ਰਿਹਾਇਸ਼ੀ ਬਸਤੀ ’ਚ ਅੱਗ ਲੱਗਣ ਨਾਲ 9 ਦੀ ਮੌਤ

Accident

ਰਿਓ ਡੀ ਜਨੇਰੀਓ (ਏਜੰਸੀ)। ਬ੍ਰਾਜੀਲ ਦੇ ਅਮੇਜਨ ’ਚ ਬੇਜ਼ਮੀਨੇ ਮਜ਼ਦੂਰ ਅੰਦੋਲਨ ਨਾਲ ਜੋੜੀ ਇੱਕ ਬਸਤੀ ’ਚ ਅੰਗ ਲੱਗਣ ਨਾਲ 9 ਜਣਿਆਂ ਦੀ ਮੌਤ ਹੋ ਗਈ। ਅੱਗ ਬੁਝਾਊ ਦਸਤਿਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਾਜੀਲ ਦੇ ਉੱਤਰੀ ਖੇਤਰ ’ਚ ਪਾਰਾ ਰਾਜ ਦੀ ਇੱਕ ਨਗਰ ਪਾਲਿਕਾ, ਪਾਰਾਉਪੇਬਾਸ ਸ਼ਹਿਰ ’ਚ ਲੈਂਡ ਐਂਡ ਲਿਬਰਟੀ ਕੈਂਪ ’ਚ ਅੱਗ ਇੱਕ ਧਮਾਕੇ ਕਾਰਨ ਲੱਗੀ। ਇਸ ਨਾਲ ਬਸਤੀ ਤੋਂ ਲੰਗਣ ਵਾਲੇ ਵਿਦਯੁਤ ਨੈੱਟਵਰਕ ਨੂੰ ਸਾੜ ਦਿੱਤਾ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਇੰਟਰਨੈੱਟ ਕੰਪਨੀ ਦੇ ਤਕਨੀਕੀ ਨੈੱਟਵਰਕ ’ਤੇ ਕੰਮ ਕਰ ਰਹੇ ਸਨ ਇਸੇ ਦੌਰਾਨ ਉਨ੍ਹਾਂ ਨੇ ਗਲਤੀ ਨਾਲ ਇੰਟਰਨੈੱਟ ਕੇਬਲ ਨੂੰ ਹਾਈਵੋਲਟੇਜ ਕੇਬਲ ਨਾਲ ਜੋੜ ਦਿੱਤਾ, ਜਿਸ ਨਾਲ ਧਮਾਕਾ ਹੋ ਗਿਆ। ਕੈਂਪ ਦੀਆਂ ਦੋ ਬੈਰਕਾਂ ’ਚ ਤੁਰੰਤ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਈਆਂ, ਅਤੇ ਤਿੰਨ ਕਰਮਚਾਰੀ ਤੇ ਛੇ ਕੈਂਪ ਨਿਵਾਸੀ ਮਾਰੇ ਗਏ। (Accident)

ਛਾਪੇਮਾਰੀ ’ਚ ਦੋ ਭਗੌੜੇ ਅਪਰਾਧੀਆਂ ਸਮੇਤ ਤਿੰਨ ਗ੍ਰਿਫਤਾਰ