ਪੁਲਿਸ ਨੇ 3 ਵਿਅਕਤੀ 28 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕੀਤੇ ਕਾਬੂ

Bathinda News
ਬਠਿੰਡਾ : ਗ੍ਰਿਫ਼ਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ ਤਸਵੀਰ : ਸੱਚ ਕਹੂੰ ਨਿਊਜ਼

2 ਮੋਟਰਸਾਈਕਲ ਅਤੇ ਇੱਕ ਸਜੂਕੀ ਸਕੂਟਰੀ ਵੀ ਕੀਤੇ ਬਰਾਮਦ

(ਸੱਚ ਕਹੂੰ ਨਿਊਜ਼) ਬਠਿੰਡਾ। ਸ਼ਹਿਰ ਦੇ ਵੱਖ-ਵੱਖ ਇਲਾਕੇ ਨੂੰ ਕਵਰ ਕਰਕੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲ਼ਾਂ ਦੀ ਲਗਾਤਾਰ ਨਾਕਾ ਲਗਾ ਕੇ ਚੈਕਿੰਗ ਕਰਨ ਤਹਿਤ ਸੀ.ਆਈ.ਏ. ਸਟਾਫ-2, ਬਠਿੰਡਾ ਨੂੰ ਪੈਟਰੋਲਿੰਗ ਕਰਦੇ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਪਾਰਟੀ ਬਠਿੰਡਾ ਤਲਵੰਡੀ ਸਾਬੋ ਰੋਡ ਨੇੜੇ ਅੰਡਰਬ੍ਰਿਜ ਗਰੋਥ ਸੈਂਟਰ ਦੇ ਵਿੱਚ ਕੈਂਸਰ ਹਸਪਤਾਲ ਪੁੱਜੀ ਤਾਂ 3 ਸ਼ੱਕੀ ਵਿਅਕਤੀ 2 ਮੋਟਰਸਾਈਕਲਾਂ ਅਤੇ ਇੱਕ ਸਜੂਕੀ ਸਕੂਟਰੀ ’ਤੇ ਸੜਕ ’ਤੇ ਖੜੇ ਸਨ। ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲੈਣ ਉਪਰੰਤ ਉਹਨਾਂ ਵਿਅਕਤੀਆਂ ਕੋਲੋਂ 28 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। Bathinda News

ਡੀਐਸਪੀ (ਡੀ) ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ-2 ਦੀ ਟੀਮ ਵੱਲੋਂ ਪੁਲਿਸ ਪਾਰਟੀ ਬਠਿੰਡਾ ਤਲਵੰਡੀ ਰੋਡ ਨੇੜੇ ਅੰਡਰਬ੍ਰਿਜ ਗਰੋਥ ਸੈਂਟਰ ਦੇ ਕੋਲ ਸਪੈਸ਼ਲ ਗਸ਼ਤ ਕਰ ਰਹੇ ਸੀ ਤਾਂ ਗਰੋਥ ਸੈਂਟਰ ਬਠਿੰਡਾ ਕੋਲ 3 ਸ਼ੱਕੀ ਵਿਅਕਤੀ 3 ਵੱਖ-ਵੱਖ ਵਹੀਕਲਾਂ ’ਤੇ ਖੜੇ ਦਿਖਾਈ ਦਿੱਤੇ। ਉਹਨਾਂ ਦੀ ਤਲਾਸ਼ੀ ਲੈਣ ਉਪਰੰਤ ਉਹਨਾਂ ਵਿਅਕਤੀਆਂ ਪਾਸੋਂ 28 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਰਾਊਜ਼ ਐਵੇਨਿਊਜ਼ ਕੋਰਟ ’ਚ ਕੇਜਰੀਵਾਲ ਦੀ ਪੇਸ਼ੀ

ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਗਹਿਰੀ ਬਾਰਾ ਸਿੰਘ, ਲਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਗੁਲਾਬਗੜ੍ਹ, ਬਲਜੀਤ ਸਿੰਘ ਪੁੱਤਰ ਥਾਣਾ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਵਜੋਂ ਹੋਈ। ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਮੁਕੱਦਮਾ 20 ਮਾਰਚ ਨੂੰ ਧਾਰਾ 22ਸੀ/61/85 ਐੱਨ.ਡੀ.ਪੀ.ਐੱਸ ਤਹਿਤ ਥਾਣਾ ਸਦਰ ਬਠਿੰਡਾ ਵਿਖੇ ਦਰਜ ਕੀਤਾ ਗਿਆ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।