ਸਮਾਜ ਸੇਵੀ ਦੇ ਦੋ ਕਾਤਲਾਂ ਨੂੰ ਕੀਤਾ ਕਾਬੂ, ਪੁਲਿਸ ਖੁੱਲ੍ਹਵਾਏਗੀ ਸਾਰੇ ਰਾਜ 

Killers
ਗੋਨਿਆਣਾ: ਪੁਲਿਸ ਪਾਰਟੀ ਦੇ ਸਿਕੰਜ਼ੇ ਵਿਚ ਪ੍ਰਦੀਪ ਕੁਮਾਰ ਦੇ ਦੋ ਕਾਤਲ।

ਵਾਰਦਾਤ ਸਮੇਂ ਵਰਤੀ ਗੱਡੀ ਵੀ ਬਰਾਮਦ

(ਜਗਤਾਰ ਜੱਗਾ) ਗੋਨਿਆਣਾ। ਸਥਾਨਕ ਮਾਲ ਰੋਡ ’ਤੇ ਬੀਤੀ 7 ਜੂਨ ਦੀ ਰਾਤ ਨੂੰ ਦੋ ਗੱਡੀਆਂ ਵਿਚ ਸਵਾਰ ਅੱਧੀ ਦਰਜਨ ਦੇ ਕਰੀਬ ਹਮਲਾਵਾਰਾਂ ਵੱਲੋਂ (Killers) ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਮਲਾਵਾਰ ਫਰਾਰ ਹੋ ਗਏ ਸਨ। ਪੁਲਿਸ ਨੇ ਉਸ ਸਮੇਂ ਪਰਿਵਾਰਕ ਮੈਂਬਰ ਵਿਕਾਸ ਕੁਮਾਰ ਦੀ ਸ਼ਿਕਾਇਤ ’ਤੇ ਅੰਕੁਸ਼ ਵਾਸੀ ਗੋਨਿਆਣਾ ਅਤੇ ਵਿੱਕੀ ਵਾਸੀ ਜੈਤੋਂ ਤੋਂ ਇਲਾਵਾ ਹੋਰ 4 ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਕੁਝ ਘੰਟਿਆਂ ਬਾਅਦ ਜ਼ਖਮੀ ਪ੍ਰਦੀਪ ਕੁਮਾਰ (ਕਾਲਾ) ਦੀ ਡੀ.ਐਮ.ਸੀ. ਲੁਧਿਆਣਾ ਵਿਖੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ ਸੀ। ਪੁਲਿਸ ਨੇ ਉਕਤ ਮਾਮਲੇ ਵਿਚ ਧਾਰਾ ਦਾ ਵਾਧਾ ਕਰਦਿਆਂ ਮੁਲਜ਼ਮਾਂ ਖਿਲਾਫ਼ 302 ਦਾ ਮਾਮਲਾ ਵੀ ਦਰਜ ਕਰ ਲਿਆ ਸੀ।

ਇਹੀ ਵੀ ਪੜ੍ਹੋ : ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

Killers
ਗੋਨਿਆਣਾ: ਪੁਲਿਸ ਪਾਰਟੀ ਦੇ ਸਿਕੰਜ਼ੇ ਵਿਚ ਪ੍ਰਦੀਪ ਕੁਮਾਰ ਦੇ ਦੋ ਕਾਤਲ।

ਜਾਣਕਾਰੀ ਦਿੰਦੇ ਹੋਏ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਮੈਡਮ ਕਰਮਜੀਤ ਕੌਰ ਅਤੇ ਚੌਕੀ ਇੰਚਾਰਜ਼ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਤਲ ਦੇ 24 ਘੰਟਿਆਂ ਬਾਅਦ ਹੀ ਦੋ ਕਾਤਲਾਂ ਅੰਕੁਸ਼ ਵਾਸੀ ਗੋਨਿਆਣਾ ਅਤੇ ਵਿੱਕੀ ਵਾਸੀ ਜੈਤੋ ਨੂੰ ਵਾਰਦਾਤ ਦੌਰਾਨ ਵਰਤੀ ਗਈ ਗੱਡੀ ਸਮੇਤ ਮੋਹਾਲੀ ਤੋਂ ਉਸ ਸਮੇਂ ਕਾਬੂ ਕਰ ਲਿਆ (Killers) ਜਦੋਂ ਉਹ ਅੱਗੇ ਭੱਜਣ ਦੀ ਤਾਕ ਵਿੱਚ ਸਨ ਅਤੇ ਬਾਕੀ ਹਮਲਾਵਰ ਵੀ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਇਸ ਮੌਕੇ ਮੁੱਖ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਹਮਲਾਵਰ ਖਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਦਾ ਇਕ ਦਿਨ ਪਹਿਲਾਂ ਪ੍ਰਦੀਪ ਕੁਮਾਰ ਨਾਲ ਇੱਕ ਮੋਬਾਇਲ ਦੇ ਮਾਮਲੇ ਨੂੰ ਲੈ ਕੇ ਲੜਾਈ ਝਗੜਾ ਵੀ ਹੋਇਆ ਸੀ। ਉਹਨਾਂ ਅੱਗੇ ਕਿਹਾ ਕਿ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਮੰਗਿਆ ਜਾਵੇਗਾ।