ਪੈਟਰੋਲ, ਡੀਜ਼ਲ ਦੇ ਭਾਅ ਲਗਾਤਾਰ ਪੰਜਵੇਂ ਦਿਨ ਵਧੇ

Petrol Diesel Prices

ਮੁੰਬਈ ‘ਚ ਪੈਟਰਲ 90 ਤੋਂ ਪਾਰ

ਨਵੀਂ ਦਿੱਲੀ। ਸਰਕਾਰੀ ਤੇਲ ਸਪਲਾਈ ਕੰਪਨੀਆਂ ਨੇ ਐਤਵਾਰ ਨੂੰ ਲਾਗਾਤਾਰ ਪੰਜਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਾਂ ‘ਚ ਵਾਧਾ ਕੀਤਾ ਗਿਆ। ਵਪਾਰਕ ਨਗਰੀ ਮੁੰਬਈ ‘ਚ ਅੱਜ ਪੈਟਰੋਲ 90 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੋ ਗਿਆ ਹੈ ਜਦੋਂਕਿ ਰਾਜਧਾਨੀ ‘ਚ ਦੋ ਸਾਲਾਂ ਬਾਅਦ ਕੱਲ੍ਹ 83 ਰੁਪਏ ਤੋਂ ਪਾਰ ਹੋ ਗਿਆ।

Petrol Diesel

ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ 28 ਪੈਸੇ ਤੱਕ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਤੱਕ ਵਧੇ ਹਨ। ਦਿੱਲੀ ‘ਚ ਅੱਜ ਪੈਟਰੋਲ 83.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 73.62 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ 90.01 ਰੁਪਏ ਤੇ ਡੀਜ਼ਲ ਦੀ ਕੀਮਤ 80.20 ਰੁਪਏ ਪ੍ਰਤੀ ਲੀਟਰ ਹੈ। ਚੇੱਨਈ ‘ਚ ਤਰਤੀਬਵਾਰ 86.21 ਤੇ 78.93 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ‘ਚ ਪੈਟਰੋਲ ਭਾਵ 84.86 ਰੁਪਏ ਤੇ ਡੀਜ਼ਲ 77.15 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.