ਡੇਰਾ ਸ਼ਰਧਾਲੂਆਂ ਤੇ ਫਿਰੋਜ਼ਪੁਰ ਵਾਲਿਆਂ ਨੇ ਧੋਤਾ ਸੇਬਾਂ ਵਾਲੇ ਟਰੱਕ ਦਾ ਲੱਗਿਆ ਦਾਗ, ਜਾਣੋ ਕੀ ਹੈ ਮਾਮਲਾ?

Ferozepur
ਫਿਰੋਜ਼ਪੁਰ। ਸੜਕ 'ਤੇ ਪਲਟੇ ਟਾਇਲਾਂ ਦੇ ਭਰੇ ਟਰੱਕ ਦੀ ਸੰਭਾਲ ਕਰਦੇ ਹੋਏ ਡੇਰਾ ਸ਼ਰਧਾਲੂ ਤੇ ਫਿਰੋਜ਼ਪੁਰ ਦੇ ਪਿੰਡਾਂ ਦੇ ਲੋਕ।

ਸੇਬ ਦੇ ਟਰਾਲੇ ਦੀ ਵੀਡੀਓ ਨੇ ਕੀਤਾ ਸੀ ਪੰਜਾਬੀਆਂ ਦਾ ਨਾਂਅ ਖ਼ਰਾਬ | Ferozepur

  • Ferozepur ਵਾਲਿਆਂ ਕੀਤੀ ਟਰਾਲੇ ਵਾਲੀ ਦੀ ਮੱਦਦ ਬਣੀ ਚਰਚਾ

ਫਿਰੋਜਪੁਰ (ਸਤਪਾਲ ਥਿੰਦ)। ਫਿਰੋਜਪੁਰ-ਫਾਜ਼ਿਲਕਾ ਰੋਡ (Ferozepur) ’ਤੇ ਪਿੰਡ ਮੋਹਨ ਕੇ ਹਿਠਾੜ ਤੇ ਸੈਦੇ ਕੇ ਮੋਹਣ ਪਿੰਡਾਂ ਵਿਚਾਲੇ ਕਾਰ ਤੇ ਟਰਾਲੇ ਦੇ ਭਿਆਨਕ ਟੱਕਰ ਤੋਂ ਬਾਅਦ ਚਾਹੇ ਕਾਰ ਚਾਲਕਾਂ ਨੂੰ ਹਸਪਤਾਲ ਪਹੁੰਚਿਆ ਗਿਆ ਪਰ ਟਰਾਲਾ ਸੜਕ ਵਿਚਾਲੇ ਪਲਟ ਗਿਆ। ਜਿਸ ਕਾਰਨ ਆਵਾਜਾਈ ਠੱਪ ਹੋ ਗਈ ਤੇ ਸੜਕ ’ਤੇ ਲੰਬਾ ਜਾਮ ਲੱਗ ਗਿਆ। ਲੋਕ ਆਪਣੇ ਵਹੀਕਲਾਂ ਸਮੇਤ ਜਾਮ ਵਿੱਚ ਫਸ ਗਏ।

ਕਈ ਘੱਟੇ ਜਾਮ ਲੱਗਣ ਦਾ ਜਦ ਪਤਾ ਜਦ ਆਸ-ਪਾਸ ਦੇ ਪਿੰਡਾਂ ਦੇ ਯੂਥ ਕਲੱਬਾਂ ਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਨੂੰ ਲੱਗਿਆ ਤਾਂ ਉਹ ਦਰਿਆਦਿਲੀ ਦਿਖਾਉਂਦੇ ਹੋਏ ਨੌਜਵਾਨਾਂ ਨੇ ਟਰਾਲਾ ਲੁੱਟਣ ਦੀ ਬਿਜਾਏ ਟਰਾਲੇ ਚਾਲਕ ਦੀ ਮੱਦਦ ਕਰਨੀ ਸ਼ੁਰੂ ਕੀਤੀ ਤੇ ਕੁਝ ਹੀ ਸਮੇਂ ਵਿੱਚ ਟਰਾਲੇ ਵਿੱਚ ਲੱਦੀਆਂ ਫਰਸ਼ ਵਾਲੀਆਂ ਟਾਇਲਾਂ ਨੂੰ ਉਤਾਰ ਕੇ ਸੜਕ ਕਿਨਾਰੇ ਰੱਖ ਦਿੱਤਾ ਤੇ ਰੋਡ ਨੂੰ ਸਾਫ਼ ਕਰਕੇ ਆਵਾਜਾਈ ਚਲਾ ਦਿੱਤੀ। ਇਸ ਮਹਾਨ ਕਾਰਜ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਟਰੱਕ ਡਰਾਇਵਰ ਆਸਾ ਰਾਮ ਨੇ ਸਾਰੇ ਸੇਵਾਦਾਰਾਂ ਦੇ ਧੰਨਵਾਦ ਵੀ ਕੀਤਾ।

ਇਹ ਹੈ ਮਾਮਲਾ : ਟਰਾਲੇ ਤੇ ਕਾਰ ਦੀ ਭਿਆਨਕ ਟੱਕਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ | Ferozepur

ਪਿੰਡ ਸੈਦੇ ਕੇ ਮੋਹਣ ਅਤੇ ਮੋਹਨ ਕੇ ਹਿਠਾੜ ਪਿੰਡਾਂ ਦੇ ਅੱਧ ਵਿਚਾਲੇ ਫਿਰੋਜ਼ਪੁਰ-ਫ਼ਾਜ਼ਿਲਕਾ ਰੋੜ ਤੇ ਅੱਜ ਸਵੇਰੇ 4.30 ਵਜੇ ਹੋਏ ਭਿਆਨਕ ਹਾਦਸੇ (Road Accident) ਕਾਰਨ ਕਾਰ ਚਾਲਕ ਫੱਟੜ ਹੋ ਗੈ ਹਨ ਤੇ ਟਰਾਲਾ ਮੂਧੇ ਮੰੂਹ ਸੜਕ ਤੇ ਡਿੱਗ ਗਿਆ ਜਿਸ ਕਾਰਨ ਆਵਾਜਾਈ ਪੂਰੀ ਤਰਾ ਠੱਪ ਹੋ ਗਈ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਟਰਾਲਾ ਨੰਬਰ Rj 50gb 2155 ਦੇ ਡਰਾਇਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੁਜਰਾਤ ਤੋ ਟਾਇਲ ਲੱਦ ਕੇ ਆ ਰਿਹਾ ਸੀ ਸਵੇਰੇ 4.30 ਵਜੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਵਿੱਚ ਵੱਜਣ ਕਾਰਨ ਟਰਾਲਾ ਸੜਕ ਤੇ ਪਲਟ ਗਿਆ ਜਿਸ ਕਾਰਨ ਟਰਾਲੇ ਦੇ ਤੇਲ ਵਾਲਾ ਟੈਕ ਵੀ ਕਾਰ ਵੱਜਣ ਕਾਰਨ ਸੜਕ ਤੇ ਡਿੱਗ ਗਿਆ ਘਟਨਾ ਤੋਂ ਕਾਰ ਚਾਲਕ ਫੱਟੜ ਹੋਇਆ ਨੂੰ ਅੈਬੂਲੈਸ ਜਰੀਏ ਹਸਪਤਾਲ ਭੇਜਿਆ ਗਿਆ ਜਿਸ ਵਿੱਚ 2 ਮੀਆ ਬੀਬੀ ਤੇ ਇੱਕ ਛੋਟਾ ਬੱਚਾ ਕਾਰ ਵਿੱਚ ਮੋਜੂਦ ਸੀ । ਦੂਸਰੇ ਪਾਸੇ ਗੁਰੂਹਰਸਹਾਏ ਦੀ ਪੁਲਿਸ ਦੇ ਏ ਅੈਸ ਆਈ ਗੁਰਦੇਵ ਸਿੰਘ ਅਾਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਰੋੜ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਵਿੱਚ ਲੱਗ ਚੁੱਕੇ ਹਨ ।

Ferozepur
ਫਿਰੋਜ਼ਪੁਰ। ਸੜਕ ‘ਤੇ ਪਲਟੇ ਟਾਇਲਾਂ ਦੇ ਭਰੇ ਟਰੱਕ ਦੀ ਸੰਭਾਲ ਕਰਦੇ ਹੋਏ ਡੇਰਾ ਸ਼ਰਧਾਲੂ ਤੇ ਫਿਰੋਜ਼ਪੁਰ ਦੇ ਪਿੰਡਾਂ ਦੇ ਲੋਕ।

ਇਹ ਵੀ ਪੜ੍ਹੋ : ਜੁਲਾਈ ’ਚ ਮਾਨਸੂਨ ਆਮ ਅਤੇ ਤਾਪਮਾਨ ਜ਼ਿਆਦਾ ਰਹਿਣ ਦੀ ਸੰਭਾਵਨਾ, ਜਾਣੋ ਮੌਸਮ ਦੀ ਪੂਰੀ ਜਾਣਕਾਰੀ