ਮਾਤਾ ਰਣਜੀਤ ਕੌਰ ਇੰਸਾਂ ਵੀ ਸਰੀਰਦਾਨੀਆਂ ’ਚ ਸ਼ਾਮਿਲ

Organ Donation

ਬਲਾਕ ਮਾਂਗਟ ਵਧਾਈ ’ਚ ਹੋਇਆ ਦੂਸਰਾ ਸਰੀਰਦਾਨ | Organ Donation

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਉਂਦੇ ਜੀਅ ਜਿੱਥੇ ਮਾਨਵਤਾ ਭਲਾਈ ਦੇ ਕੰਮਾਂ ਜਿਵੇਂ ਮਕਾਨ ਬਣਾ ਕੇ ਦੇਣਾ, ਬਿਮਾਰ ਲੋੜਵੰਦਾਂ ਦਾ ਇਲਾਜ ਕਰਵਾਉਣਾ, ਭੁੱਖੇ ਲੋੜਵੰਦ ਨੂੰ ਰਾਸ਼ਨ ਦੇਣਾ ਅਤੇ ਖੂਨਦਾਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਉੱਥੇ ਹੀ ਮਰਨ ਉਪਰੰਤ ਸਰੀਰਦਾਨ ਕਰਕੇ ਸਮਾਜ ਲਈ ਚਾਨਣ-ਮੁਨਾਰਾ ਬਣ ਜਾਂਦੇ ਹਨ। ਇਸ ਲੜੀ ਦੇ ਤਹਿਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਮਾਂਗਟ ਵਧਾਈ ਦੇ ਪਿੰਡ ਕਾਨਿਆਂਵਾਲੀ ਦੀ ਮਾਤਾ ਰਣਜੀਤ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਰੀਰ ਮਾਨਵਤਾ ਭਲਾਈ ਦੇ ਕੰਮਾਂ ਲਈ ਦਾਨ ਕੀਤਾ ਗਿਆ। (Organ Donation)

ਜਾਣਕਾਰੀ ਅਨੁਸਾਰ ਪ੍ਰੇਮੀ ਮੰਦਰ ਸਿੰਘ ਇੰਸਾਂ ਦੀ ਧਰਮਪਤਨੀ ਰਣਜੀਤ ਕੌਰ ਇੰਸਾਂ 85 ਦਾ ਦੇਹਾਂਤ ਹੋ ਗਿਆ ਸੀ। ਮਾਤਾ ਰਣਜੀਤ ਕੌਰ ਇੰਸਾਂ ਨੇ ਡੇਰਾ ਸੱਚਾ ਸੌਦਾ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਉਨ੍ਹਾਂ ਨੇ ਮਰਨ ਉਪਰੰਤ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਸਰਦੂਲ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ ਅਤੇ ਸੁਖਦੇਵ ਸਿੰਘ ਇੰਸਾਂ ਵੱਲੋਂ ਮਾਤਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਮਿ੍ਰਤਕ ਸਰੀਰ ਕੈਰੀਅਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਹਸਪਤਾਲ ਲਖਨਊ ਵਿਖੇ ਦਾਨ ਕੀਤਾ ਗਿਆ।

ਜਿੱਥੇ ਉਕਤ ਸਰੀਰ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਕੰਮ ਆਵੇਗਾ ਅਤੇ ਵਿਦਿਆਰਥੀ ਇਸ ਮਿ੍ਰਤਕ ਸਰੀਰ ’ਤੇ ਰਿਸਰਚ ਕਰਕੇ ਬਿਮਾਰੀਆਂ ਦੀਆਂ ਨਵੀਆਂ-ਨਵੀਆਂ ਖੋਜਾਂ ਕਰਨਗੇ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਮਾਤਾ ਰਣਜੀਤ ਕੌਰ ਇੰਸਾਂ ਦੀ ਆਖਰੀ ਇੱਛਾ ਅਨੁਸਾਰ ਅੱਖਾਂ ਦਾਨ ਵੀ ਕੀਤੀਆਂ ਜੋ ਦੋ ਲੋੜਵੰਦਾਂ ਦੀ ਹਨ੍ਹੇਰੀ ਦੁਨੀਆਂ ਨੂੰ ਰੌਸ਼ਨ ਕਰਨਗੀਆਂ। ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਮਾਤਾ ਦੀਆਂ ਧੀਆਂ ਹਰਬੰਸ ਕੌਰ ਇੰਸਾਂ 15 ਮੈਂਬਰ ਸਾਦਿਕ ਤੇ ਰਾਜ ਕੌਰ ਇੰਸਾਂ 15 ਮੈਂਬਰ ਬਾਜਾਖਾਨਾ ਨੇ ਅਰਥੀ ਨੂੰ ਮੌਢਾ ਦਿੱਤਾ।

ਡੇਰਾ ਸ਼ਰਧਾਲੂਆਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ 

ਇਸ ਮੌਕੇ ਬਲਾਕ ਮਾਂਗਟ ਵਧਾਈ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਅਗਵਾਈ ਕਰਕੇ ਐਂਬੂਲੈਂਸ ਨੂੰ ਰਵਾਨਾ ਕਰਨ ਮੌਕੇ ਮਾਤਾ ਨੂੰ ਸਲਾਮੀ ਦਿੱਤੀ ਅਤੇ ਮਾਤਾ ਰਣਜੀਤ ਕੌਰ ਇੰਸਾਂ ਅਮਰ ਰਹੇ, ਦੇ ਨਾਅਰੇ ਲਾਏ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਪ੍ਰੇਮੀ ਸੇਵਕ ਰਮੇਸ਼ ਕੁਮਾਰ, ਪ੍ਰੇਮੀ ਸੇਵਕ ਮਹਿੰਦਰ ਸਿੰਘ ਇੰਸਾਂ, ਜਸਕਰਨ ਸਿੰਘ ਇੰਸਾਂ ਸਾਦਿਕ, ਪਰਮਜੀਤ ਸਿੰਘ ਇੰਸਾਂ, ਸੱਤਪਾਲ ਸਿੰਘ, ਜਸਪਾਲ ਸਿੰਘ, ਹੈਪੀ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਇੰਸਾਂ, ਐਡਵੋਕੇਟ ਲਖਵੀਰ ਸਿੰਘ, ਮਾਸਟਰ ਜਸਵੀਰ ਸਿੰਘ, ਮਾਸਟਰ ਬਿੱਕਰ ਸਿੰਘ, ਡਾ. ਲਾਡੀ ਪ੍ਰੇਮੀ ਮੰਗਾ ਸਿੰਘ, ਪਪਣ ਸਿੰਘ ਲੰਡੇ ਰੋਡੇ ਅਤੇ ਆਈ ਟੀ ਵਿੰਗ ਦੇ ਜਿੰਮੇਵਾਰ ਤੇ ਸਾਧ-ਸੰਗਤ ਹਾਜ਼ਰ ਸੀ।