ਪੱਕੇ ਮੋਰਚੇ ਦੇ 22ਵੇਂ ਦਿਨ ਮੈਡੀਕਲ ਪ੍ਰੈਕਟੀਸ਼ਨਰ ਨੇ ਮੱਲਿਆ ਮੋਰਚਾ

Permanent, Medical, Practitioner, Front

ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਦਾ ਮਾਮਲਾ

ਬਰਨਾਲਾ (ਜਸਵੀਰ ਸਿੰਘ/ਰਜਿੰਦਰ) ਬਹੁਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਵਿੱਚ ਅਗਵਾਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ ਜਾਣ ਦੇ 22ਵੇਂ ਦਿਨ ਬਰਨਾਲਾ ਜੇਲ ਅੱਗੇ ਚੱਲ ਰਹੇ ਮੋਰਚੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਨੇ ਮੋਰਚਾ ਮੱਲਦਿਆਂ ਸਾਥੀ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਉਠਾਈ।

ਇਕੱਠ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰਾਮਪੁਰਾ, ਝੰਡਾ ਸਿੰਘ ਜੇਠੂਕੇ, ਕੁਲਵੰਤ ਰਾਏ ਪੰਡੋਰੀ, ਧੰਨਾ ਮੱਲ ਗੋਇਲ, ਸੁਰਜੀਤ ਸਿੰਘ, ਗੁਰਮੇਲ ਸਿੰਘ ਮਾਛੀਕੇ, ਜਗਤਾਰ ਸਿੰਘ ਫੂਲ, ਅਵਤਾਰ ਸਿੰਘ ਸੰਗਰੂਰ, ਗਿਆਨ ਚੰਦ ਅਜਾਦ, ਅਮਰਜੀਤ ਕੁੱਕੂ, ਮੇਵਾ ਸਿੰਘ, ਮਨਜਿੰਦਰ ਪੱਪੀ ਆਦਿ ਬੁਲਾਰਿਆਂ ਨੇ ਕਿਹਾ ਕਿ 22 ਸਾਲ ਪਹਿਲਾਂ ਜਦ ਮਹਿਲਕਲਕਾਂ ਦੀ ਧਰਤੀ ਤੇ ਇਹ ਜਾਬਰ ਘਿਨਾਉਣਾ ਕਾਂਡ ਵਾਪਰਿਆ ਸੀ। ਮੈਡੀਕਲ ਪ੍ਰੈਕਟੀਸ਼ਨਰਾਂ ਦੀ ਜਥੇਬੰਦੀ ਨੇ ਉਸੇ ਦਿਨ ਤੋਂ ਇਸ ਲੋਕ ਸੰਗਰਾਮ ਦਾ ਹਿੱਸਾ ਰਹੀ ਹੈ।

ਭਾਵੇਂ ਕਿ ਉਨਾਂ ਨੂੰ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪਿੰਡਾਂ ‘ਚ ਸੇਵਾਵਾਂ ਦੇ ਰਹੇ ਪੇਂਡੂ ਡਾਕਟਰਾਂ ਉੱਪਰ ਸਮੇਂ ਸਮੇਂ ਦੀਆਂ ਲੋਕ ਵਿਰੋਧੀ ਨੀਤੀਆਂ ਉਜਾੜੇ ਦੀ ਤਲਵਾਰ ਲਮਕਦੀ ਰਹਿੰਦੀ ਹੈ। ਇੱਕ ਪਾਸੇ ਹਾਕਮ ਪਿੰਡਾਂ ਅੰਦਰ ਸਰਕਾਰੀ ਮੈਡੀਕਲ ਸੇਵਾਵਾਂ ਦਾ ਭੋਗ ਪਾ ਰਹੇ ਹਨ।

ਦੂਜੇ ਸਸਤੀਆਂ ਸੇਵਾਵਾਂ ਨਿਭਾ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਉੱਪਰ ਛਾਪੇ ਮਾਰ ਰਕੇ ਡਰਾਉਣ ਧਮਕਾਉਣ ਦੀ ਨੀਅਤ ਤੇ ਚੱਲ ਰਹੇ ਹਨ। ਆਗੂਆਂ ਕਿਹਾ ਕਿ ਉਹ ਸਿਰਫ ਮੈਡੀਕਲ ਸੇਵਾਵਾਂ ਹੀ ਨਹੀਂ ਨਹੀਂ ਨਿਭਾਉਂਦੇ, ਸਗੋਂ ਸਮਾਜਿਕ ਸਰੋਕਾਰਾਂ ਨਾਲ ਵੀ ਨੇੜਿਉਂ ਹੋਕੇ ਜੁੜੇ ਹੋਏ ਹਨ। ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਹਿਲਕਲਾਂ ਦੀ ਧਰਤੀ ਤੇ ਚੱਲ ਰਹੇ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਮਨਜੀਤ ਧਨੇਰ ਦੀ ਸਜਾ ਰੱਦ ਕਰਨ ਵਾਲੇ ਗੰਭੀਰ ਮਸਲੇ ਨਾਲ ਸਾਡਾ ਜਮਾਤੀ ਰਿਸ਼ਤਾ ਹੈ। ਇਹ ਸਜਾ ਮਨਜੀਤ ਧਨੇਰ ਨੂੰ ਹੀ ਨਹੀਂ ਹੱਕ, ਸੱਚ, ਇਨਸਾਫ ਲਈ ਜੂਝਦੇ ਲੋਕ ਪੱਖੀ ਵਿਚਾਰ ਨੂੰ ਸਜਾ ਹੈ।

ਹਾਕਮ ਸਥਾਪਤੀ ਵਿਰੋਧੀ ਵਿਚਾਰ/ਸੰਘਰਸ਼ ਨੂੰ ਇਸੇ ਢੰਗ ਨਾਲ ਦਬਾਉਣਾ ਲੋਚਦੇ ਹਨ। ਕਦੇ ਕਾਲੇ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਆਗੂਆਂ ਨੂੰ ਜੇਲੀਂ ਡੱਕਦੇ ਹਨ, ਪੁਲਿਸ ਲੋਕਾਂ ਦੀ ਅਗਵਾਈ ਕਰਨ ਵਾਲੇ ਹਾਕਮਾਂ ਦੀ ਅੱਖ ਵਿੱਚ ਰੋੜ ਵਾਂਗ ਰੜਕਦੇ ਆਗੂਆਂ ਨੂੰ ਪਹਿਲਾਂ ਸਜਿਸ਼ ਰਚਕੇ ਝੂਠੇ ਪੁਲਿਸ ਕੇਸਾਂ ਵਿੱਚ ਸ਼ਾਮਿਲ ਕਰਦੀ ਹੈ। ਜਿਵੇਂ ਧੀਆਂ-ਭੈਣਾਂ ਦੀ ਰਾਖੀ ਕਰਨ ਵਾਲੇ ਲੋਕ ਆਗੂ ਮਨਜੀਤ ਧਨੇਰ ਤੇ ਉਸ ਦੇ ਦੋ ਸਾਥੀਆਂ ਨੂੰ ਪੂਰੀ ਸਾਜਿਸ਼ ਰਚਕੇ ਪੁਲਿਸ ਨੇ ਗੁੰਡਾ ਲਾਣੇ ਦੇ ਸਰਗਣੇ ਬੁੱਢੇ ਦਲੀਪੇ ਦੇ ਕਤਲ ਕੇਸ਼ ਵਿੱਚ ਸ਼ਾਮਿਲ ਕੀਤਾ।

ਆਗੂਆਂ ਕਿਹਾ ਕਿ ਕਾਫਲੇ ਆਏ ਦਿਨ ਮਜਬੂਤ ਹੋਣਗੇ ਤੇ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਕੇ ਦਮ ਲੈਣਗੇ। ਇਸ ਸਮੇਂ ਬੂਟਾ ਸਿੰਘ ਬੁਰਜਗਿੱਲ, ਸ਼ਿੰਗਾਰਾ ਸਿੰਘ ਮਾਨ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ ਆਦਿ ਆਗੂ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।