ਪੁਲਿਸ ਵੱਲੋਂ ਲਾਰੈਂਸ ਗੈਂਗ ਦੇ ਦੋ ਗੈਂਗਸਟਰ ਹਥਿਆਰਾਂ ਸਮੇਤ ਕਾਬੂ

Lawrence Gang
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਜਾਣਕਾਰੀ ਦਿੰਦੇ ਹੋਏ।

2 ਪਿਸਟਲ 32 ਬੋਰ ਅਤੇ ਇੱਕ ਪਿਸਟਲ 315 ਬੋਰ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Lawrence Gang ਪਟਿਆਲਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਜ਼ਦੀਕੀ ਗੈਂਗਸਟਰ ਨਾਲ ਸਬੰਧਿਤ ਦੋਂ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਵੱਲੋਂ 3 ਪਿਸਟਲ ਵੀ ਬਰਾਮਦ ਕੀਤੇ ਹਨ ਅਤੇ ਇੱਕ ਮੁਲਜ਼ਮ ਮੋਗਾ ਵਿਖੇ ਕਬੱਡੀ ਖਿਡਾਰੀ ਤੇ ਜਾਨਲੇਵਾ ਹਮਲੇ ਵਿੱਚ ਮੁੱਖ ਸ਼ੂਟਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਮੁੱਖ ਥਾਣਾ ਅਫ਼ਸਰ ਸਿਵਲ ਲਾਈਨ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਰਣਜੀਤ ਸਿੰਘ ਇੰਚਾਰਜ ਪੁਲਿਸ ਚੌਂਕੀ ਮਾਡਲ ਟਾਊਨ ਇਨ੍ਹਾਂ ਮੁਲਜ਼ਮਾਂ ਨੂੰ 2 ਦੇਸੀ ਪਿਸਟਲ 32 ਬੋਰ ਸਮੇਤ 10 ਰੌਂਦ ਜ਼ਿੰਦਾ, ਇੱਕ ਪਿਸਤੋਲ ਕੱਟਾ ਦੇਸੀ 315 ਬੋਰ ਸਮੇਤ ਕਾਬੂ ਕੀਤਾ ਗਿਆ ਹੈ।

ਇਨ੍ਹਾਂ ਦੀ ਪਛਾਣ ਸੰਦੀਪ ਸਿੰਘ ਉਰਫ ਸਿੱਪਾ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਿਊਨਾ ਆਪਣੇ ਸਾਥੀ ਬੇਅੰਤ ਸਿੰਘ ਉਰਫ ਨੂਰ ਉਰਫ ਨੂਰੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਣਸੀਂਹ ਖੁਰਦ,ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਜੋਂ ਹੋਈ। ਸੰਦੀਪ ਸਿੰਘ ਮੋਗਾ ਵਿਖੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦਰੂ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਧੂਰਕੋਟ ਰਣਸੀਂਹ ’ਤੇ ਹੋਏ ਜਾਨਲੇਵਾ ਹਮਲੇ ਵਿੱਚ ਮੇਨ ਸ਼ੂਟਰ ਸੀ। ਇਨ੍ਹਾਂ ਦੇ ਹਮਲੇ ਨਾਲ ਕਬੱਡੀ ਖਿਡਾਰੀ ਜ਼ਖਮੀ ਹੋ ਗਿਆ ਸੀ। Lawrence Gang

ਇੱਕ ਮੁਲਜ਼ਮ ਮੋਗਾ ਵਿਖੇ ਕਬੱਡੀ ਖਿਡਾਰੀ ’ਤੇ ਜਾਨਲੇਵਾ ਹਮਲੇ ਵਿੱਚ ਸੀ ਮੁੱਖ ਸ਼ੂਟਰ

ਇਹ ਜਾਨਲੇਵਾ ਹਮਲਾ ਲਾਰੈਂਸ ਗੈਂਗ ਦੇ ਗੈਂਗਸਟਰ ਜਗਦੀਪ ਸਿੰਘ ਉਰਫ ਜੱਗਾ ਪੁੱਤਰ ਜਤਿੰਦਰ ਸਿੰਘ ਵਾਸੀ ਧੂਰਕੋਟ ਰਣਸੀਂਹ, ਜ਼ਿਲ੍ਹਾ ਮੋਗਾ ਦੇ ਜੋ ਕਿ ਭਗੌੜਾ ਹੈ, ਦੇ ਇਸ਼ਾਰੇ ’ਤੇ ਕੀਤਾ ਸੀ। ਗੈਂਗਸਟਰ ਜੱਗਾ ਅਤੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਪਿੰਡ ਦੀ ਸਰਪੰਚੀ ਦੀ ਰੰਜਿਸ਼ ਦੇ ਚੱਲਦੇ ਹੀ ਭਗੌੜੇ ਗੈਂਗਸਟਰ ਜੱਗੇ ਨੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉੱਪਰ ਹਮਲਾ ਕਰਵਾਇਆ ਸੀ ਇਸ ਤੋਂ ਬਿਨ੍ਹਾਂ ਹੁਣ ਸੰਦੀਪ ਸਿੰਘ ਉਰਫ ਸਿੱਪਾ ਪਟਿਆਲਾ ਵਿੱਚ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ ਜੋ ਇਸਦੀ ਗ੍ਰਿਫਤਾਰੀ ਨਾਲ ਵਾਰਦਾਤ ਨੂੰ ਵੀ ਟਾਲਿਆ ਗਿਆ ਹੈ। Lawrence Gang

ਇਹ ਵੀ ਪੜ੍ਹੋ: ਨਵੇਂ ਸਾਲ ਮੌਕੇ ਜਸ਼ਨਾਂ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਕੱਟੇ ਧੜਾਧੜ ਚਲਾਨ

ਸੰਦੀਪ ਸਿੰਘ ਵੱਲੋਂ ਬੇਅੰਤ ਸਿੰਘ ਉਰਫ ਨੂਰ ਜੱਗਾ ਧੂਰਕੋਟ ਦੇ ਗੈਂਗ ਲਈ ਹੀ ਅਸਲਾ ਸਪਲਾਈ ਵਗੈਰਾ ਅਤੇ ਹੋਰ ਕੰਮ ਕਰ ਰਹੇ ਸਨ। ਸੰਦੀਪ ਸਿੰਘ ਦੇ ਖਤਰਨਾਕ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਹੋਣ ਕਾਰਨ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਮੌਕੇ ਐਸਪੀ ਸਿਟੀ ਮੁਹੰਮਦ ਸਰਫਰਾਜ ਆਲਮ, ਡੀਐਸਪੀ ਸਿਟੀ 1 ਸੁਖਅੰਮ੍ਰਿਤ ਸਿੰਘ ਰੰਧਾਵਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਪਹਿਲਾ ਵੀ ਵੱਖ-ਵੱਖ ਮਾਮਲੇ ਦਰਜ

ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਉਰਫ ਸਿੱਪਾ ਦੇ ਵਿਰੁੱਧ ਪਹਿਲਾ ਵੀ ਲੜਾਈ ਝਗੜੇ ਦੇ 3 ਮੁਕੱਦਮੇ ਥਾਣਾ ਸਿਵਲ ਲਾਈਨ ਪਟਿਆਲਾ, ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਰਜਿਸਟਰ ਹਨ ਅਤੇ ਮੁਲਜ਼ਮ ਬੇਅੰਤ ਸਿੰਘ ਉਰਫ ਨੂਰ ਦੇ ਵਿਰੁੱਧ ਕੋਈ ਮੁਕੱਦਮਾ ਦਰਜ ਨਹੀਂ ਹੈ ਪ੍ਰੰਤੂ ਇਹ ਕਾਫੀ ਸਮੇਂ ਤੋਂ ਗੈਂਗਸਟਰ ਜੱਗਾ ਧੂਰਕੋਟ ਦੇ ਲਈ ਕੰਮ ਕਰਦਾ ਆ ਰਿਹਾ ਹੈ । ਸੰਦੀਪ ਸਿੰਘ ਅਤੇ ਬੇਅੰਤ ਸਿੰਘ ਦੇ ਲਾਰੈਂਸ ਗੈਂਗ ਅਤੇ ਗੈਂਗਸਟਰ ਜੱਗਾ ਧੂਰਕੋਟ ਦੇ ਨਾਲ ਸਬੰਧ ਹੋਣ ਕਰਕੇ ਕਾਫੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਗੈਂਗਸਟਰ ਜੱਗਾ ਧੂਰਕੋਟ ਦੇ ਖਿਲਾਫ ਕਤਲ, ਇਰਾਦਾ ਕਤਲ, ਅਸਲਾ ਐਕਟ, ਲੁੱਟ-ਖੋਹ ਆਦਿ ਦੇ 8 ਮੁਕੱਦਮੇ ਦਰਜ ਹਨ ਜੋ ਕਿ ਇਹਨਾਂ ਕੇਸਾਂ ਵਿੱਚ ਭਗੌੜਾ ਚੱਲਿਆ ਆ ਰਿਹਾ ਹੈ। Lawrence Gang