦੀਆਂ ਤਿਆਰੀਆਂ ਦੀ ਕੀ ਸਥਿਤੀ ਰਹੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਨਵਜੋਤ ਸਿੱਧੂ ਵੱਲੋਂ ਸਲਾਹਕਾਰ ਲਾਉਣ ਦਾ ਤਜ਼ਰਬਾ ਪਾਰਟੀ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਦੋ ਸਲਾਹਕਾਰਾਂ ਨੇ ਜਿਸ ਤਰ੍ਹਾਂ ਕਸ਼ਮੀਰ ਤੇ ਕਾਂਗਰਸ ਸਰਕਾਰ ਦੇ ਹੀ ਖਿਲਾਫ ਬਿਆਨ ਦਿੱਤੇ ਹਨ ਉਸ ਨਾਲ ਖੁਦ ਕਾਂਗਰਸ ਪ੍ਰਧਾਨ ਹੀ ਘਿਰ ਗਏ ਹਨ

ਸਿੱਧੂ ਦੀ ਸਲਾਹਕਾਰੀ ਨਾਲ ਭਾਜਪਾ ਨੂੰ ਕਾਂਗਰਸ ਖਿਲਾਫ ਮੁੱਦਾ ਮਿਲ ਗਿਆ ਕਾਂਗਰਸ ਹਾਈਕਮਾਨ ਤੇ ਪੰਜਾਬ ਕਾਂਗਰਸ ਦੇ ਬਹੁਤ ਆਗੂ ਸਲਾਹਕਾਰਾਂ ਤੋਂ ਪ੍ਰੇਸ਼ਾਨ ਹਨ ਹਾਈਕਮਾਨ ਵੱਲੋਂ ਸਿੱਧੂ ਨੂੰ ਸਲਾਹਕਾਰ ਹਟਾਉਣ ਦੀ ਹਦਾਇਤ ਆ ਗਈ ਹੈ ਸਲਾਹਕਾਰ ਹਟਾਉਣ ਦਾ ਫੈਸਲਾ ਨਵਜੋਤ ਸਿੱਧੂ ਦੇ ਵੱਕਾਰ ਨੂੰ ਪ੍ਰਭਾਵਿਤ ਕਰੇਗਾ ਓਧਰ ਹਾਈਕਮਾਨ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ’ਚ ਚੋਣਾਂ ਲੜਨ ਦਾ ਐਲਾਨ ਸਿੱਧੂ ਧੜੇ ਲਈ ਹਜ਼ਮ ਹੋਣਾ ਸੌਖਾ ਨਹੀਂ ਉਂਜ ਵੀ ਅਮਰਿੰਦਰ ਸਿੰਘ ਪਹਿਲਾਂ ਵੀ ਅਜਿਹੀ ਬਗਾਵਤ ਨੂੰ ਫੇਲ੍ਹ ਕਰਨ ’ਚ ਕਾਮਯਾਬ ਰਹੇ ਹਨ

ਕੁੱਲ ਮਿਲਾ ਕੇ ਕਾਂਗਰਸ ਦੀ ਚੋਣ ਮੁਹਿੰਮ ਦੀ ਕਾਮਯਾਬੀ ਅਮਰਿੰਦਰ-ਨਵਜੋਤ ਸਿੱਧੂ ਦੀ ਲੜਾਈ ’ਤੇ ਟਿਕੀ ਹੋਈ ਹੈ ਹਾਲ ਦੀ ਘੜੀ ਸਾਰੀਆਂ ਸਿਆਸੀ ਪਾਰਟੀਆਂ ਦਾ ਜ਼ੋਰ ਮੁੱਦਿਆਂ ਦੀ ਗੱਲ ਕਰਨ ਨਾਲੋਂ ਜ਼ਿਆਦਾ ਪਾਰਟੀ ਸੰਗਠਨ ’ਚ ਹੀ ਲੱਗਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ 23 ਹਲਕਿਆਂ ਨੂੰ ਪੂਰਾ ਕਰ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਮਾਝੇ ਤੇ ਦੁਆਬੇ ’ਚ ਉਮੀਦਵਾਰਾਂ ਦੀ ਕਮੀ ਰੜਕ ਰਹੀ ਹੈ ਜਿਸ ਨੂੰ ਪੂਰਾ ਕਰਨ ਲਈ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਸ਼ਾਮਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਇਨ੍ਹਾ ਸਰਗਰਮੀਆਂ ’ਚ ਮੁੱਦੇ ਪਿੱਛੇ ਛੁੱਟਦੇ ਨਜ਼ਰ ਆ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ