ਹਰਿਆਣਾ ’ਚ ਚੱਲਦੇ ਰਹਿਣਗੇ ਪੈਟਰੋਲ ਪੰਪ, ਟਲੀ ਹੜਤਾਲ

Petrol Pumps

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਫਿਲਹਾਲ 30 ਤੇ 31 ਮਾਰਚ ਨੂੰ ਪ੍ਰਾਈਵੇਟ ਪੈਟਰੋਲ ਪੰਪ ਬੰਦ ਰੱਖਣ ਦੇ ਫ਼ੈਸਲੇ ਨੂੰ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਨੇ ਟਾਲ ਦਿੱਤਾ ਹੈ। ਹਰਿਆਣਾ ’ਚ ਪੈਟਰੋਲ ਪੰਪ ਦੇ ਅਪਰੇਟਰਾਂ ਦੁਆਰਾ ਕੀਤੀ ਜਾ ਰਹੀ ਹੜਤਾਲ 15 ਅਗਸਤ ਤੱਕ ਲਈ ਮੁਲਤਵੀ ਹੋ ਗਈ ਹੈ। (Petrol Pumps)

ਕੀ ਹੈ ਮਾਮਲਾ? | Petrol Pumps

ਜਾਣਕਾਰੀ ਅਨੁਸਾਰ ਪੈਟਰੋਲ ਪੰਪ ਡੀਲਰਾਂ ’ਚ ਕਮੀਸ਼ਨ ’ਚ ਵਾਧਾ ਨਾ ਹੋਣ ਕਰਕੇ ਭਾਰੀ ਰੋਸ ਹੈ। ਕਮਿਸ਼ਨ ’ਚ ਵਾਧੇ ਲਈ ਪੈਟਰੋਲ ਪੰਪ ਡੀਲਰਾਂ ਨੇ ਕਈ ਵਾਰ ਸਰਕਾਰੀ ਏਜੰਸੀਆਂ ਨਾਲ ਗੱਲਬਾਤ ਦਾ ਦੌਰ ਚਲਾਇਆ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ ਹੈ। ਜਿਸ ਕਾਰਨ ਹੁਣ ਪੈਟਰੋਲ ਪੰਪ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਉੱਥੇ ਹੀ ਇਯ ਫੈਸੇ ਨਾਲ ਆਮ ਜਨਤਾ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰਾਂਸਪੋਰਟ ਨਾਲ ਜੁੜੇ ਕਾਰੋਬਾਰ ਵੀ ਪ੍ਰਭਾਵਿਤ ਹੋਣਗੇ। (Petrol Pumps)

ਫਿਲਹਾਲ ਦੋ ਰੁਪਏ ਤੋਂ ਤਿੰਨ ਰੁਪਏ ਦਿੱਤਾ ਜਾ ਰਿਹਾ ਹੈ ਕਮਿਸ਼ਨ | Petrol Pumps

ਉੱਥੇ ਹੀ ਪੈਟਰੋਲ ਪੰਪ ਡੀਲਰਾਂ ਦਾ ਕਹਿਣਾ ਹੈ ਕਿ ਇੱਕ ਅਰਸੇ ਤੋਂ ਸਾਰੇ ਪੈਟਰੋਲ ਪੰਪ ਡੀਲਰ ਸਰਕਾਰੀ ਏਜੰਸੀਆਂ ਤੋਂ ਤੇਲ ਕਮਿਸ਼ਨਰ ’ਚ ਵਾਧੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੈਟਰੋਲ ਕਰੀਬ 65 ਰੁਪਏ ਸੀ ਉਦੋਂ ਤੋਂ 2 ਰੁਪਏ ਪ੍ਰਤੀ ਲੀਟਰ ਡੀਜਲ ਤੇ 2 ਰੁਪਏ ਪੈਟਰੋਲ ’ਤੇ ਕਮਿਸ਼ਨ ਦਿੱਤਾ ਜਾ ਰਿਹਾ ਹੈ। ਉੱਥੇ ਹੀ ਇਸ ਸਮੇਂ ਤੇਲ ਕਰੀਬ 100 ਰੁਪਏ ਦੇ ਨੇੜੇ ਤੇੜੇ ਹੈ ਪਰ ਕਮਿਸ਼ਨ ਨਹੀਂ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਮੰਗ ਨਾ ਮੰਨੀ ਗਈ ਤਾਂ ਹੜਤਾਲ ਹੋ ਵੀ ਵਧ ਸਕਦੀ ਹੈ। (Petrol Pumps)

Also Read : ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮੂਹ ਸਕੂਲਾਂ ਦੀ ਚੈਕਿੰਗ ਦੇ ਆਦੇਸ਼