ਪੈਟਰੋਲ ਡੀਜ਼ਲ ਕੀਮਤਾਂ ‘ਚ ਗਿਰਾਵਟ ਜਾਰੀ

Petrol, Diesel, Price, Declines

ਲਗਾਤਾਰ ਚੌਥੇ ਦਿਨ ਘਟੀਆਂ ਕੀਮਤਾਂ

ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਭਾਰਤੀ ਬਜ਼ਾਰ ਦੀ ਪੈਟਰੋਲ ਅਤੇ ਡੀਜ਼ਲ ਕੀਮਤਾਂ ‘ਚ ਨਰਮੀ ਜਾਰੀ ਹੈ। ਤੇਲ ਵੰਡ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਐਤਵਾਰ ਨੂੰ ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਗਿਰਾਵਟ ਆਈ। ਦਿੱਲੀ ‘ਚ ਕੀਮਤ 21 ਪੈਸੇ ਘਟਕੇ 78.78 ਰੁਪਏ ਪ੍ਰਤੀ ਲੀਟਰ ਰਹਿ ਗਈ। ਮੁੰਬਈ ‘ਚ ਪੈਟਰੋਲ ਦੀ ਕੀਮਤ 84.28 ਰੁਪਏ ਪ੍ਰਤੀ ਲੀਟਰ ਰਹਿ ਗਈ। ਦੋਵਾਂ ਮਹਾਂਨਗਰਾਂ ‘ਚ ਡੀਜ਼ਲ ਦੀਆਂ ਕੀਮਤਾਂ ਲੜੀਵਾਰ 73.36 ਰੁਪਏ ਅਤੇ 76.88 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨੱਈ ‘ਚ ਪੈਟਰੋਲ ਦੀਆਂ ਕੀਮਤਾਂ 81. 84 ਰੁਪਏ ਅਤੇ ਡੀਜ਼ਲ 77.55 ਰੁਪਏ ਪ੍ਰਤੀ ਲੀਟਰ ਰਹੀਆਂ। ਕੋਲਕਾਤਾ ‘ਚ ਕੀਮਤਾਂ ਲੜੀਵਾਰ 80. 68 ਅਤੇ 75.22 ਰੁਪਏ ਪ੍ਰਤੀ ਲੀਟਰ ਰਹਿ ਗਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।