ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮੂਹ ਸਕੂਲਾਂ ਦੀ ਚੈਕਿੰਗ ਦੇ ਆਦੇਸ਼

Schools

ਮਾਮਲਾ: ਵੱਖ ਵੱਖ ਸਕੂਲਾਂ ਵਿਰੁੱਧ ਕਿਤਾਬਾਂ ਤੇ ਵਰਦੀਆਂ ਆਦਿ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤਾਂ ਮਿਲਣ ਦਾ | Schools

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ’ਚ ਸਥਿੱਤ ਵੱਖ ਵੱਖ ਸਕੂਲਾਂ ਵਿਰੁੱਧ ਸ਼ਿਕਾਇਤਾਂ ਮਿਲਣ ’ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਪ੍ਰਾਇਮਰੀ) ਨੂੰ ਸਮੂਹ ਸਕੂਲਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਸਾਹਨੀ ਨੇ ਸਪੱਸ਼ਟ ਕਿਹਾ ਕਿ ਐਕਟ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਸਬੰਧੀ ਸਬੰਧਿਤ ਅਥਾਰਟੀ ਨੂੰ ਰਿਪੋਰਟ ਕਰਨੀ ਵੀ ਯਕੀਨੀ ਬਣਾਈ ਜਾਵੇ। (Schools)

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਪ੍ਰਾਇਮਰੀ) ਨੂੰ ਸਾਂਝੇ ਤੌਰ ’ਤੇ ਲਿਖੇ ਗਏ ਇੱਕ ਪੱਤਰ ’ਚ ਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਕਈ ਸਕੂਲਾਂ ਵਿਰੁੱਧ ਉਨ੍ਹਾਂ ਨੂੰ ਕਿਤਾਬਾਂ ਤੇ ਵਰਦੀਆਂ ਆਦਿ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਲਈ ਸ਼ਿਕਾਇਤਾਂ ਦੇ ਸਬੰਧ ਵਿੱਚ ਤੁਰੰਤ ਫਲਾਇੰਗ ਸਕੁਐਡ ਟੀਮਾਂ/ ਕਮੇਟੀਆਂ ਬਣਾ ਕੇ ਜ਼ਿਲ੍ਹੇ ਦੇ ਹਰ ਸਕੂਲ ਦੀ ਚੈਕਿੰਗ ਕੀਤੇ ਜਾਣ ਦੇ ਨਾਲ ਹੀ ਅਕੈਡਮਿਕ ਸਾਲ 2024-25 ਸਬੰਧੀ ਸੈਲਫ਼- ਕੰਪਲਾਇੰਸ ਰਿਪੋਰਟ ਹਰ ਇੱਕ ਸਕੂਲ ਤੋਂ ਪਹਿਲ ਦੇ ਅਧਾਰ ’ਤੇ ਇੱਕ ਹਫ਼ਦੇ ਦੇ ਅੰਦਰ- ਅੰਦਰ ਪ੍ਰਾਪਤ ਕੀਤੀ ਜਾਵੇ। (Schools)

ਉਨ੍ਹਾਂ ਅੱਗੇ ਲਿਖਿਆ ਹੈ ਕਿ ਰਿਪੋਰਟ ਪ੍ਰਾਪਤ ਹੋਣ ਉਪਰੰਤ ਵਿਭਾਗੀ ਦਫ਼ਤਰ ਵੱਲੋਂ ਸਬੰਧਿਤ ਕੰਪਾਲਾਇੰਸ ਰਿਪੋਰਟ ਸਬੰਧੀ ਪੜਤਾਲ ਕਰਨੀ ਵੀ ਯਕੀਨੀ ਬਣਾਈ ਜਾਵੇ। ਅਜਿਹੇ ਵਿੱਚ ਜੇਕਰ ਕੋਈ ਸਕੂਲ ‘ਦਾ ਪੰਜਾਬ ਰੈਗੂਲੇਸ਼ਨ ਆਫ਼ ਫੀ ਆਫ਼ ਅਨ- ਏਡਿਡ ਐਜੂਕੇਸ਼ਨ ਇੰਸਟੀਟਿਊਸ਼ਨ ਐਕਟ 2016 ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਸਬੰਧੀ ਫ਼ੀਸ ਰੈਗੂਲੇਟਰੀ ਕਮੇਟੀ/ ਅਥਾਰਿਟੀ ਨੂੰ ਅਗਲੇਰੀ ਕਾਰਵਾਈ ਹਿੱਤ ਭੇਜਿਆ ਜਾਵੇ। ਇਹੀ ਨਹੀਂ ਸਕੂਲਾਂ ਵੱਲੋਂ ਕੀਤੀ ਜਾਣੀ ਕੰਪਲਾਇੰਸ ਸਬੰਧੀ ਸਾਰੇ ਨਿਯਮ/ਰੂਲ/ ਕਾਨੂੰਨ ਆਦਿ ਵੀ ਵਿਭਾਗ ਆਪਣੀ ਵੈਬਸਾਈਟ ’ਤੇ ਵੀ ਅੱਪਡੇਟ ਕਰੇ।

Also Read : ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਲੋਕਾਂ ਨੂੰ ਕੀਤੀ ਅਪੀਲ…