Traffic Problem: ਟਰੈਫ਼ਿਕ ਸਮੱਸਿਆ ਲਈ ਪ੍ਰਬੰਧਾਂ ਦੇ ਨਾਲ-ਨਾਲ ਅਸੀਂ ਖ਼ੁਦ ਵੀ ਜਿੰਮੇਵਾਰ

ਟਰੈਫ਼ਿਕ ਸਮੱਸਿਆ ਲਈ ਪ੍ਰਬੰਧਾਂ ਦੇ ਨਾਲ-ਨਾਲ ਅਸੀਂ ਖ਼ੁਦ ਵੀ ਜਿੰਮੇਵਾਰ

Khushdeep Singh Picture
Published On

ਪੰਜਾਬ ਦੇ ਸ਼ਹਿਰਾਂ ਵਿੱਚ ਟਰੈਫ਼ਿਕ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਮੋਹਾਲੀ, ਹੁਸ਼ਿਆਰਪੁਰ, ਬਰਨਾਲਾ, ਸੰਗਰੂਰ ਜਾਂ ਕਿਸੇ ਹੋਰ ਸ਼ਹਿਰ ਦੀ ਗੱਲ ਕਰੀਏ ਤਾਂ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਜਾਮ ਆਮ ਗੱਲ ਬਣ ਚੁੱਕੀ ਹੈ ਅਸੀਂ ਆਮ ਤੌਰ ’ਤੇ ਇਸ ਲਈ ਸਰਕਾਰ, ਨਗਰ ਨਿਗਮ ਜਾਂ ਟਰੈਫ਼ਿਕ ਪੁਲਿਸ ਨੂੰ ਜ਼ਿੰਮੇਵਾਰ ਮੰਨਦੇ ਹਾਂ, ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਇਸ ਸਮੱਸਿਆ ਨੂੰ ਵਧਾਉਣ ਵਿੱਚ ਸਾਡੀ ਆਪਣੀ ਭੂਮਿਕਾ ਕਿੰਨੀ ਹੈ? ਪੰਜਾਬ ਵਿੱਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਅੰਕੜੇ ਵੀ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਦ ਟ੍ਰਿਬਿਊਨ ਵੱਲੋਂ ਅਗਸਤ 2026 ਵਿੱਚ ਸਰਕਾਰੀ ਈ ਚਾਲਾਨ ਡਾਟੇ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2021 ਤੋਂ 2025 ਤੱਕ ਚਲਾਨਾਂ ਦੀ ਗਿਣਤੀ ਵਿੱਚ ਲਗਭਗ 148 ਫ਼ੀਸਦੀ ਦੀ ਸਾਲਾਨਾ ਸੰਯੁਕਤ ਵਿਕਾਸ ਦਰ (ਸੀਏਜੀਆਗ) ਦਰਜ ਹੋਈ। Traffic Problem

ਉਪਲੱਬਧ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਪੰਜਾਬ ਵਿੱਚ ਕੁੱਲ 67.61 ਲੱਖ ਚਲਾਨ ਕੀਤੇ ਗਏ ਅਤੇ ਇਨ੍ਹਾਂ ਰਾਹੀਂ 244.28 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਜੇਕਰ ਚਲਾਨ ਕੱਟਣ ਦੀ ਮੌਜੂਦਾ ਰਫ਼ਤਾਰ ਜਾਰੀ ਰਹਿੰਦੀ ਹੈ ਤਾਂ 2026 ਵਿੱਚ ਪੰਜਾਬ ਵਿੱਚ ਲਗਭਗ 69 ਲੱਖ ਚਲਾਨ ਹੋ ਸਕਦੇ ਹਨ, ਜਦਕਿ 2025 ਵਿੱਚ ਇਹ ਗਿਣਤੀ 20.47 ਲੱਖ ਸੀ ਇਸ ਦੇ ਬਾਵਜੂਦ ਮੌਜੂਦਾ ਰੁਝਾਨ ਅਨੁਸਾਰ 2026 ਵਿੱਚ ਚਲਾਨਾਂ ਤੋਂ ਪ੍ਰਾਪਤ ਮਾਲੀਆ ਲਗਭਗ 82 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜੋ 2025 ਵਿੱਚ ਇਕੱਠੇ ਕੀਤੇ ਗਏ 123.04 ਕਰੋੜ ਰੁਪਏ ਨਾਲੋਂ ਕਾਫ਼ੀ ਘੱਟ ਹੈ ਰਿਪੋਰਟ ਮੁਤਾਬਕ ਇਹ ਸਥਿਤੀ ਚਲਾਨਾਂ ਦੀ ਗਿਣਤੀ ਵਿੱਚ ਲਗਭਗ 238 ਫ਼ੀਸਦੀ ਵਾਧੇ, ਪਰ ਮਾਲੀਏ ਵਿੱਚ ਕਰੀਬ 33 ਫ਼ੀਸਦੀ ਕਮੀ ਵੱਲ ਇਸ਼ਾਰਾ ਕਰਦੀ ਹੈ ਇਸੇ ਤਰ੍ਹਾਂ, 2024 ਦੌਰਾਨ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 1,43,774 ਵਿਅਕਤੀਆਂ ਦੇ ਚਲਾਨ ਕੀਤੇ ਗਏ। Traffic Problem

ਜਿਨ੍ਹਾਂ ਵੱਲੋਂ ਕੁੱਲ 1,70,993 ਟਰੈਫ਼ਿਕ ਉਲੰਘਣਾਵਾਂ ਕੀਤੀਆਂ ਗਈਆਂ ਸਨ ਇਨ੍ਹਾਂ ਉਲੰਘਣਾਵਾਂ ਲਈ 9.05 ਕਰੋੜ ਰੁਪਏ ਤੋਂ ਵੱਧ ਜ਼ੁਰਮਾਨਾ ਵਸੂਲਿਆ ਗਿਆ ਇਨ੍ਹਾਂ ਵਿੱਚ ਬਿਨਾਂ ਹੈਲਮਟ ਵਾਹਨ ਚਲਾਉਣਾ, ਗਲਤ ਪਾਰਕਿੰਗ ਅਤੇ ਗਲਤ ਪਾਸੇ ਵਾਹਨ ਚਲਾਉਣਾ ਪ੍ਰਮੁੱਖ ਟਰੈਫ਼ਿਕ ਉਲੰਘਣਾਵਾਂ ਰਹੀਆਂ ਇਸ ਤੋਂ ਇਲਾਵਾ 958 ਨਾਬਾਲਗ ਡਰਾਈਵਰਾਂ ਨੂੰ ਵੀ ਫੜ ਕੇ ਉਨ੍ਹਾਂ ਦੇ ਚਲਾਨ ਕੀਤੇ ਗਏ ਅਤੇ ਉਨ੍ਹਾਂ ਤੋਂ 15.95 ਲੱਖ ਰੁਪਏ ਜ਼ੁਰਮਾਨਾ ਵਸੂਲਿਆ ਗਿਆ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਮਾਮਲਿਆਂ ਵਿੱਚ ਵੀ 2,482 ਚਲਾਨ ਕੀਤੇ ਗਏ ਤੇ 60.05 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਅਧਿਕਾਰਤ ਅੰਕੜਿਆਂ ਅਨੁਸਾਰ 2024 ਵਿੱਚ ਕੀਤੇ ਗਏ ਚਲਾਨਾਂ ਦੀ ਗਿਣਤੀ ਅਤੇ ਵਸੂਲ ਕੀਤੇ ਗਏ ਜ਼ੁਰਮਾਨੇ ਦੀ ਰਕਮ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਰਹੀ ਇਹ ਸਿਰਫ਼ ਜ਼ੁਰਮਾਨਿਆਂ ਦੀ ਗਿਣਤੀ ਨਹੀਂ, ਸਗੋਂ ਸੜਕਾਂ ’ਤੇ ਵਿਚਰਦੇ ਸਮੇਂ ਸਾਡੇ ਵਿਹਾਰ ਦੀ ਇੱਕ ਤਸਵੀਰ ਵੀ ਹੈ ਟਰੈਫ਼ਿਕ ਸਮੱਸਿਆ ਲਈ ਕਈ ਹੋਰ ਵੀ ਕਾਰਨ ਹਨ।

ਇਹ ਵੀ ਪੜ੍ਹੋ : Asian Games Closing Ceremony: ਏਸ਼ੀਅਨ ਖੇਡਾਂ 2026 ਸਮਾਪਤ; ਨੀਰੂ ਢਾਂਡਾ ਨੇ ਪਰੇਡ ਵਿੱਚ ਮਾਣ ਨਾਲ ਲਹਿਰਾਇਆ ਤਿਰੰਗਾ

ਸਾਡੀ ਸਭ ਤੋਂ ਵੱਡੀ ਆਦਤ ਹੈ ਕਿ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਲਈ ਕਾਰ ਲੈ ਕੇ ਜਾਂਦੇ ਹਾਂ ਅਤੇ ਉਸ ਨੂੰ ਨਿਰਧਾਰਿਤ ਪਾਰਕਿੰਗ ਵਿੱਚ ਲਾਉਣ ਦੀ ਬਜਾਏ ਦੁਕਾਨ ਦੇ ਬਿਲਕੁਲ ਸਾਹਮਣੇ ਜਾਂ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੰਦੇ ਹਾਂ ਅੰਮ੍ਰਿਤਸਰ ਵਿੱਚ 2024 ਦੌਰਾਨ ਗ਼ਲਤ ਪਾਰਕਿੰਗ ਦੇ 16,007 ਚਲਾਨ ਹੋਏ  ਇਸੇ ਤਰ੍ਹਾਂ 2024 ਵਿੱਚ ਲੁਧਿਆਣਾ ਵਿੱਚ ਗ਼ਲਤ ਪਾਰਕਿੰਗ ਦੇ 22,700 ਚਲਾਨ ਹੋਏ ਇਹ ਅੰਕੜੇ ਭਾਵੇਂ ਦੋ ਵੱਖ-ਵੱਖ ਸ਼ਹਿਰਾਂ ਨਾਲ ਸਬੰਧਿਤ ਹਨ, ਪਰ ਸਮੱਸਿਆ ਦੀ ਪ੍ਰਕਿਰਤੀ ਪੰਜਾਬ ਦੇ ਸ਼ਹਿਰੀ ਬਾਜ਼ਾਰਾਂ ਵਿੱਚ ਇੱਕੋ-ਜਿਹੀ ਦਿਖਾਈ ਦਿੰਦੀ ਹੈ ਬਾਜ਼ਾਰਾਂ ਵਿੱਚ ਇੱਕ ਹੋਰ ਆਮ ਵਰਤਾਰਾ ਹੈ ਕਾਰ ਹੌਲੀ ਕਰਕੇ ਦੁਕਾਨਾਂ ਦੇ ਬੋਰਡ ਪੜ੍ਹਨੇ, ਦੁਕਾਨ ਲੱਭਣੀ, ਅਚਾਨਕ ਬ੍ਰੇਕ ਲਾਉਣੀ ਤੇ ਕਈ ਵਾਰ ਸੜਕ ਦੇ ਵਿਚਕਾਰ ਹੀ ਗੱਡੀ ਰੋਕ ਦੇਣੀ ਪਿੱਛੋਂ ਆ ਰਹੇ ਵਾਹਨਾਂ ਨੂੰ ਵੀ ਬ੍ਰੇਕ ਲਾਉਣੀ ਪੈਂਦੀ ਹੈ ਇੱਕ ਵਾਹਨ ਦੀ ਇਹ ਛੋਟੀ ਜਿਹੀ ਹਰਕਤ ਕੁਝ ਹੀ ਮਿੰਟਾਂ ਵਿੱਚ ਪੂਰੇ ਰਸਤੇ ਦੀ ਰਫ਼ਤਾਰ ਘਟਾ ਦਿੰਦੀ ਹੈ ਜੇ ਕਿਸੇ ਦੁਕਾਨ ’ਤੇ ਜਾਣਾ ਹੈ।

ਤਾਂ ਪਹਿਲਾਂ ਉਸ ਦੀ ਲੋਕੇਸ਼ਨ ਪਤਾ ਕਰ ਲਈਏ, ਨਿਰਧਾਰਤ ਪਾਰਕਿੰਗ ਵਿੱਚ ਗੱਡੀ ਲਾਈਏ ਅਤੇ ਫਿਰ ਕੁਝ ਕਦਮ ਪੈਦਲ ਤੁਰੀਏ ਇਹ ਸਭ ਤੋਂ ਵਧੀਆ ਅਤੇ ਸੁਚਾਰੂ ਤਰੀਕਾ ਹੈ ਕਈ ਵਾਰ ਵਾਹਨ ਦੀ ਲੋੜ ਨਾਲੋਂ ਵੱਧ ਵਰਤੋਂ ਸਿਰਫ਼ ਦਿਖਾਵੇ ਲਈ ਕੀਤੀ ਜਾਂਦੀ ਹੈ ਵੱਡੀ ਕਾਰ ਲੈ ਕੇ ਬਾਜ਼ਾਰ ਦੇ ਬਿਲਕੁਲ ਵਿਚਕਾਰ ਜਾਣਾ ਅਤੇ ਦੁਕਾਨ ਦੇ ਸਾਹਮਣੇ ਹੀ ਪਾਰਕ ਕਰਨ ਦੀ ਜਿੱਦ ਸੜਕ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਸੜਕ ਸਿਰਫ਼ ਸਾਡੀ ਗੱਡੀ ਲਈ ਨਹੀਂ ਹੈ ਇਸ ’ਤੇ ਐਂਬੂਲੈਂਸ, ਸਕੂਲ ਬੱਸ, ਸਰਕਾਰੀ ਵਾਹਨ, ਪੈਦਲ ਯਾਤਰੀ, ਦੁਪਹੀਆ ਵਾਹਨ ਅਤੇ ਹੋਰ ਹਜ਼ਾਰਾਂ ਲੋਕਾਂ ਦਾ ਹੱਕ ਹੈ ਵਾਲੇਟ ਪਾਰਕਿੰਗ ਸੁਵਿਧਾ ਹੋ ਸਕਦੀ ਹੈ, ਪਰ ਜੇ ਉਸ ਲਈ ਵਾਹਨਾਂ ਨੂੰ ਸੜਕ ’ਤੇ ਰੋਕਿਆ ਜਾਂਦਾ ਹੈ ਜਾਂ ਵਾਲੇਟ ਕਰਮਚਾਰੀ ਗੱਡੀਆਂ ਨੂੰ ਅੰਦਰ-ਬਾਹਰ ਕਰਨ ਲਈ ਸੜਕ ਦੀ ਲੇਨ ਵਰਤਦੇ ਹਨ ਤਾਂ ਇਹ ਵੀ ਜਾਮ ਦਾ ਕਾਰਨ ਬਣ ਸਕਦਾ ਹੈ ਪਾਰਕਿੰਗ ਦੀ ਵਿਵਸਥਾ ਅਜਿਹੀ ਹੋਣੀ ਚਾਹੀਦੀ ਹੈ ਜੋ ਮੁੱਖ ਸੜਕ ਦੀ ਆਵਾਜਾਈ ਨੂੰ ਪ੍ਰਭਾਵਿਤ ਨਾ ਕਰੇ ਇਹ ਕਹਿਣਾ ਵੀ ਠੀਕ ਨਹੀਂ ਹੋਵੇਗਾ ਕਿ ਟਰੈਫ਼ਿਕ ਦੀ ਸਾਰੀ ਜ਼ਿੰਮੇਵਾਰੀ ਲੋਕਾਂ ਦੀ ਹੈ ਪਾਰਕਿੰਗ ਦੀ ਘਾਟ, ਸੜਕਾਂ ’ਤੇ ਕਬਜ਼ੇ, ਬਾਜ਼ਾਰਾਂ ਦੀ ਗ਼ਲਤ ਯੋਜਨਾਬੰਦੀ, ਜਨਤਕ ਆਵਾਜਾਈ ਦੀ ਕਮੀ ਅਤੇ ਸੜਕਾਂ ਦੀ ਸਮਰੱਥਾ ਨਾਲੋਂ ਤੇਜ਼ੀ ਨਾਲ ਵਧਦੀ ਵਾਹਨਾਂ ਦੀ ਗਿਣਤੀ ਵੀ ਵੱਡੇ ਕਾਰਨ ਹਨ। Traffic Problem

ਇਸ ਲਈ ਸਰਕਾਰ ਨੂੰ ਪਾਰਕਿੰਗ ਦੀ ਬਿਹਤਰ ਯੋਜਨਾਬੰਦੀ, ਜਨਤਕ ਆਵਾਜਾਈ, ਪੈਦਲ ਰਸਤਿਆਂ ਅਤੇ ਟਰੈਫ਼ਿਕ ਪ੍ਰਬੰਧਨ ’ਤੇ ਕੰਮ ਕਰਨਾ ਚਾਹੀਦਾ ਹੈ ਟਰੈਫ਼ਿਕ ਜਾਮ ਦਾ ਹੱਲ ਸਿਰਫ਼ ਫਲਾਈਓਵਰ, ਚੌੜੀਆਂ ਸੜਕਾਂ ਜਾਂ ਹੋਰ ਟਰੈਫ਼ਿਕ ਮੁਲਾਜ਼ਮ ਨਹੀਂ ਹਨ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਬਾਜ਼ਾਰ ਵਿੱਚ ਜਾਈਏ ਤਾਂ ਨਿਰਧਾਰਿਤ ਪਾਰਕਿੰਗ ਵਰਤੀਏ, ਛੋਟੇ ਕੰਮਾਂ ਲਈ ਸੰਭਵ ਹੋਵੇ ਤਾਂ ਦੋਪਹੀਆ, ਪੈਦਲ ਜਾਂ ਜਨਤਕ ਆਵਾਜਾਈ ਵਰਤੀਏ  ਟਰੈਫ਼ਿਕ ਜਾਮ ਸਿਰਫ਼ ਸੜਕਾਂ ਦੀ ਸਮੱਸਿਆ ਨਹੀਂ, ਇਹ ਸਾਡੇ ਸਾਂਝੇ ਸੜਕ ਵਿਵਹਾਰ ਦੀ ਸਮੱਸਿਆ ਹੈ ਅਗਲੀ ਵਾਰ ਜਦੋਂ ਅਸੀਂ ਕਿਸੇ ਜਾਮ ਵਿੱਚ ਫਸ ਕੇ ਪ੍ਰਸ਼ਾਸਨ ਨੂੰ ਕੋਸੀਏ ਤਾਂ ਇੱਕ ਵਾਰ ਆਪਣੇ-ਆਪ ਨੂੰ ਵੀ ਪੁੱਛੀਏ ਕੀ ਇਸ ਜਾਮ ਨੂੰ ਪੈਦਾ ਕਰਨ ਵਿੱਚ ਮੇਰੀ ਗੱਡੀ ਦਾ ਵੀ ਕੋਈ ਹਿੱਸਾ ਹੈ? ਜੇ ਇਸ ਸੁਆਲ ਦਾ ਜੁਆਬ ਅਸੀਂ ਇਮਾਨਦਾਰੀ ਨਾਲ ਲੱਭ ਲਈਏ ਤਾਂ ਪੰਜਾਬ ਦੀਆਂ ਸੜਕਾਂ ’ਤੇ ਲੱਗਦੇ ਜਾਮ ਦੀ ਸਮੱਸਿਆ ਨੂੰ ਸੁਧਾਰਨ ਦੀ ਸ਼ੁਰੂਆਤ ਆਪਣੇ-ਆਪ ਹੋ ਸਕਦੀ ਹੈ ਸੜਕ ਸਿਰਫ਼ ਸਾਡੀ ਨਹੀਂ, ਸਭ ਦੀ ਹੈ ਇਸ ਲਈ ਟਰੈਫ਼ਿਕ ਅਨੁਸ਼ਾਸਨ ਵੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।

ਰਿਸਰਚ ਸਕਾਲਰ, ਮਨਿਸਟਰੀ ਆਫ਼ ਕਲਚਰ,
ਭਾਰਤ ਸਰਕਾਰ
ਮੋ. 99880-04940
ਬੇਅੰਤ ਸਿੰਘ ਬਾਜਵਾ

About The Author

Related Posts