ਕੈਂਪ ਦੌਰਾਨ ਡੇਰਾ ਸ਼ਰਧਾਲੂਆਂ ਨੇ ਬੜੇ ਉਤਸ਼ਾਹ ਦੇ ਨਾਲ ਕੀਤਾ ਖੂਨਦਾਨ

Pilgrims, Donated, Enthusiasm, Camp

105 ਯੂਨਿਟ ਹੋਇਆ ਖ਼ੂਨਦਾਨ, 171 ਮਰੀਜ਼ਾਂ

ਅਬੋਹਰ (ਸੁਧੀਰ ਅਰੋੜਾ) | ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਡੇਰਾ ਸੱਚਾ ਸੌਦਾ ਦੇ 71ਵੇਂ ਰੂਹਾਨੀ ਸਥਾਪਨਾ ਮਹੀਨੇ ਤੇ ਜਾਮ-ਏ-ਇੰਸਾਂ ਗੁਰੂ ਕਾ ਦੀ 13ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਕਿੱਕਰ ਖੇੜਾ ਵਿਖੇ ਖ਼ੂਨਦਾਨ ਕੈਂਪ ਤੇ ਜਨਰਲ ਸਿਹਤ ਜਾਂਚ ਕੈਂਪ ਲਾਇਆ ਗਿਆ ਕਿੱਕਰ ਖੇੜਾ ਵਿਖੇ ਸਥਿਤ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਤੇ ਨਾਮ ਚਰਚਾ ਘਰ ‘ਚ ਕੈਂਪ ਦਾ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਅਰਦਾਸ ਬੋਲ ਕੇ ਸ਼ੁੱਭ ਆਰੰਭ ਕੀਤਾ ਗਿਆ ਖ਼ੂਨਦਾਨ ਕੈਂਪ ‘ਚ ਅਬੋਹਰ ਦੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਡਾ. ਸਾਹਿਬ ਰਾਮ, ਸ਼ਮਸ਼ੇਰ ਸਿੰਘ, ਭਗੀਰਥ ਕਾਂਟੀਵਾਲ, ਸ਼ਾਮ ਸੁੰਦਰ, ਸੋਹਨ ਲਾਲ, ਭੁਪਿੰਦਰ ਸਿੰਘ ਵੱਲੋਂ ਕੁੱਲ 105 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ‘ਚ 68 ਪੁਰਸ਼ਾਂ ਤੇ 37 ਇਸਤਰੀਆਂ ਵੱਲੋਂ ਉਤਸ਼ਾਹ ਨਾਲ ਖ਼ੂਨਦਾਨ ਕੀਤਾ ਗਿਆ ਜਨਰਲ ਸਿਹਤ ਜਾਂਚ ਕੈਂਪ ‘ਚ ਸਰਸਾ ਦੇ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ‘ਚੋਂ ਮਾਹਿਰ ਡਾਕਟਰ ਸੰਦੀਪ ਭਾਦੂ, ਦੰਦਾਂ ਦੇ ਮਾਹਿਰ ਸਾਕਸ਼ੀ ਇੰਸਾਂ, ਅਪਟੀਮੇਟਰਿਸਟ ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ, ਰਾਜੇਸ਼ ਇੰਸਾਂ, ਚਰਨਜੀਤ, ਸੁਰਿੰਦਰ ਕੁਮਾਰ, ਗੁਰਮੁਖ ਕੰਬੋਜ ਆਦਿ ਨੇ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਇਨ੍ਹਾਂ ਦੁਆਰਾ ਕੁੱਲ 171 ਮਰੀਜਾਂ ਜਿਨ੍ਹਾਂ ‘ਚ 93 ਇਸਤਰੀਆਂ ਤੇ 78 ਪੁਰਸ਼ਾਂ ਨੇ ਆਪਣੇ ਸਿਹਤ ਦੀ ਜਾਂਚ ਕਰਵਾਈ  ਅਤਿ ਲੋੜਵੰਦ ਮਰੀਜ਼ਾਂ ਨੂੰ ਬਲਾਕ ਕਮੇਟੀ ਦੁਆਰਾ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਖ਼ੂਨਦਾਨੀਆਂ ਨੂੰ ਬਲੱਡ ਬੈਂਕ ਵੱਲੋਂ ਪ੍ਰਸੰਸਾ ਪੱਤਰ ਭੇਂਟ ਕੀਤੇ ਗਏ ਇਸ ਮੌਕੇ ਡੇਰਾ ਸੱਚਾ ਸੌਦਾ ਕਮੇਟੀ ਦੇ ਸਟੇਟ ਮੈਂਬਰ ਕ੍ਰਿਸ਼ਨ ਲਾਲ ਜੇਈ, ਗੁਰਸੇਵਕ ਸਿੰਘ, ਦੁਲੀ ਚੰਦ, ਭੈਣ ਆਸ਼ਾ ਚੁੱਘ, ਨਿਰਮਲਾ ਇੰਸਾਂ, ਜ਼ਿਲ੍ਹਾ ਕਮੇਟੀ ਮੈਂਬਰ ਬਲਵੰਤ ਨੋਖਵਾਲ, ਸੁਖਮੰਦਰ ਸਿੰਘ, ਬਲਾਕ ਕਮੇਟੀ ਮੈਂਬਰ ਮੋਹਨ ਲਾਲ, ਰਾਮ ਪ੍ਰਤਾਪ, ਗੁਰਪਵਿੱਤਰ ਸਿੰਘ, ਦਲੀਪ ਇੰਸਾਂ, ਸਹੀ ਰਾਮ, ਬਨਵਾਰੀ ਲਾਲ, ਸੁਖਚੈਨ ਸਿੰਘ, ਰਾਕੇਸ਼, ਜਗਦੀਸ਼ ਰਾਏ, ਵੀਰ ਸਿੰਘ, ਸੁਰਿੰਦਰ ਕੁਮਾਰ, ਵੱਖ-ਵੱਖ ਬਲਾਕਾਂ ਦੇ ਹੋਰ ਜ਼ਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੱਡੀ ਗਿਣਤੀ ‘ਚ ਹਾਜ਼ਰ ਹੋਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।